ਸਾਡੇ ਨਾਲ ਸ਼ਾਮਲ

Follow us

19.8 C
Chandigarh
Thursday, February 26, 2026
More
    Home ਵਿਚਾਰ ਪ੍ਰੇਰਨਾ ਮਾਂ ਦੀ ਸਿੱਖਿਆ...

    ਮਾਂ ਦੀ ਸਿੱਖਿਆ

    ਮਾਂ ਦੀ ਸਿੱਖਿਆ

    ਕਿਸੇ ਸਮੇਂ ਅਮਰੀਕਾ ’ਚ ਦਾਸ ਪ੍ਰਥਾ ਦਾ ਪ੍ਰਚਲਣ ਸੀ ਇੱਕ ਧਨੀ ਵਿਅਕਤੀ ਨੇ ਬੇਂਕਰ ਨਾਂਅ ਦੇ ਮਿਹਨਤੀ ਗੁਲਾਮ ਨੂੰ ਖਰੀਦਿਆ ਉਹ ਬੇਂਕਰ ਦੇ ਗੁਣਾਂ ਤੋਂ ਸੰਤੁਸ਼ਟ ਸੀ ਇੱਕ ਦਿਨ ਬੇਂਕਰ ਆਪਣੇ ਮਾਲਕ ਦੇ ਨਾਲ ਉਸ ਜਗ੍ਹਾ ਗਿਆ ਜਿੱਥੇ ਲੋਕ ਜਾਨਵਰਾਂ ਵਾਂਗ ਵਿਕਦੇ ਸਨ ਬੇਂਕਰ ਨੇ ਇੱਕ ਬੁੱਢੇ ਦਾਸ ਨੂੰ ਖਰੀਦਣ ਲਈ ਕਿਹਾ ਪਹਿਲ ਕਰਨ ’ਤੇ ਮਾਲਕ ਨੇ ਉਸ ਨੂੰ ਖਰੀਦ ਲਿਆ ਤੇ ਘਰ ਲੈ ਆਇਆ ਬੇਂਕਰ ਖੁਸ਼ ਸੀ ਉਹ ਉਸ ਬੁੱਢੇ ਦਾਸ ਦੀ ਖੂਬ ਸੇਵਾ ਕਰਦਾ ਸੀ ਮਾਲਕ ਦੁਆਰਾ ਇੱਕ ਦਿਨ ਇਸ ਵਿਸ਼ੇ ’ਚ ਪੁੱਛਣ ’ਤੇ ਬੇਂਕਰ ਨੇ ਦੱਸਿਆ ਕਿ ਇਹ ਦਾਸ ਉਸ ਦਾ ਕੋਈ ਸਬੰਧੀ ਨਹੀਂ ਹੈ, ਨਾ ਹੀ ਮਿੱਤਰ ਹੈ ਸਗੋਂ ਉਸ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਬਚਪਨ ’ਚ ਇਸ ਨੇ ਮੈਨੂੰ ਦਾਸ ਦੇ ਰੂਪ ’ਚ ਵੇਚ ਦਿੱਤਾ ਸੀ ਬਾਅਦ ’ਚ ਖੁਦ ਫੜਿਆ ਗਿਆ ਅਤੇ ਦਾਸ ਬਣਾ ਲਿਆ ਗਿਆ

    ਮੈਂ ਉਸ ਦਿਨ ਬਾਜ਼ਾਰ ’ਚ ਇਸ ਨੂੰ ਪਛਾਣ ਲਿਆ ਸੀ ਮੇਰੀ ਮਾਂ ਨੇ ਮੈਨੂੰ ਦੱਸਿਆ ਕਿ ਜੇਕਰ ਦੁਸ਼ਮਣ ਨੰਗਾ ਹੋਵੇ ਤਾਂ ਉਸ ਨੂੰ ਕੱਪੜੇ ਪਹਿਨਾ ਦਿਓ, ਭੁੱਖਾ ਹੋਵੇ ਤਾਂ ਖਾਣਾ ਖੁਆ ਦਿਓ, ਪਿਆਸਾ ਹੋਵੇ ਤਾਂ ਪਾਣੀ ਪਿਆ ਦਿਓ ਇਸ ਕਾਰਨ ਮੈਂ ਇਸ ਦੀ ਸੇਵਾ ਕਰਦਾ ਹਾਂ ਅਤੇ ਆਪਣੀ ਮਾਂ ਦੀ ਦਿੱਤੀ ਹੋਈ ਸਿੱਖਆ ’ਤੇ ਚੱਲਦਾ ਹਾਂ ਇਹ ਸੁਣ ਕੇ ਮਾਲਕ ਨੇ ਬੇਂਕਰ ਨੂੰ ਗਲੇ ਲਾ ਲਿਆ ਅਤੇ ਉਸ ਨੂੰ ਆਜ਼ਾਦ ਕਰ ਦਿੱਤਾ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।