ਸਾਡੇ ਨਾਲ ਸ਼ਾਮਲ

Follow us

19.8 C
Chandigarh
Thursday, February 26, 2026
More
    Home Breaking News ਸਲਾਬਤਪੁਰਾ &#8...

    ਸਲਾਬਤਪੁਰਾ ‘ਚ ਪੰਜਾਬ ਦਾ ਭੰਡਾਰਾ 29 ਜਨਵਰੀ ਨੂੰ

    ਸਾਧ-ਸੰਗਤ ਵਿੱਚ ਭਾਰੀ ਉਤਸ਼ਾਹ

    ਬਠਿੰਡਾ/ਸਲਾਬਤਪੁਰਾ (ਸੱਚ ਕਹੂੰ ਨਿਊਜ਼)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ਼ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਪੰਜਾਬ ਦੀ ਸਾਧ-ਸੰਗਤ ਵੱਲੋਂ 29 ਜਨਵਰੀ, ਦਿਨ ਐਤਵਾਰ ਨੂੰ ਸਵੇਰੇ 11 ਵਜੇ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ ਵਿਖ਼ੇ “ਐਮਐਸਜੀ ਭੰਡਾਰਾ” (MSG Bhandara) ਮਨਾਇਆ ਜਾ ਰਿਹਾ ਹੈ। ਇਸ ਭੰਡਾਰੇ ਲਈ ਸਾਧ-ਸੰਗਤ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਬਰਨਾਵਾ ਯੂਪੀ ਤੋਂ ਆਨਲਾਈਨ ਸਾਧ-ਸੰਗਤ ਦੇ ਰੂ-ਬ-ਰੂ ਹੋਣਗੇ।

    ਇਸ ਭੰਡਾਰੇ ਦੀਆਂ ਤਿਆਰੀਆਂ ਲਈ ਜਿੰਮੇਵਾਰ ਸੇਵਾਦਾਰ ਜੁਟ ਗਏ ਹਨ। ਸਾਧ-ਸੰਗਤ ਦੀ ਵੱਡੇ ਪੱਧਰ ‘ਤੇ ਆਮਦ ਨੂੰ ਧਿਆਨ ਵਿੱਚ ਰੱਖਦਿਆਂ ਮੁੱਖ ਪੰਡਾਲ ਤੋਂ ਇਲਾਵਾ ਸੰਗਤ ਦੇ ਬੈਠਣ ਲਈ ਤੇ ਵਾਹਨਾਂ ਦੀ ਪਾਰਕਿੰਗ ਲਈ ਵੱਡੇ ਪੱਧਰ ਤੇ ਇੰਤਜਾਮ ਕੀਤੇ ਜਾ ਰਹੇ ਹਨ।ਦੱਸਣਯੋਗ ਹੈ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ਼ ਨੇ 25 ਜਨਵਰੀ 1919 ਨੂੰ ਪਿੰਡ ਸ੍ਰੀ ਜਲਾਲਆਣਾ ਸਾਹਿਬ ਵਿਖੇ ਅਵਤਾਰ ਧਾਰਨ ਕੀਤਾ ਸੀ। ਡੇਰਾ ਸੱਚਾ ਸੌਦਾ ਦੀ ਸਮੁੱਚੀ ਸਾਧ ਸੰਗਤ ਦੇਸ਼ਾਂ-ਵਿਦੇਸ਼ਾਂ ਵਿੱਚ ਪੂਰੇ ਜਨਵਰੀ ਮਹੀਨੇ ਨੂੰ ਅਵਤਾਰ ਮਹੀਨੇ ਵਜੋਂ ਮਨਾਉਂਦੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here