MSG Bhandara: ਬਰਨਾਵਾ (ਰਕਮ ਸਿੰਘ)। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਬੇਪਰਵਾਹ ਮਸਤਾਨਾ ਜੀ ਮਹਾਰਾਜ਼ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਅੱਜ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੀ ਸਾਧ-ਸੰਗਤ ਨੇ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਬਰਨਾਵਾ, ਬਾਗਪਤ ਉੱਤਰ ਪ੍ਰਦੇਸ਼ ’ਚ ਧੂਮਧਾਮ ਨਾਲ ਨਾਮ ਚਰਚਾ ਸਤਿਸੰਗ ਦਾ ਭੰਡਾਰਾ ਮਨਾਇਆ। ਸਜਾਵਟ ਸਮਿਤੀ ਦੇ ਸੇਵਾਦਾਰਾਂ ਵੱਲੋਂ ਪੂਰੇ ਡੇਰੇ ਨੂੰ ਸੁੰਦਰ ਰੰਗੀਨ ਲੜੀਆਂ, ਗੁਬਾਰਿਆਂ ਤੇ ਤਿੰਨਾਂ ਪਾਤਸ਼ਾਹੀਆਂ ਉਕਤ ਪੂਜਨੀਕ ਗੁਰੂ ਜੀ ਦੇ ਪਵਿੱਤਰ ਸਵਰੂਪਾਂ ਨਾਲ ਸਜਾਇਆ। MSG Bhandara

ਟ੍ਰੈਫਿਕ ਸਮਿਤੀ ਦੇ ਸੇਵਾਦਾਰਾਂ ਵੱਲੋਂ ਸਾਧ-ਸੰਗਤ ਦੇ ਵਾਹਨਾਂ ਨੂੰ ਨਿਰਧਾਰਤ ਪਾਰਕਿੰਗ ’ਚ ਕਤਾਰਾਂ ’ਚ ਖੜ੍ਹਾ ਕਰਵਾਇਆ ਗਿਆ, ਜਿਸ ਨਾਲ ਸੜਕ ’ਤੇ ਜਾਮ ਦੇ ਹਾਲਾਤ ਨਹੀਂ ਬਣੇ। ਸਫਾਈ ਸਮਿਤੀ ਦੇ ਸੇਵਾਦਾਰਾਂ ਵੱਲੋਂ ਪੂਰੇ ਡੇਰੇ ਦੀ ਸਫਾਈ ਕੀਤੀ ਗਈ। ਕਵਿਰਾਜ਼ਾਂ ਵੱਲੋਂ ਪਵਿੱਤਰ ਗ੍ਰੰਥਾਂ ’ਚੋਂ ਭਜਨ ਸੁਣਾਏ ਗਏ ਜਿਸ ਦਾ ਸਾਧ-ਸੰਗਤ ਨੇ ਪੂਰਾ ਆਨੰਦ ਮਾਣਿਆ। MSG Bhandara
ਵੱਡੀਆਂ-ਵੱਡੀਆਂ ਐਲਈਡੀ ਸਕ੍ਰੀਨਾਂ ਰਾਹੀਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰਿਕਾਰਡ ਕੀਤੇ ਅਨਮੋਲ ਬਚਨ ਸਾਧ-ਸੰਗਤ ਨੂੰ ਸੁਣਵਾਏ ਗਏ, ਜਿਨ੍ਹਾਂ ਨੂੰ ਸਾਧ-ਸੰਗਤ ਨੇ ਬਹੁਤ ਹੀ ਧਿਆਨ ਤੇ ਇਕਾਗਰਤਾ ਨਾਲ ਸੁਣਿਆ। ਇਸ ਮੌਕੇ ’ਤੇ ਡੇਰਾ ਸੱਚਾ ਸੌਦਾ ਵੱਲੋਂ ਸਰਦੀ ਦੇ ਮੌਸਮ ਨੂੰ ਵੇਖਦੇ ਹੋਏ 134 ਪਰਿਵਾਰਾਂ ਨੂੰ ਗਰਮ ਕੰਬਲ ਵੰਡੇ ਗਏ। ਬਿਨਾਂ ਦਾਨ ਜਾਂ ਦਾਜ਼ ਦੇ ਦੋ ਜੋੜਿਆਂ ਦਾ ਵਿਆਹ ਕੀਤਾ ਗਿਆ। ਨਾਮ ਚਰਚਾ ਸਤਿਸੰਗ ਤੋਂ ਬਾਅਦ ਲੰਗਰ ਸਮਿਤੀ ਦੇ ਸੇਵਾਦਾਰਾਂ ਵੱਲੋਂ ਕੁੱਝ ਹੀ ਸਮੇਂ ’ਚ ਆਈ ਹੋਈ ਲੱਖਾਂ ਦੀ ਗਿਣਤੀ ’ਚ ਸਾਧ-ਸੰਗਤ ਨੂੰ ਲੰਗਰ ਤੇ ਪ੍ਰਸ਼ਾਦ ਵੰਡਿਆ ਗਿਆ। MSG Bhandara














