MSG Bhandara Month: ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਦੋ ਬਲਾਕਾਂ ਦੀ ਸਾਂਝੀ ਨਾਮ ਚਰਚਾ ਹੋਈ

MSG Bhandara Month
 ਅਮਲੋਹ : ਨਾਮ ਚਰਚਾ ਸੁਣਦੀ ਹੋਈ ਸਾਧ ਸੰਗਤ। ਤਸਵੀਰ : ਅਨਿਲ ਲੁਟਾਵਾ

(ਅਨਿਲ ਲੁਟਾਵਾ) ਅਮਲੋਹ। ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਬਲਾਕ ਅਮਲੋਹ ਤੇ ਬੁੱਗਾ ਕਲਾਂ ਦੀ ਸਾਂਝੀ ਨਾਮ ਚਰਚਾ ਮਿਲਨ ਪੈਲੇਸ ’ਚ ਹੋਈ। ਨਾਮ ਚਰਚਾ ਵਿੱਚ ਦੋਵਾਂ ਬਲਾਕਾਂ ਦੀ ਸਾਧ-ਸੰਗਤ ਵੱਡੀ ਗਿਣਤੀ ’ਚ ਪਹੁੰਚੀ। ਨਾਮ ਚਰਚਾ ਭੰਡਾਲ ਨੂੰ ਰੰਗ-ਬਿਰੰਗੀਆਂ ਝੰਡੀਆਂ, ਗੁਬਾਰਿਆਂ ਤੇ ਪ੍ਰੇਰਨਾਦਾਇਕ ਬੈਨਰਾਂ ਨਾਲ ਨਾਲ ਬਹੁਤ ਹੀ ਸੁਚੱਜੇ ਢੰਗ ਨਾਲ ਸਜਾਇਆ ਗਿਆ ਸੀ। ਨਾਮ ਚਰਚਾ ਦੀ ਸ਼ੁਰੂਆਤ ਬਲਾਕ ਪ੍ਰੇਮੀ ਸੇਵਕ ਰਾਜਿੰਦਰ ਸਿੰਘ ਇੰਸਾਂ ਘੁੱਲੂਮਾਜਰਾ ਨੇ ਪਵਿੱਤਰ ਨਾਅਰਾ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਨਾਲ ਸ਼ੁਰੂ ਕੀਤੀ ਤੇ ਆਏ ਹੋਏ ਕਵੀਰਾਜ ਵੀਰਾਂ ਨੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥਾਂ ਵਿੱਚੋਂ ਸ਼ਬਦ ਸੁਣਾਏ। (MSG Bhandara Month)

ਸਾਧ-ਸੰਗਤ ਨੂੰ ਅਗਸਤ ਮਹੀਨੇ ਲਈ ਪੌਦੇ ਲਗਾਉਣ ਲਈ ਥਾਂ ਦਾ ਪ੍ਰਬੰਧ ਲਈ ਕਿਹਾ

ਨਾਮਚਰਚਾ ਦੌਰਾਨ ਗੁਰਸੇਵਕ ਇੰਸਾਂ ਸਟੇਟ ਮੈਂਬਰ ਐਮਐਸਜੀ ਆਈਟੀ ਵਿੰਗ ਨੇ ਆਈ ਹੋਈ ਸਾਧ-ਸੰਗਤ ਨੂੰ ਆਈਟੀ ਵਿੰਗ ਨਾਲ ਜੁੜਨ ਲਈ ਬੇਨਤੀ ਕੀਤੀ। ਇਸ ਮੌਕੇ ਰਾਜਿੰਦਰ ਸਿੰਘ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਦੇ ਅਵਤਾਰ ਮਹੀਨੇ ਦੀ ਵਧਾਈ ਦਿੰਦਿਆਂ ਸਾਧ-ਸੰਗਤ ਨੂੰ ਅਗਸਤ ਮਹੀਨੇ ਬੂਟੇ ਲਈ ਜਗਾ ਦਾ ਪ੍ਰਬੰਧ ਕਰ ਕੇ ਰੱਖਣ। ਉਨ੍ਹਾਂ ਡੇਰਾ ਸੱਚਾ ਸੌਦਾ ਵੱਲੋਂ ਪੂਜਨੀਕ ਗੁਰੂ ਸੰਤ ਡਾ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਨੁਮਾਈ ਹੇਠ ਚਲਾਏ ਜਾ ਰਹੇ 163 ਮਾਨਵਤਾ ਭਲਾਈ ਦੇ ਕਾਰਜਾਂ ਸਬੰਧੀ ਜਾਣਕਾਰੀ ਦਿੱਤੀ ਤੇ ਸਾਧ-ਸੰਗਤ ਨੂੰ ਤਨ, ਮਨ ਤੇ ਪਰਮਾਰਥ ਸੇਵਾ ਕਰਨ ਲਈ ਪ੍ਰੇਰਿਤ ਕੀਤਾ।

ਇਹ ਵੀ ਪੜ੍ਹੋ: Vancouver News: ਵੈਨਕੂਵਰ ਦੀ ਸਾਧ-ਸੰਗਤ ਨੇ ਕੀਤਾ 27 ਯੂਨਿਟ ਖੂਨਦਾਨ

MSG Bhandara Month
ਅਮਲੋਹ : ਗੁਰਸੇਵਕ ਇੰਸਾਂ ਸਟੇਟ ਮੈਂਬਰ ਆਈ ਟੀ ਵਿੰਗ (ਇਨਸੈੱਟ)। ਤਸਵੀਰ: ਅਨਿਲ ਲੁਟਾਵਾ

ਨਾਮ ਚਰਚਾ ਦੇ ਅੰਤ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਰਿਕਾਰਡਿੰਗ ਬਚਨਾਂ ਨੂੰ ਸਾਧ-ਸੰਗਤ ਨੇ ਸਰਵਨ ਕੀਤਾ ਤੇ ਪੂਜਨੀਕ ਗੁਰੂ ਜੀ ਨੂੰ ਸਜਦਾ ਕਰਦਿਆਂ ਆਈ ਹੋਈ ਸਾਧ-ਸੰਗਤ ਨੇ ਮਾਨਵਤਾ ਦੀ ਭਲਾਈ ਹਿੱਤ ਸਿਮਰਨ ਕੀਤਾ। ਇਸ ਮੌਕੇ ਦੋਵੇਂ ਬਲਾਕਾਂ ਦੀਆਂ ਬਲਾਕ ਕਮੇਟੀਆਂ, ਸਾਰੀਆਂ ਸੰਮਤੀਆਂ ਦੇ ਜਿੰਮੇਵਾਰ, ਸ਼ਾਹ ਸਤਿਨਾਮ ਜੀ ਗਰੀਨ ਐੱਸ ਦੇ ਮੈਂਬਰ ਤੇ ਵੱਡੀ ਗਿਣਤੀ ’ਚ ਸਾਧ-ਸੰਗਤ ਹਾਜ਼ਰ ਸੀ। (MSG Bhandara Month)