ਸਾਡੇ ਨਾਲ ਸ਼ਾਮਲ

Follow us

13.2 C
Chandigarh
Tuesday, January 20, 2026
More
    Home Breaking News ਰਾਜਸਥਾਨ ਦੀ ਸਾ...

    ਰਾਜਸਥਾਨ ਦੀ ਸਾਧ-ਸੰਗਤ ਅੱਜ ਮਨਾਵੇਗੀ ਪਵਿੱਤਰ MSG ਅਵਤਾਰ ਮਹੀਨੇ ਦਾ ਭੰਡਾਰਾ

    MSG Bhandara

    ਨਸ਼ਾ ਮੁਕਤ ਸਮਾਜ ਬਣਾਉਣ ਦਾ ਦਿੱਤਾ ਜਾਵੇਗਾ ਸੱਦਾ | MSG Bhandara

    ਸਾਦੁਲਸ਼ਹਿਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੀ ਸਾਧ-ਸੰਗਤ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦਾ ‘ਐੱਮਐੱਸਜੀ ਅਵਤਾਰ ਭੰਡਾਰਾ’ ਐਤਵਾਰ ਨੂੰ ਧੂਮਧਾਮ ਨਾਲ ਮਨਾਵੇਗੀ ਭੰਡਾਰੇ ਦਾ ਪ੍ਰੋਗਰਾਮ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਮੌਜਪੁਰ ਧਾਮ ਬੁੱਧਰਵਾਲੀ ਜ਼ਿਲ੍ਹਾ ਸ਼੍ਰੀਗੰਗਾਨਗਰ ’ਚ 14 ਜਨਵਰੀ ਐਤਵਾਰ ਨੂੰ ਕੀਤਾ ਜਾਵੇਗਾ 85 ਮੈਂਬਰ ਸੋਹਨ ਲਾਲ ਨਾਗਪਾਲ ਤੇ ਹਰੀਸ਼ ਇੰਸਾਂ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦਾ ਐੱਮਐੱਸਜੀ ਅਵਤਾਰ ਮਹੀਨਾ ਭੰਡਾਰਾ 14 ਜਨਵਰੀ ਐਤਵਾਰ 12 ਤੋਂ 2 ਵਜੇ ਤੱਕ ਮਨਾਇਆ ਜਾਵੇਗਾ ਇਸ ਦੌਰਾਨ ਵਿਸ਼ਾਲ ਨਾਮ ਚਰਚਾ ਸਤਿਸੰਗ ਦਾ ਪ੍ਰੋਗਰਾਮ ਕੀਤਾ ਜਾਵੇਗਾ। (MSG Bhandara)

    ਇਹ ਵੀ ਪੜ੍ਹੋ : ਦੂਜਿਆਂ ਨੂੰ ਬੁਰਾ ਕਹਿਣਾ ਬਹੁਤ ਆਸਾਨ, ਕਦੇ ਆਪਣੇ ਗਿਰੇਬਾਨ ’ਚ ਵੀ ਤਾਂ ਵੇਖੋ

    85 ਮੈਂਬਰ ਰਣਜੀਤ ਸਿੰਘ ਇੰਸਾਂ ਨੇ ਦੱਸਿਆ ਕਿ ਪਵਿੱਤਰ ਭੰਡਾਰੇ ’ਤੇ ਹਾਜ਼ਰ ਸਾਧ-ਸੰਗਤ ਨੂੰ ਆਪਣੇ ਆਸ-ਪਾਸ ਦੇ ਮਾਹੌਲ ਨੂੰ ਨਸ਼ਾ ਮੁਕਤ ਬਣਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ ਤਾਂ ਕਿ ਨਸ਼ਾ ਮੁਕਤ ਸਮਾਜ ਬਣਾਇਆ ਜਾ ਸਕੇ ਇਸ ਦੌਰਾਨ ਵੱਡੀਆਂ-ਵੱਡੀਆਂ ਸਕਰੀਨਾਂ ਰਾਹੀਂ ਪੂਜਨੀਕ ਗੁਰ ਜੀ ਦੇ ਅਨਮੋਲ ਬਚਨਾਂ ਨੂੰ ਪ੍ਰਸਾਰਿਤ ਕੀਤਾ ਜਾਵੇਗਾ 85 ਮੈਂਬਰ ਬਲਜੀਤ ਇੰਸਾਂ ਨੇ ਦੱਸਿਆ ਕਿ ਵੱਖ-ਵੱਖ ਸੰਮਤੀਆਂ ਦੇ ਸੇਵਾਦਾਰ ਦਰਬਾਰ ’ਚ ਪਹੁੰਚ ਕੇ ਆਪਣੀਆਂ-ਆਪਣੀਆਂ ਡਿਊਟੀਆਂ ’ਤੇ ਜੁਟ ਗਏ ਹਨ ਦਰਬਾਰ ’ਚ ਸਾਫ-ਸਫਾਈ ਤੇ ਰੰਗ ਰੋਗਨ ਦਾ ਕਾਰਜ ਕੀਤਾ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਸਾਧ-ਸੰਗਤ ’ਚ ਪਵਿੱਤਰ ਭੰਡਾਰੇ ਸਬੰਧੀ ਭਾਰੀ ਉਤਸ਼ਾਹ ਹੈ ਸਾਰੇ ਬਲਾਕਾਂ ’ਚ ਪਵਿੱਤਰ ਭੰਡਾਰੇ ਸਬੰਘੀ ਸਾਧ-ਸੰਗਤ ਆਪਣੇ-ਆਪਣੇ ਪੱਧਰ ’ਤੇ ਤਿਆਰੀਆਂ ਕਰ ਰਹੀ ਹੈ। (MSG Bhandara)

    LEAVE A REPLY

    Please enter your comment!
    Please enter your name here