ਰੂਹਾਨੀਅਤ ਦੇ ਨਾਲ ਮਨੋਰੰਜਨ ਵੀ ਹੋ ਰਿਹਾ ਹੈ
ਸਰਸਾ: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 50ਵੇਂ ਅਵਤਾਰ ਦਿਵਸ ਦੇ ਸਬੰਧ ਵਿੱਚ ‘ਐੱਮਐੱਸਜੀ 9ਬਰ9 ਗਰੈਂਡ ਈਵੈਂਟਸ’ ਦੀ ਸ਼ਾਨਦਾਰ ਸ਼ੁਰੂਆਤ ਹੋਈ। ਸੱਤ ਦਿਨ ਤੱਕ ਚੱਲਣ ਵਾਲੇ ਇਸ ਵਿਸ਼ਾਲ ਪ੍ਰੋਗਰਾਮ ਦੇ ਪਹਿਲੇ ਦਿਨ ‘ਡਰਾਮਾ ਨਾਈਟ’ ਅਹੋਈ, ਜਿਸ ਵਿੱਚ ਮੰਚ ਨਾਲ ਜੁੜੇ ਕਲਾਕਾਰਾਂ ਨੇ ਇਕਾਂਗੀ ਤੇ ਕੋਰੀਓਗ੍ਰਾਫ਼ੀ ਰਾਹੀਂ ਸਮਾਜ ਭਲਾਈ ਦਾ ਸੰਦੇਸ਼ ਦਿੰਦੇ ਪ੍ਰੋਗਰਾਮ ਪੇਸ਼ ਕੀਤੇ। ਪਹਿਲੇ ਦਿਨ 10 ਲੱਖ ਤੋਂ ਜ਼ਿਆਦਾ ਲੋਕਾਂ ਨੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਅਤੇ ਡਾ. ਐੱਮਐੱਸਜੀ ਦੇ ਅਵਤਾਰ ਦਿਵਸ ਦੀਆਂ ਖੁਸ਼ੀਆਂ ਮਨਾਈਆਂ।
ਪਹਿਲੇ ਦਿਨੀ ਪੁੱਜੇ 10 ਲੱਖ ਤੋਂ ਜ਼ਿਆਦਾ ਸ਼ਰਧਾਲੂ
- ਸ਼ਾਹ ਸਤਿਨਾਮ ਜੀ ਧਾਮ ਸਥਿਤ ਮੁੱਖ ਸਤਿਸੰਗ ਪੰਡਾਲ ਵਿੱਚ ਵਿਸ਼ਾਲ ਮੰਚ ਤਿਆਰ ਕੀਤਾ ਗਿਆ ਸੀ।
- ਪ੍ਰੋਰਗਾਮ ਦੇ ਸ਼ੁੱਭ ਆਰੰਭ ‘ਤੇ ਡਾ. ਐੱਮਐੱਸਜੀ ਨੇ ਅਨੋਖੇ ਅੰਦਾਜ਼ ਵਿੱਚ ਸਟੇਜ ‘ਤੇ ਐਂਟਰੀ ਕੀਤੀ।
- ਸਤਿਸੰਗ ਪੰਡਾਲ ਨੂੰ ਬਿਜਲਈ ਲੜੀਆਂ ਨਾਲ ਸ਼ਾਨਦਾਰ ਤਰੀਕੇ ਨਾਲ ਸ਼ਿੰਗਾਰਿਆ ਗਿਆ ਸੀ।
- ਪ੍ਰੋਗਰਾਮ ਦੇ ਸ਼ੁਰੂ ਵਿੱਚ ਸਾਦਗੀਪੂਰਨ ਢੰਗ ਨਾਲ ਦੋ ਵਿਆਹ ਹੋਏ।
- ਇਸ ਤੋਂ ਪਹਿਲਾਂ ਪੂਜਨੀਕ ਗੁਰੂ ਜੀ ਨੇ 2610 ਲੋਕਾਂ ਨੂੰ ਨਾਮ-ਸ਼ਬਦ ਦੀ ਦਾਤ ਪ੍ਰਦਾਨ ਕੀਤੀ।
‘ਨਜ਼ਰੀਆ’ ਦਾ ਹੋਇਆ ਮੰਚਨ
ਪ੍ਰੋਗਰਾਮ ਦੇ ਸ਼ੁਰੂ ਵਿੱਚ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ ਬੱਚਿਆਂ ਨੇ ਹੈਰਤਅੰਗੇਜ਼ ਕਰਤਬ ਵਿਖਾਉਂਦੇ ਹੋਏ ਰੋਮਾਂਚਕ ਡਾਂਸ ਪੇਸ਼ ਕੀਤਾ। ‘ਪਾਰਟੀ ਧੂਮਧਾਮ ਸੇ…’ ਅਤੇ ਹੋਰ ਗੀਤਾਂ ‘ਤੇ ਅਧਾਰਿਤ ਇਸ ਪੇਸ਼ਕਾਰੀ ਵਿੱਚ ਬੱਚਿਆਂ ਨੇ ਸਾਰਿਆਂ ਦਾ ਮਨ ਮੋਹ ਲਿਆ। ਇਸ ਪਿੱਛੋਂ ਵਨ ਐਕਟ ਪਲੇ (ਇਕਾਂਗੀ) ‘ਨਜ਼ਰੀਆ’ ਦਾ ਮੰਚਨ ਹੋਇਆ, ਜਿਸ ਵਿੱਚ ਵਿਖਾਇਆ ਗਿਆ ਕਿ ਕਿਸ ਤਰ੍ਹਾਂ ਇੱਕ ਅੱਯਾਸ਼ੀ ਕਰਨ ਵਾਲੇ ਦੀਆਂ ਅੱਖਾਂ ਚਲੀਆਂ ਜਾਂਦੀਆਂ ਹਨ ਅਤੇ ਜਦੋਂ ਉਸ ਦੀਆਂ ਅੱਖਾਂ ਲੱਗਦੀਆਂ ਹਨ ਤਾਂ ਉਸ ਦੀਆਂ ਨਜ਼ਰਾਂ ਹੀ ਨਹੀਂ ਆਉਂਦੀਆਂ, ਸਗੋਂ ਉਸ ਦਾ ਨਜ਼ਰੀਆ ਵੀ ਬਦਲ ਜਾਂਦਾ ਹੈ।
‘ਇੰਸਾਂ’ ਇਕਾਂਗੀ ਦੀ ਪੇਸ਼ਕਾਰੀ
ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਨੇ ‘ਇੰਸਾਂ’ ਇਕਾਂਗੀ ਪੇਸ਼ ਕੀਤੀ, ਜਿਸ ਵਿੱਚ ਹਿੰਦੂ ਮੁਸਲਮਾਨਾਂ ਦੇ ਦੰਗੇ ਫਸਾਦ ਵਿੱਚ ਫਸੇ ਇੱਕ ਅੰਨ੍ਹੇ ਭਿਖਾਰੀ ਤੇ ਸੁਖਦੁਆ ਸਮਾਜ (ਕਿੰਨਰ) ਵੱਲੋਂ ਉਨ੍ਹਾਂ ਨੂੰ ਮਾਰੇ ਗਏ ਤਾਅਨਿਆਂ ਨੂੰ ਬਿਹਤਰੀਨ ਢੰਗ ਨਾਲ ਵਿਖਾਇਆ ਗਿਆ। ਅੰਨ੍ਹਾ ਭਿਖਾਰੀ ਉਨ੍ਹਾਂ ਨੂੰ ਸਮਝਾਉਂਦਾ ਹੈ ਕਿ ਉਹ ਡਾ. ਐੱਮਐੱਸਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈਣ ਅਤੇ ਜਾਤ-ਪਾਤ ਦੇ ਝਗੜੇ ਵਿੱਚ ਨਾ ਪੈ ਕੇ ਸੱਚੇ ਇਨਸਾਨ ਬਣਨ।
‘ਵੇਸਵਾ ਤੋਂ ਸ਼ੁੱਭ ਦੇਵੀ ਤੱਕ ਦਾ ਸਫ਼ਰ’
ਚੌਥੀ ਪੇਸ਼ਕਾਰੀ ਵਿਦਿਆਰਥੀਆਂ ਵੱਲੋਂ ਕੋਰੀਓਗ੍ਰਾਫ਼ੀ ‘ਵੇਸਵਾ ਤੋਂ ਸ਼ੁੱਭ ਦੇਵੀ ਤੱਕ ਦਾ ਸਫ਼ਰ’ ਦਾ ਮੰਚਨ ਕੀਤਾ ਗਿਆ।
ਗੁਰੂ ਜੀ ਵੱਲੋਂ ਚਲਾਈ ਮੁਹਿੰਮ ‘ਸ਼ੁੱਭ ਦੇਵੀ’ ਤੋਂ ਪ੍ਰਭਾਵਿਤ ਹੋ ਕੇ ਵੇਸਵਾਪੁਣੇ ਵਿੱਚ ਧੱਕੀ ਜਾ ਰਹੀ ਲੜਕੀ ਕਿਸ ਤਰ੍ਹਾਂ ਸ਼ੁੱਭ ਦੇਵੀ ਬਣ ਜਾਂਦੀ ਹੈ ਅਤੇ ਉਸ ਦਾ ਪਰਿਵਾਰ ਵੱਸ ਜਾਂਦਾ ਹੈ।
ਕੋਰੀਓਗ੍ਰਾਫ਼ੀ ਦੇ ਅੰਤ ਵਿੱਚ 2 ਪਰਿਵਾਰ ਵੀ ਮੰਚ ‘ਤੇ ਆਏ, ਜਿਨ੍ਹਾਂ ਨੇ ਸ਼ੁੱਭ ਦੇਵੀ ਮੁਹਿੰਮ ਦੇ ਤਹਿਤ ਸ਼ਾਦੀਆਂ ਕਰਵਾਈਆਂ।
ਇਸ ਕੋਰੀਓਗ੍ਰਾਫ਼ੀ ਨੇ ਸਭ ਦੀਆਂ ਅੱਖਾਂ ਨਮ ਕਰ ਦਿੱਤੀਆਂ।
ਪੰਜਵੀਂ ਪੇਸ਼ਕਾਰੀ ‘ਵਚਨ’ ਇਕਾਂਗੀ
ਪੰਜਵੀਂ ਪੇਸ਼ਕਾਰੀ ‘ਵਚਨ’ ਇਕਾਂਗੀ ਸੀ, ਜਿਸ ਵਿੱਚ ਵਿਖਾਇਆ ਗਿਆ ਕਿ ਅਮਰੀਕਾ ਤੋਂ ਆਇਆ ਇੱਥ ਲੜਕਾ ਆਪਣੇ ਪਰਿਵਾਰ ਨਾਲ ਪੂਜਨੀਕ ਗੁਰੂ ਜੀ ਤੇ ਡੇਰਾ ਸੱਚਾ ਸੌਦਾ ਬਾਰੇ ਤਰਕ-ਵਿਤਰਕ ਕਰਦਾ ਹੈ ਅਤੇ ਉਸ ਦੇ ਦਾਦਾ-ਦਾਦੀ ਅਤੇ ਮਾਤਾ-ਪਿਤਾ ਉਸ ਨੂੰ ਪੂਜਨੀਕ ਗੁਰੂ ਜੀ ਵੱਲੋਂ ਕਰਵਾਏ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਤੇ ਡੇਰਾ ਸੱਚਾ ਸੌਦਾ ਦੇ ਸਬੰਧ ਵਿੱਚ ਕਈ ਮਹੱਤਵਪੂਰਨ ਜਾਣਕਾਰੀਆਂ ਦੇ ਕੇ ਨਿਰ-ਉੱਤਰ ਕਰ ਦਿੰਦੇ ਹਨ।
‘ਜਿਸ ਤਨ ਲਾਗੇ, ਸੋ ਹੀ ਜਾਨੇ’
ਛੇਵੀ ਪੇਸ਼ਕਾਰੀ ਹਰਿਆਣਾ ਦੇ ਕਲਾਕਾਰਾਂ ਵੱਲੋਂ ‘ਜਿਸ ਤਨ ਲਾਗੇ, ਸੋ ਹੀ ਜਾਨੇ’ ਦਾ ਭਾਵਪੂਰਨ ਮੰਚਨ ਕੀਤਾ ਗਿਆ,
ਦ੍ਰਿੜ੍ਹ ਵਿਸ਼ਵਾਸ ਦੇ ਨਾਲ ਡੇਰਾ ਸੱਚਾ ਸੌਦਾ ਆਏ ਬਜੁਰਗ ਦਾ ਮ੍ਰਿਤਕ ਨਵਜਾਤ ਬੱਚਾ ਮੁੜ-ਸੁਰਜੀਤ ਹੋ ਗਿਆ।
ਇਸ ਭਾਵਪੂਰਨ ਪੇਸ਼ਕਾਰੀ ਦੀ ਸਮਾਪਤੀ ‘ਤੇ ਬਠਿੰਡਾ ਨਿਵਾਸੀ ਬਿੰਦਰ ਸਿੰਘ ਤੇ ਉਸ ਦਾ ਪੁੱਤਰ ਬੂਟਾ ਸਿੰਘ ਵੀ ਮੰਚ ‘ਤੇ ਆਏ, ਜਿਨ੍ਹਾਂ ਦੇ ਨਾਲ ਇਹ ਘਟਨਾ ਵਾਪਰੀ ਹੈ।
‘ਵਨ ਐਕਟ ਪਲੇ’ ‘ਬਾਗੜ ਟੂ ਬਿਲੋਚਿਸਤਾਨ’
ਸੱਤਵੀਂ ਤੇ ਆਖਰੀ ਪੇਸ਼ਕਾਰੀ ਵਨ ਐਕਟ ਪਲੇ ‘ਬਾਗੜ ਟੂ ਬਿਲੋਚਿਸਤਾਨ’ ਜਿਸ ਵਿੱਚ ਦਿੱਲੀ ਦੇ ਰੇਲਵੇ ਸਟੇਸ਼ਨ ‘ਤੇ ਬੈਠੇ ਬਿਲੋਚਿਸਤਾਨੀ ਪਿਤਾ ਪੁੱਤਰਾਂ ਦੀ ਹਾਲਤ ਦਾ ਮੰਚਨ ਕੀਤਾ ਗਿਆ, ਜੋ ਆਪਣੇ ਸਤਿਗੁਰੂ ਦੇ ਦਰਸ਼ਨਾਂ ਲਈ ਸਰਸਾ ਆਉਂਦੇ ਹਨ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਪੂਜਨੀਕ ਗੁਰੂ ਜੀ ਦੇ ਦਰਸ਼ਨ ਕਰਦੇ ਹਨ।
ਭਗਵਾਨ ਦਾ ਸ਼ੁਕਰਾਨਾ ਕਦੇ ਬੰਦ ਨਾ ਕਰੋ
- ਸਮਾਪਤੀ ਮੌਕੇ ਪੂਜਨੀਕ ਗੁਰੂ ਜੀ ਨੇ ਕਿਹਾ ਕਿ ਡਰਾਮਾ ਉਸ ਨੂੰ ਕਹਿੰਦੇ ਹਨ ਜਿਸ ਵਿੱਚ ਜ਼ਿਆਦਾਤਰ ਐਕਟ ਹੋਵੇ ਪਰੰਤੂ ਇੱਥੇ ਰਾਮ ਨੇ ਕਿਰਪਾ ਕੀਤੀ, ਸੱਚਾਈ ਦੀ ਗੱਲ ਵਿਖਾਈ ਗਈ ਹੈ, ਜੋ ਬੜਾ ਮੁਸ਼ਕਿਲ ਹੈ।
- ਵੱਖ-ਵੱਖ ਰਾਜਾਂ ਦੇ ਕਲਾਕਾਰਾਂ ਨੇ ਬੜੇ ਖੂਬਸੂਰਤ ਢੰਗ ਨਾਲ ਐਕਟ ਪੇਸ਼ ਕੀਤੇ ਹਨ।
- ਉਨ੍ਹਾਂ ਕਿਹਾ ਕਿ ਰੂਹਾਨੀਅਤ ਦੇ ਨਾਲ-ਨਾਲ ਮਨੋਰੰਜਨ ਵੀ ਹੋ ਰਿਹਾ ਹੈ, ਜਿਸ ਨਾਲ ਮਨ ਬੈਠਾ ਰਹੇ ਅਤੇ ਪ੍ਰੀਤ ਰਾਮ ਨਾਲ ਲੱਗੀ ਰਹੇ।
- ਜਿਨ੍ਹਾਂ ਦੇ ਦ੍ਰਿੜ੍ਹ ਇਰਾਦੇ ਹੁੰਦੇ ਹਨ, ਸਤਿਗੁਰੂ, ਮੌਲਾ ‘ਤੇ ਦ੍ਰਿੜ੍ਹ ਯਕੀਨ ਹੁੰਦਾ ਹੈ, ਤਾਂ ਮੁਰਦੇ ਵੀ ਜਿੰਦਾ ਹੋ ਉੱਠਦੇ ਹਨ।
- ਪੂਰੀ ਦੁਨੀਆ ਵਿੱਚ ਅਜਿਹੇ ਬਹੁਤ ਸਾਰੇ ਉਦਾਹਰਨ ਹਨ।
- ਉਸ ਮਾਲਕ ਦੇ ਉਪਕਾਰਾਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ।
- ਧਰਮ, ਜਾਤ-ਪਾਤ ਇਸ ਧਰਤੀ ਤੇ ਬਣੀ ਹੈ ਅਤੇ ਸਾਨੂੰ ਪ੍ਰਭੂ-ਪਰਮਾਤਮਾ ਨੇ ਬਣਾਇਆ ਹੈ।
- ਭਗਵਾਨ ਦਾ ਸ਼ੁਕਰਾਨਾ ਕਦੇ ਬੰਦ ਨਾ ਹੋਵੇ।
ਸ਼ਨਿੱਚਰਵਾਰ ਨੂੰ ਸਜੇਗੀ ਸੰਗੀਤ ਦੀ ਮਹਿਫ਼ਲ
‘ਐੱਮਐੱਸਜੀ 9ਬਰ9 ਗਰੈਂਡ ਈਵੈਂਟਸ’ ਦੇ ਤੀਜੇ ਦਿਨ ਸ਼ਨਿੱਚਰਵਾਰ ਨੂੰ ਸੂਫ਼ੀ ਸੰਗੀਤ ਦੀ ਮਹਿਫ਼ਲ ਸਜੇਗੀ। ਇਸ ਪ੍ਰੋਗਰਾਮ ਵਿੱਚ ਪ੍ਰਸਿੱਧ ਸੂਫ਼ੀ ਕਲਾਕਾਰ ਕੰਵਰ ਗਰੇਵਾਲ, ਪੰਜਾਬੀ ਕਲਾਕਾਰ ਪ੍ਰਗਟ ਭਾਗੂ, ਨੂਰਾਂ ਸਿਸਟਰਜ਼, ਹਰਿਆਣਵੀ ਕਲਾਕਾਰ ਅਮਿਤ ਢੂਲ ਅਤੇ ਡੱਬਵਾਲੀ ਤੋਂ ਗਾਇਕਾ ਪੂਜਾ ਇੰਸਾਂ ਸਮੇਤ ਪੰਜਾਬ ਦੇ ਕਈ ਕਲਾਕਾਰ ਆਪਣੀਆਂ ਪੇਸ਼ਕਾਰੀਆਂ ਦੇਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।