MSG Bhandara: ਭੰਡਾਰੇ ’ਤੇ ਝੂਮਿਆ ਆਲਮ, ਵਗਿਆ ਸ਼ਰਧਾ ਦਾ ਸਮੁੰਦਰ

MSG Bhandara
ਸਰਸਾ। ਪਵਿੱਤਰ ਐੱਮਐੱਸਜੀ ਭੰਡਾਰੇ ਦੌਰਾਨ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨਾਂ ਨੂੰ ਇੱਕਚਿੱਤ ਹੋ ਕੇ ਸਰਵਣ ਕਰਦੀ ਹੋਈ ਸਾਧ-ਸੰਗਤ। ਤਸਵੀਰਾਂ : ਸੁਸ਼ੀਲ ਕੁਮਾਰ

ਦੇਸ਼-ਵਿਦੇਸ਼ ’ਚ ਮਨਾਇਆ ਗਿਆ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ 133ਵਾਂ ਪਵਿੱਤਰ ਐੱਮਐੱਸਜੀ ਅਵਤਾਰ ਭੰਡਾਰਾ

  • ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਅਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਵੱਲ ਆਉਣ ਵਾਲੇ ਸਾਰੇ ਰਸਤਿਆਂ ’ਤੇ ਦੂਰ-ਦੂਰ ਤੱਕ ਨਜ਼ਰ ਆਈ ਸੰਗਤ ਹੀ ਸੰਗਤ
  • ਪਵਿੱਤਰ ਭੰਡਾਰੇ ਮੌਕੇ ਸਾਧ-ਸੰਗਤ ਦੀ ਅਥਾਹ ਸ਼ਰਧਾ ਅੱਗੇ ਛੋਟੇ ਪਏ ਵੱਡੇ ਪੰਡਾਲ
  • ਪੂਜਨੀਕ ਗੁਰੂ ਜੀ ਨੇ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਤੋਂ ਨਾਮ ਸ਼ਬਦ ਪ੍ਰਾਪਤ ਕਰਨ ਵਾਲੇ ਸੇਵਾਦਾਰਾਂ ਨੂੰ ਪ੍ਰੇਮ ਨਿਸ਼ਾਨੀ ਦੇ ਰੂਪ ’ਚ ਇੱਕ-ਇੱਕ ਚਾਂਦੀ ਦਾ ਸਿੱਕਾ ਦੇ ਕੇ ਕੀਤਾ ਸਨਮਾਨਿਤ
  • ਡੇਰਾ ਸੱਚਾ ਸੌਦਾ ਦੇ 167 ਮਾਨਵਤਾ ਭਲਾਈ ਕਾਰਜਾਂ ’ਚ ਕਲਾਥ ਬੈਂਕ ਮੁਹਿੰਮ ਤਹਿਤ 133 ਜ਼ਰੂਰਤਮੰਦਾਂ ਨੂੰ ਕੰਬਲ ਤੇ 133 ਬੱਚਿਆਂ ਨੂੰ ਕੱਪੜੇ ਵੰਡੇ
  • ‘ਆਸ਼ਿਆਨਾ’ ਮੁਹਿੰਮ ਤਹਿਤ ਚਾਰ ਜ਼ਰੂਰਤਮੰਦ ਪਰਿਵਾਰਾਂ ਨੂੰ ਸੌਂਪੀਆਂ ਮਕਾਨਾਂ ਦੀਆਂ ਚਾਬੀਆਂ

ਸਰਸਾ/ਬਰਨਾਵਾ (ਸੱਚ ਕਹੂੰ ਨਿਊਜ਼/ਸੁਨੀਲ ਵਰਮਾ)। MSG Bhandara: ਡੇਰਾ ਸੱਚਾ ਸੌਦਾ ਦੇ ਬਾਨੀ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਹਾੜੇ ਦਾ ਪਵਿੱਤਰ ਐੱਮਐੱਸਜੀ ਭੰਡਾਰਾ ਐਤਵਾਰ ਨੂੰ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਅਤੇ ਸ਼ਾਹ ਮਸਤਾਨ-ਸ਼ਾਹ ਸਤਿਨਾਮ ਜੀ ਧਾਮ ਅਤੇ ਮਾਨਵਤਾ ਭਲਾਈ ਕੇਂਦਰ, ਡੇਰਾ ਸੱਚਾ ਸੌਦਾ, ਸਰਸਾ ਸਮੇਤ ਦੇਸ਼-ਦੁਨੀਆਂ ’ਚ ਧੂਮ-ਧਾਮ ਅਤੇ ਪੂਰੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ, ਜ਼ਿਲ੍ਹਾ ਬਾਗਪਤ ਉੱਤਰ ਪ੍ਰਦੇਸ਼ ਤੋਂ ਆਨਲਾਈਨ ਗੁਰੂਕੁਲ ਜ਼ਰੀਏ ਆਪਣੇ ਪਵਿੱਤਰ ਬਚਨਾਂ ਨਾਲ ਸ਼ਰਧਾਲੂਆਂ ਨੂੰ ਨਿਹਾਲ ਕੀਤਾ।

Read This : Saint Dr MSG: ਜਦੋਂ ਪੂਜਨੀਕ ਗੁਰੂ ਜੀ ਨੂੰ ਵੇਖ, ਪ੍ਰਸੰਨ ਹੋਏ ਪੂਜਨੀਕ ਪਰਮ ਪਿਤਾ ਜੀ

ਦਰਬਾਰ ਵੱਲ ਆਉਣ ਵਾਲੇ ਸਾਰੇ ਛੋਟੇ-ਵੱਡੇ ਰਸਤਿਆਂ ’ਤੇ ਜਿੱਥੋਂ ਤੱਕ ਨਜ਼ਰ ਜਾ ਰਹੀ ਸੀ ਸਾਧ-ਸੰਗਤ ਹੀ ਸਾਧ-ਸੰਗਤ ਦਾ ਵੱਡਾ ਇਕੱਠ ਨਜ਼ਰ ਆ ਰਿਹਾ ਸੀ। ਸਾਰੇ ਪੰਡਾਲ ਸਾਧ-ਸੰਗਤ ਨਾਲ ਖਚਾਖਚ ਭਰੇ ਹੋਏ ਸਨ। ਹਰ ਪਾਸੇ ਖੁਸ਼ੀ, ਨੱਚਣ-ਗਾਉਣ ਦਾ ਆਲਮ ਦਾ ਨਜ਼ਰ ਆਇਆ ਪਵਿੱਤਰ ਐੱਮਐੱਸਜੀ ਅਵਤਾਰ ਭੰਡਾਰੇ ’ਤੇ ਗੁਰੂ ਭਗਤੀ ਅਤੇ ਸੱਭਿਆਚਾਰ ਦਾ ਅਨੌਖਾ ਸੰਗਮ ਦੇਖਣ ਨੂੰ ਮਿਲਿਆ। ਇਸ ਮੌਕੇ ਪੂਜਨੀਕ ਗੁਰੂ ਜੀ ਨੇ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਉਪਕਾਰਾਂ ’ਤੇ ਚਾਨਣਾ ਪਾਇਆ ਅਤੇ ਇੱਕ ਸੁੰਦਰ ਭਜਨ ਵੀ ਗਾਇਆ, ਜਿਸ ਨੂੰ ਸੁਣ ਕੇ ਸਾਧ-ਸੰਗਤ ਝੂਮ ਉੱਠੀ ਪਵਿੱਤਰ ਭੰਡਾਰੇ ਦੀ ਖੁਸ਼ੀ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਆਪ ਜੀ ਦੀ ਬੇਟੀ ਆਦਰਯੋਗ ਭੈਣ ਹਨੀਪ੍ਰੀਤ ਜੀ ਇੰਸਾਂ ਨੇ ਦੀਨ-ਦੁਖੀਆਂ ਦੀ ਮੱਦਦ ਲਈ ਇੱਕ ਲੱਖ 33 ਹਜ਼ਾਰ ਰੁਪਏ ਪਰਮਾਰਥ ਕੀਤੇ। MSG Bhandara

MSG Bhandara
ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ਼ ਤੋਂ ਨਾਮ-ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕਰਨ ਵਾਲੇ ਸੇਵਾਦਾਰਾਂ ਨੂੰ ਪੂਜਨੀਕ ਗੁਰੂ ਜੀ ਵੱਲੋਂ ਦਿੱਤੇ ਪ੍ਰੇਮ ਨਿਸ਼ਾਨੀ ਦੇ ਰੂਪ ’ਚ ਚਾਂਦੀ ਦੇ ਸਿੱਕੇ ਵੰਡਦੇ ਹੋਏ ਸੇਵਾਦਾਰ।

ਉੱਥੇ ਹੀ ਡੇਰਾ ਸੱਚਾ ਸੌਦਾ ਵੱਲੋਂ ਪੂਜਨੀਕ ਗੁੁਰੂ ਜੀ ਦੇ ਪਵਿੱਤਰ ਮਾਰਗ ਦਰਸ਼ਨ ’ਚ ਚਲਾਏ ਜਾ ਰਹੇ 167 ਮਾਨਵਤਾ ਭਲਾਈ ਕਾਰਜਾਂ ਨੂੰ ਰਫ਼ਤਾਰ ਦਿੰਦੇ ਹੋਏ ਕਲਾਥ ਬੈਂਕ ਮੁਹਿੰਮ ਤਹਿਤ 133 ਜ਼ਰੂਰਤਮੰਦਾਂ ਨੂੰ ਕੰਬਲ ਅਤੇ 133 ਬੱਚਿਆਂ ਨੂੰ ਕੱਪੜੇ ਵੰਡੇ ਇਸ ਤੋਂ ਇਲਾਵਾ ‘ਆਸ਼ਿਆਨਾ’ ਮੁਹਿੰਮ ਤਹਿਤ ਸਾਧ-ਸੰਗਤ ਵੱਲੋਂ ਬਣਾਏ ਘਰਾਂ ਦੀਆਂ ਚਾਬੀਆਂ ਵੀ 8 ਲੋੜਵੰਦ ਪਰਿਵਾਰਾਂ ਨੂੰ ਸੌਂਪੀਆਂ ਗਈਆਂ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਤੋਂ ਗੁਰੂ-ਮੰਤਰ ਲੈ ਕੇ ਆਪਣਾ ਜੀਵਨ ਸਫ਼ਲ ਕਰਨ ਵਾਲੇ ਸੇਵਾਦਾਰਾਂ ਨੂੰ ਪ੍ਰੇਮ ਨਿਸ਼ਾਨੀਆਂ ਵਜੋਂ ਇੱਕ-ਇੱਕ ਚਾਂਦੀ ਦਾ ਸਿੱਕਾ ਦੇ ਕੇ ਨਵਾਜਿਆ। ਦਿਨ ਚੜ੍ਹਦੇ ਹੀ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਅਤੇ ਮਾਨਵਤਾ ਭਲਾਈ ਕੇਂਦਰ, ਡੇਰਾ ਸੱਚਾ ਸੌਦਾ, ਸਰਸਾ ’ਚ ਸਾਧ-ਸੰਗਤ ਦਾ ਆਉਣਾ ਸ਼ੁਰੂ ਹੋ ਗਿਆ ਸੀ, ਜੋ ਕਿ ਪਵਿੱਤਰ ਭੰਡਾਰੇ ਦੀ ਸਮਾਪਤੀ ਤੱਕ ਲਗਾਤਾਰ ਜਾਰੀ ਰਿਹਾ। MSG Bhandara

ਪਵਿੱਤਰ ਭੰਡਾਰੇ ਮੌਕੇ ਸਾਧ-ਸੰਗਤ ਲਈ ਪਹਿਲਾਂ ਹੀ ਵੱਡੇ-ਵੱਡੇ ਬਣਾਏ ਗਏ ਪੰਡਾਲ ਸਾਧ-ਸੰਗਤ ਦੇ ਇਕੱਠ ਨਾਲ ਖਚਾਖਚ ਭਰ ਚੁੱਕੇ ਸਨ। ਇਸ ਦੇ ਨਾਲ ਹੀ ਡੇਰੇ ਵੱਲ ਆਉਣ ਵਾਲੇ ਸਾਰੇ ਰਸਤਿਆਂ ’ਤੇ ਸਾਧ-ਸੰਗਤ ਨਜ਼ਰ ਆ ਰਹੀ ਸੀ ਸਭ ਤੋਂ ਪਹਿਲਾਂ ਸਾਧ-ਸੰਗਤ ਨੇ ਪਵਿੱਤਰ ਨਾਅਰਾ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਰੂਪ ’ਚ ਪੂਜਨੀਕ ਗੁਰੂ ਜੀ ਨੂੰ ਪਵਿੱਤਰ ਐੱਮਐੱਸਜੀ ਅਵਤਾਰ ਭੰਡਾਰੇ ਦੀ ਵਧਾਈ ਦਿੱਤੀ ਇਸ ਤੋਂ ਬਾਅਦ ਪਵਿੱਤਰ ਭੰਡਾਰੇ ਦੀ ਸ਼ੁਰੂਆਤ ਹੋਈ। ਪਵਿੱਤਰ ਭੰਡਾਰੇ ਦੌਰਾਨ ਕਵੀਰਾਜ ਵੀਰਾਂ ਨੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥਾਂ ’ਚੋਂ ਸ਼ਬਦਬਾਣੀ ਕਰਕੇ ਗੁਰੂ ਜੱਸ ਗਾਇਆ ਇਸ ਮੌਕੇ ਵੱਡੀਆਂ ਵੱਡੀਆਂ-ਵੱਡੀਆਂ ਸਕਰੀਨਾਂ ਰਾਹੀਂ ਸਾਧ-ਸੰਗਤ ਨੇ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨਾਂ ਨੂੰ ਇੱਕਚਿਤ ਹੋ ਕੇ ਸਰਵਣ ਕੀਤਾ।

ਪਵਿੱਤਰ ਭੰਡਾਰੇ ਦੌਰਾਨ ਸਾਧ-ਸੰਗਤ ਨੂੰ ਪੂਜਨੀਕ ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਦੇ ਮਾਨਵਤਾ ’ਤੇ ਉਪਕਾਰਾਂ ਨੂੰ ਦਰਸਾਉਂਦੀ ਇੱਕ ਡਾਕਿਊਮੈਂਟਰੀ ਵੀ ਵਿਖਾਈ ਗਈ ਇਸ ਮੌਕੇ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਵੀ ਮਨਮੋਹਕ ਪੇਸ਼ਕਾਰੀਆਂ ਜ਼ਰੀਏ ਰੰਗ ਬੰਨ੍ਹ ਕੇ ਖੁਸ਼ੀਆਂ ਮਨਾਈਆਂ ਉੱਥੇ ਹੀ ਪਵਿੱਤਰ ਭੰਡਾਰੇ ਦੀ ਸਮਾਪਤੀ ’ਤੇ ਆਈ ਹੋਈ ਵੱਡੀ ਤਦਾਦ ’ਚ ਸਾਧ-ਸੰਗਤ ਨੂੰ ਹਜ਼ਾਰਾਂ ਸੇਵਾਦਾਰਾਂ ਨੇ ਕੁਝ ਹੀ ਮਿੰਟਾਂ ’ਚ ਹੀ ਲੰਗਰ ਅਤੇ ਪ੍ਰਸ਼ਾਦ ਵੰਡਿਆ ਪਵਿੱਤਰ ਭੰਡਾਰੇ ਦੌਰਾਨ ਟ੍ਰੈਫਿਕ, ਪਾਣੀ, ਲੰਗਰ-ਪ੍ਰਸ਼ਾਦ, ਸਫਾਈ, ਕੰਟੀਨ, ਛਾਇਆਵਾਨ ਸਮੇਤ ਵੱਖ- ਵੱਖ ਸੰਮਤੀਆਂ ਦੇ ਸੇਵਾਦਾਰਾਂ ਨੇ ਬਾਖੂਬੀ ਆਪਣੀਆਂ ਡਿਊਟੀਆਂ ਨਿਭਾਈਆਂ।

ਪੂਜਨੀਕ ਗੁਰੂ ਜੀ ਨੇ ਕੀਤੀ ਦੀਨ-ਦੁਨੀਆਂ ਦੀ ਮੱਦਦ | MSG Bhandara

ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਆਦਰਯੋਗ ਭੈਣ ਹਨੀਪ੍ਰੀਤ ਜੀ ਇੰਸਾਂ ਨੇ ਦੀਨ-ਦੁਖੀਆਂ ਦੀ ਮੱਦਦ ਲਈ ਕੀਤਾ 1 ਲੱਖ 33 ਹਜ਼ਾਰ ਰੁਪਏ ਦਾ ਪਰਮਾਰਥ।

ਪੂਜਨੀਕ ਸਾਈਂ ਜੀ ਦੇ ਬਚਨ ਹੋ ਰਹੇ ਹਨ ਜਿਉਂ ਦੇ ਤਿਉਂ ਪੂਰੇ

ਪਵਿੱਤਰ ਭੰਡਾਰੇ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਨਲਾਈਨ ਗੁਰੂਕੁੱਲ ਨਾਲ ਜੁੜੀ ਸਾਧ-ਸੰਗਤ ਨੂੰ ਆਪਣੇ ਅਨਮੋਲ ਬਚਨਾਂ ਨਾਲ ਨਿਹਾਲ ਕਰਦੇ ਹੋਏ ਸਭ ਤੋਂ ਪਹਿਲਾਂ ਪਵਿੱਤਰ ਐੱਮਐੱਸਜੀ ਭੰਡਾਰੇ ਦੀ ਵਧਾਈ ਦਿੱਤੀ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਾਈਂ ਜੀ ਨੇ ਦੁਨੀਆਂ ’ਤੇ ਅਜਿਹੇ ਉਪਕਾਰ ਕੀਤੇ ਹਨ, ਜਿਨ੍ਹਾਂ ਲਈ ਜੇਕਰ ਅਰਬਾਂ-ਖਰਬਾਂ ਵਾਰ ਵੀ ਸੱਜਦਾ ਕਰੀਏ ਤਾਂ ਬਿਆਨ ਨਹੀਂ ਹੋ ਸਕਦਾ। MSG Bhandara

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਬਿਲੋਚਿਸਤਾਨ ਦੇ ਪਿੰਡ ਕੋਟੜਾ, ਤਹਿਸੀਲ ਗੰਧੇਅ, ਰਿਆਸਤ ਕਲਾਇਤ (ਬਿਲੋਚਿਸਤਾਨ) (ਵਰਤਮਾਨ ’ਚ ਪਾਕਿਸਤਾਨ ’ਚ ਸਥਿਤ) ’ਚ ਪੂਜਨੀਕ ਪਿਤਾ ਸ੍ਰੀ ਪਿੱਲਾ ਮੱਲ ਜੀ ਅਤੇ ਪੂਜਨੀਕ ਮਾਤਾ ਤੁਲਸਾਂ ਬਾਈ ਜੀ ਦੇ ਘਰ ਹੋਇਆ ਸਾਈਂ ਜੀ ਦੇ ਪੂਜਨੀਕ ਗੁਰੂ ਸਾਵਨ ਸਿੰਘ ਜੀ ਮਹਾਰਾਜ ਨੇ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਲਈ ਬਚਨ ਫਰਮਾਏ ਕਿ ਤੁਹਾਡੀ ਅਵਾਜ਼ ਖੁਦਾ ਦੀ ਅਵਾਜ਼ ਹੋਵੇਗੀ ਅਤੇ ਬਾਅਦ ’ਚ ਇਹ ਸਭ ਲੋਕਾਂ ਨੇ ਦੇਖਿਆ ਵੀ ਹੈ। ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸੰਨ

1948 ’ਚ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਜਿੱਥੇ ਹਰ ਧਰਮ, ਹਰ ਜਾਤ ਦਾ ਵਿਅਕਤੀ ਬਿਨਾ ਕਿਸੇ ਊਚ-ਨੀਚ, ਭੇਦ-ਭਾਵ ਦੇ ਰਾਮ, ਅੱਲ੍ਹਾ, ਵਾਹਿਗੁਰੂ, ਗੌਡ ਦਾ ਨਾਮ ਗਾ ਸਕਦਾ ਹੈ ਪੂਜਨੀਕ ਗੁਰੂ ਜੀ ਨੇ ਅੱਗੇ ਫਰਮਾਇਆ ਕਿ ਬੇਪਰਵਾਹ ਜੀ ਨੇ ਸਿੱਧੀ-ਸਾਦੀ ਸਰਲ ਭਾਸ਼ਾ ’ਚ ਲੋਕਾਂ ਨੂੰ ਪਰਮਾਤਮਾ ਦੇ ਸੱਚੇ ਨਾਮ ਨਾਲ ਜੋੜਿਆ ਅਤੇ ਉਨ੍ਹਾਂ ਦੇ ਘਰਾਂ ਨੂੰ ਖੁਸ਼ੀਆਂ ਨਾਲ ਮਹਿਕਾਇਆ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਬੇਪਰਵਾਹ ਸਾਈਂ ਜੀ ਨੇ ਬਚਨ ਕੀਤੇ ਸਨ ਕਿ ਅਜਿਹਾ ਸਮਾਂ ਅਵੇਗਾ ਜਦੋਂ ਥਾਲੀ ਸੁੱਟਾਂਗੇ ਤਾਂ ਬੇਗੂ, ਸਰਸਾ ਤੱਕ ਹੇਠਾਂ ਨਹੀਂ ਡਿੱਗੇਗੀ। MSG Bhandara

ਅੱਜ ਦੇਖਦੇ ਹਾਂ ਕਿ ਸਾਧ-ਸੰਗਤ ਐਨੀ ਜ਼ਿਆਦਾ ਹੁੰਦੀ ਹੈ ਕਿ ਉਹ ਬਚਨ ਜਿਉਂ ਦੇ ਤਿਉਂ ਪੂਰੇ ਹੋ ਰਹੇ ਹਨ ਇਸ ਤੋਂ ਬਾਅਦ ਦੂਜੀ ਬਾਡੀ ’ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਬਚਨ ਕੀਤੇ ਕਿ ਡੇਰਾ ਸੱਚਾ ਸੌਦਾ ਦਿਨ-ਦੁੱਗਣੀ, ਰਾਤ ਚੌਗੁਣੀ ਤਰੱਕੀ ਕਰੇਗਾ ਹੁਣ ਭੰਡਾਰੇ ’ਤੇ ਦੇਖਦੇ ਹਾਂ ਕਿ ਸਾਧ-ਸੰਗਤ ਦੇ ਵਹੀਕਲਾਂ ਦੇ ਡੱਬਵਾਲੀ, ਮਾਨਸਾ, ਫਤਿਆਬਾਦ ਤੱਕ ਜਾਮ ਲੱਗ ਜਾਂਦੇ ਹਨ ਬੇਪਰਵਾਹ ਜੀ ਦੇ ਬਚਨ ਸੌ ਫੀਸਦੀ ਸਾਰਿਆਂ ਸਾਹਮਣੇ ਪੂਰੇ ਹੋ ਰਹੇ ਹਨ ਪੂਜਨੀਕ ਪਰਮ ਪਿਤਾ ਜੀ ਦੇ ਬਚਨ ‘ ਇਸ ਜਨਮ ਮੇਂ ਯੇ ਦੋ ਕਾਮ ਕਰੋ, ਏਕ ਨਾਮ ਜਪੋ ਔਰ ਪ੍ਰੇਮ ਕਰੋ, ਕਿਸੀ ਜੀਵ ਕਾ ਦਿਲ ਨਾ ਦੁਖਾਨਾ ਕਭੀ, ਮੌਤ ਯਾਦ ਰਖੋ ਮਾਲਿਕ ਸੇ ਡਰੋ’ ਇਨ੍ਹਾਂ ਬਚਨਾਂ ਨੂੰ ਮੰਨਦੇ ਹੋਏ ਸਾਧ-ਸੰਗਤ ਮਾਨਵਤਾ ਭਲਾਈ ਦੇ ਕਾਰਜ ’ਚ ਹਮੇਸ਼ਾ ਤਿਆਰ ਰਹਿੰਦੀ ਹੈ।

ਪੂਜਨੀਕ ਗੁਰੂ ਜੀ ਨੇ ਸਮਾਜ ’ਚ ਰਿਸ਼ਤਿਆਂ ਦੇ ਵਿਗੜਦੇ ਤਾਣੇ-ਬਾਣੇ ’ਤੇ ਚਾਨਣਾ ਪਾਉਂਦੇ ਹੋਏ ਫ਼ਰਮਾਇਆ ਕਿ ਅੱਜ ਦੇ ਦੌਰ ’ਚ ਦੇਖਣ ’ਚ ਆਉਂਦਾ ਹੈ ਕਿ ਮਹਿਲਾ-ਪੁਰਸ਼ ਦਾ ਹੀ ਨਾਤਾ ਰਹਿ ਗਿਆ ਹੈ ਬਾਕੀ ਸਾਰੇ ਰਿਸ਼ਤੇ-ਨਾਤੇ ਖ਼ਤਮ ਹੁੰਦੇ ਜਾ ਰਹੇ ਹਨ ਪ੍ਰੇਮ ਦੇ ਨਾਂਅ ’ਚ ਰਿਸ਼ਤਿਆਂ ਨੂੰ ਤਾਰ-ਤਾਰ ਕੀਤਾ ਜਾ ਰਿਹਾ ਹੈ ਸਰੀਰਾਂ ਦੇ ਸਬੰਧ ਨੂੰ ਹੀ ਪ੍ਰੇਮ ਮੰਨਿਆ ਜਾਂਦਾ ਹੈ ਕਾਮ-ਵਾਸਨਾ ਦੀ ਅਜਿਹੀ ਹਨ੍ਹੇਰੀ ਚੱਲੀ ਹੋਈ ਹੈ ਕਿ ਅਜਿਹੇ ਸ਼ਖਸ ਲਈ ਰਿਸ਼ਤਿਆਂ ਦਾ ਕੋਈ ਮਾਇਨਾ ਨਹੀਂ ਹੁੰਦਾ, ਉਹ ਹਰ ਪਾਸੇ ਗੰਦਗੀ ਹੀ ਦੇਖਦਾ ਹੈ। ਦੂਜੇ ਪਾਸੇ ਮਾਲਕ ਦੇ ਪਿਆਰੇ ਹਨ, ਜੋ ਆਪਣੇ ਰਿਸ਼ਤਿਆਂ ਨੂੰ ਨਿਸੁਆਰਥ ਭਾਵਨਾ ਨਾਲ ਨਿਭਾ ਰਹੇ ਹਨ ਸਾਡੀ ਸਾਧ-ਸੰਗਤ ਇੱਕ-ਦੂਜੇ ਨੂੰ ਭਾਈ-ਭੈਣ ਦੀ ਤਰ੍ਹਾਂ ਮੰਨਦੀ ਹੈ, ਜਿਵੇਂ ਮਹਿਲਾ ਹੈ ਤਾਂ ਉਹ ਪੁਰਸ਼ ਨੂੰ ਭਾਈ ਜੀ, ਬਾਈ ਜੀ ਕਹਿ ਕੇ ਬੁਲਾਉਂਦੀ ਹੈ ਅਤੇ ਜੇਕਰ ਪੁਰਸ਼ ਹੈ।

ਤਾਂ ਉਹ ਮਹਿਲਾ ਨੂੰ ਭੈਣ ਜੀ, ਮਾਤਾ ਜੀ ਕਹਿ ਕੇ ਬੁਲਾਉਂਦੇ ਹਨ ਪੂਜਨੀਕ ਗੁਰੂ ਜੀ ਨੇ ਦੁਨੀਆਂ ’ਚ ਵਿਸ਼ਵ ਯੁੱਧ ਦੇ ਮੰਡਰਾਉਂਦੇ ਖ਼ਤਰੇ ’ਤੇ ਚਿੰਤਾ ਜ਼ਾਹਰ ਕਰਦੇ ਹੋਏ ਆਖਿਆ ਕਿ ਦੁਨੀਆਂ ਦੇ ਅਨੇਕ ਦੇਸ਼ਾਂ ’ਚ ਜੰਗ ਚੱਲ ਰਹੀ ਹੈ, ਜਿਨ੍ਹਾਂ ਦਾ ਮੁੱਖ ਕਾਰਨ ਵੱਖ-ਵੱਖ ਦੇਸ਼ਾਂ ਦਾ ਆਪਣਾ ਨਿੱਜੀ ਹਿੱਤ ਅਤੇ ਹੰਕਾਰ ਹੈ ਹੰਕਾਰ, ਈਗੋ ਕਾਰਨ ਰੂਸ ਤੇ ਯੂਕਰੇਨ ’ਚ ਅਤੇ ਇਜ਼ਰਾਈਲ ਹੱਮਾਸ ਤੇ ਇਰਾਨ ਵਿਚਕਾਰ ਜੰਗ ਚੱਲ ਰਹੀ ਹੈ, ਜਿਸ ’ਚ ਨਿਰਦੋਸ਼ ਲੋਕ ਜ਼ਿਆਦਾ ਮਰ ਰਹੇ ਹਨ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਦੇ ਹੰਕਾਰ ਕਾਰਨ ਦੁਨੀਆਂ ਵਿਸ਼ਵ ਯੁੱਧ ਵੱਲ ਜਾ ਰਹੀ ਹੈ ਅਜਿਹੀ ਸਥਿਤੀ ਤੋਂ ਬਚਣ ਲਈ ਸਾਰਿਆਂ ਨੂੰ ਨਿ-ਸੁਆਰਥ ਭਾਵਨਾ ਨਾਲ ਨੇਕ, ਭਲੇ ਕੰਮ ਕਰਦੇ ਹੋਏ ਭਗਵਾਨ, ਅੱਲ੍ਹਾ, ਵਾਹਿਗੁਰੂ ਰਾਮ ਦੇ ਨਾਮ ਦਾ ਜਾਪ ਕਰਨਾ ਚਾਹੀਦਾ ਹੈ, ਤਾਂ ਕਿ ਹਰ ਪਾਸੇ ਖੁਸ਼ੀ ਨਾਲ ਜੀਵਨ ਬਤੀਤ ਹੋ ਸਕੇ। MSG Bhandara