(ਸੱਚ ਕਹੂੰ ਨਿਊਜ਼) ਸਰਸਾ। ਸ਼ਾਹ ਸਤਿਨਾਮ ਜੀ ਧਾਮ ’ਚ ਰੂਹਾਨੀਅਤ ਦੇ ਮਹਾਂਕੁੰਭ ਦਾ ਨਜ਼ਾਰਾ ਬਣ ਗਿਆ। ਪੰਜ ਵਰ੍ਹਿਆ ਬਾਅਦ ਆਪਣੇ ਸੱਚੇ ਮੁਰਸ਼ਿਦੇ-ਕਾਮਲ ਦੀ ਹਜ਼ੂਰੀ ’ਚ ਪਵਿੱਤਰ ਭੰਡਾਰਾ ਮਨਾਉਣ ਦੀ ਖੁਸ਼ੀ ’ਚ ਨਤਮਸਤਕ ਹੋਏ ਡੇਢ ਕਰੋੜ ਤੋਂ ਵੱਧ ਡੇਰਾ ਸ਼ਰਧਾਲੂਆਂ ਅੱਗੇ ਸਾਰੇ ਪ੍ਰਬੰਧ ਛੋਟੇ ਪੈ ਗਏ। ਹਰ ਪਾਸੇ ਖੁਸ਼ੀ, ਨੱਚਣ-ਗਾਉਣ ਦਾ ਆਲਮ ਨਜ਼ਰ ਆਇਆ। ਸਾਧ-ਸੰਗਤ ਦੇ ਇਕੱਠ ਨੂੰ ਵੇਖਦੇ ਅਜਿਹਾ ਲੱਗਿਆ ਜਿਵੇਂ ਸਾਰੀ ਦੁਨੀਆ ਸਰਸੇ ਵੱਲ ਚੱਲ ਪਈ ਹੋਵੇ। ਮੌਕਾ ਸੀ ਸੱਚੇ ਰੂਹਾਨੀ ਰਹਿਬਰ ਮਹਾਨ ਸਮਾਜ ਸੁਧਾਰਕ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਹਾੜੇ ਦੇ ਭੰਡਾਰੇ ਦਾ ਜਿਸ ਨੂੰ ਸਾਧ-ਸੰਗਤ ਨੇ ਐੱਮਐੱਸਜੀ ਭੰਡਾਰੇ ਦੇ ਰੂਪ ’ਚ ਮਨਾਇਆ।
ਖੁਸ਼ੀਆਂ ਮਨਾਉਣ ਦੀ ਪੰਜ ਸਾਲਾਂ ਦੀ ਕਸਰ ਕੱਢੀ
ਸੰਗਤ ਲਈ ਬਣਾਏ ਗਏ ਪੰਡਾਲਾਂ ਦਾ ਨਜ਼ਾਰਾ ਅਨੋਖਾ ਤੇ ਵੇਖਣਯੋਗ ਸੀ ਖੁਸ਼ੀਆਂ ਨਾਲ ਲਬਰੇਜ ਕਰੋੜਾਂ ਚਿਹਰੇ ਮਹੌਲ ਨੂੰ ਅਨੰਦਮਈ ਤੇ ਜਸ਼ਨ ਭਰਪੂਰ ਬਣਾ ਰਹੇ ਸਨ ਜਿਉਂ ਹੀ ਪੂਜਨੀਕ ਗੁਰੂ ਜੀ ਸਟੇਜ ’ਤੇ ਪਧਾਰੇ ਤਾਂ ਸਾਧ-ਸੰਗਤ ਦੀ ਖੁਸ਼ੀ ਤੇ ਉਤਸ਼ਾਹ ਦਾ ਕੋਈ ਟਿਕਾਣਾ ਨਹੀਂ ਸੀ ਸੰਗਤ ਸੰਗੀਤਕ ਧੁਨਾਂ ’ਤੇ ਨੱਚਣ ਲੱਗੀ, ਬਜ਼ੁਰਗ, ਬੱਚੇ, ਔਰਤਾਂ ਕੋਈ ਵੀ ਪਿੱਛੇ ਨਾ ਰਿਹਾ। ਪੂਜਨੀਕ ਗੁਰੂ ਜੀ ਨੇ ਦੋਵਾਂ ਹੱਥਾਂ ਨਾਲ ਅਸ਼ੀਰਵਾਦ ਦਿੱਤਾ ਤਾਂ ਸਾਧ-ਸੰਗਤ ਨੇ ਵਾਰ-ਵਾਰ ਸਿਜਦਾ ਕਰਕੇ ਗੁਰੂ ਦੀਆਂ ਖੁਸ਼ੀਆਂ ਲੁੱਟੀਆਂ ਗੁਰੂ ਜੀ ਦੇ ਦਰਸ਼ਨ ਕਰਕੇ ਸੰਗਤ ਦੀ ਅੱਡੀ ਨਹੀਂ ਲੱਗ ਰਹੀ ਸੀ ਸੰਗਤ ਨੇ ਖੁਸ਼ੀਆਂ ਮਨਾਉਣ ਦੀ ਪਿਛਲੇ ਪੰਜ ਸਾਲਾਂ ਦੀ ਕਸਰ ਰੱਜ ਕੇ ਕੱਢੀ।
ਵੈੱਬਸਾਈਟ ‘saintdrmsginsan.me’ ਰਿਲਾਂਚ
ਸਰਸਾ/ਬਰਨਾਵਾ। ਸੱਚੇ ਦਾਤੇ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਦੀ ਪਵਿੱਤਰ ਹਜ਼ੂਰੀ ਵਿੱਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 104ਵੇਂ ਪਾਵਨ ਅਵਤਾਰ ਦਿਹਾੜੇ ਦੇ ‘ਐੱਮਐੱਸਜੀ ਭੰਡਾਰੇ’ ‘ਤੇ ਬੁੱਧਵਾਰ ਨੂੰ ਡੇਰਾ ਸੱਚਾ ਸੌਦਾ ਦੀ ਕਰੋੜਾਂ ਸਾਧ-ਸੰਗਤਾਂ ਨੇ ਸਤਿਗੁਰੂ ’ਤੇ ਦ੍ਰਿਡ਼ ਵਿਸ਼ਵਾਸ ਤੇ ਸ਼ਰਦਾ ਦਾ ਇਤਿਹਾਸ ਰਚ ਦਿੱਤਾ। ਸ਼ਾਹ ਸਤਿਨਾਮ ਜੀ ਧਾਮ ‘ਚ ਪਵਿੱਤਰ ਭੰਡਾਰਾ ਐਮਐਸਜੀ ਦੇ ਰੰਗ ’ਚ ਰੰਗਿਆ ਨਜ਼ਰ ਆਇਆ।
ਇਸ ਤੋਂ ਇਲਾਵਾ, ਪੂਜਨੀਕ ਗੁਰੂ ਜੀ ਨੇ ਆਪਣੀ ਵੈਬਸਾਈਟ ‘saintdrmsginsan.me’ ਨੂੰ ਮੁੜ ਲਾਂਚ ਕੀਤਾ, ਜਿਸ ਵਿੱਚ ਨਸ਼ਿਆਂ ਖਿਲਾਫ ਚਲਾਈ ਗਈ ਡੈਪਥ ਮੁਹਿੰਮ ਨਾਲ ਸਬੰਧਿਤ ਨੰਬਰ 80596-02525 ਜਾਰੀ ਕੀਤਾ ਗਿਆ ਸੀ। ਇਸ ਨੰਬਰ ਅਤੇ ਵੈਬਸਾਈਟ ’ਤੇ ਕੋਈ ਵੀ ਨਸ਼ਾ ਛੱਡਣ ਵਾਲਾ ਵਿਅਕਤੀ ਸੰਪਰਕ ਕਰ ਸਕਦਾ ਹੈ। ਇਸ ਮੌਕੇ ਪੂਜਨੀਕ ਗੁਰੂ ਜੀ ਨੇ ਸ਼ਾਨਦਾਰ ਭਾਰਤੀ ਸੰਸਕ੍ਰਿਤੀ ਨੂੰ ਪ੍ਰਫੁੱਲਿਤ ਕਰਨ ਲਈ ਮਾਨਵਤਾ ਭਲਾਈ ਦੇ ਤਿੰਨ ਨਵੇਂ ਕਾਰਜ ਵੀ ਆਰੰਭੇ। ਦੱਸ ਦੇਈਏ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 25 ਜਨਵਰੀ, 1919 ਨੂੰ ਸ੍ਰੀਜਲਾਲਆਣਾ ਸਾਹਿਬ, ਜ਼ਿਲ੍ਹਾ ਸਰਸਾ (ਹਰਿਆਣਾ) ਵਿਖੇ ਅਵਤਾਰ ਧਾਰਨ ਕੀਤਾ ਸੀ।
ਸੈਂਕਡ਼ੇ ਏਕਡ਼ ¹ਚ ਬਣਾਏ ਗਏ ਵਿਸ਼ਾਲ ਪੰਡਾਲ
25 ਜਨਵਰੀ ਸਵੇਰੇ 11 ਵਜੇ ਐਮਐਸਜੀ ਭੰਡਾਰੇ ਦੇ ਰੂਹਾਨੀ ਸਤਿਸੰਗ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਸੈਂਕਡ਼ੇ ਏਕਡ਼ ’ਚ ਬਣਾਏ ਗਏ ਵਿਸ਼ਾਲ ਪੰਡਾਲ ਸਾਧ-ਸੰਗਤ ਨਾਲ ਖਚਾਖਚ ਭਰ ਚੁੱਕੇ ਸਨ। ਇਸ ਦੇ ਨਾਲ ਹੀ ਆਸ਼ਰਮ ਵੱਲ ਆਉਣ ਵਾਲੇ ਸਾਰੇ ਮਾਰਗਾਂ ’ਤੇ ਜਿੱਥੋਂ ਤੱਕ ਨਜ਼ਰ ਜਾ ਰਹੀ ਸੀ ਸੰਗਤ ਹੀ ਸੰਗਤ ਨਜ਼ਰ ਆ ਰਹੀ ਸੀ। ਇਨਾਂ ਮਾਰਗਾਂ ’ਤੇ ਕਈ-ਕਈ ਕਿਲੋਮੀਟਰ ਤੱਕ ਸਾਧ-ਸੰਗਤ ਦੇ ਵਾਹਨਾਂ ਦੀਆਂ ਲੰਮੀਆਂ-ਲੰਮੀਆਂ ਕਤਾਰਾਂ ਲੱਗੀਆਂ ਰਹੀਆਂ। ਚਾਰੇ ਪਾਸੇ ਬਣੇ ਸਵਾਗਤੀ ਗੇਟ ਅਨੋਖਾ ਨਜ਼ਾਰਾ ਪੇਸ਼ ਕਰ ਰਹੇ ਸਨ। ਇਸ ਸ਼ੁੱਭ ਮੌਕੇ ਡੇਰਾ ਸੱਚਾ ਸੌਦਾ ਦੇ ਦੇਸ਼-ਵਿਦੇਸ਼ ਦੇ ਸ਼ਰਧਾਲੂ ਆਪਣੀ ਸੱਭਿਆਚਾਰਕ ਪਹਿਰਾਵੇ ਤੇ ਸਾਜਾਂ ’ਤੇ ਨੱਚਦੇ ਹੋਏ ਸਤਿਸੰਗ ਪੰਡਾਲ ’ਚ ਪਹੁੰਚੇ ਅਤੇ ਇੱਕ-ਦੂਜੇ ਨੂੰ ਵਧਾਈਆਂ ਦੇ ਕੇ ਖੁਸ਼ੀ ਮਨਾਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ