ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home ਸੂਬੇ ਪੰਜਾਬ ਮਾਤ ਭਾਸ਼ਾ ਸੇਵ...

    ਮਾਤ ਭਾਸ਼ਾ ਸੇਵਕ ਸਨਮਾਨ ਕਰਮਜੀਤ ਅਨਮੋਲ ਨੂੰ

    Karamjit Anmol Sachkahoon

    ਪਾਸੀ ਰੋਡ ’ਤੇ ਸਥਿੱਤ ਪਟਿਆਲਾ ਮੀਡੀਆ ਕਲੱਬ ’ਚ ਹੋਵੇਗਾ ਸਨਮਾਨ ਸਮਾਰੋਹ

    (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸਾਲ 2022 ਦਾ ਮਾਤ ਭਾਸ਼ਾ ਸੇਵਕ ਸਨਮਾਨ ਪ੍ਰਸਿੱਧ ਫਿਲਮ ਅਦਾਕਾਰ ਅਤੇ ਗਾਇਕ ਕਰਮਜੀਤ ਅਨਮੋਲ (Karamjit Anmol) ਨੂੰ ਦਿੱਤਾ ਜਾਵੇਗਾ। ਅੰਤਰਰਾਸਟਰੀ ਮਾਤ ਭਾਸਾ ਦਿਵਸ ਨੂੰ ਸਮਰਪਿਤ ਸਨਮਾਨ ਸਮਾਰੋਹ 23 ਫਰਵਰੀ ਨੂੰ ਪਾਸੀ ਰੋਡ ਸਥਿਤ ਪਟਿਆਲਾ ਮੀਡੀਆ ਕਲੱਬ ਵਿਖੇ ਦੁਪਹਿਰ 2.30 ਵਜੇ ਆਯੋਜਿਤ ਕੀਤਾ ਜਾਵੇਗਾ। ਮਾਤ ਭਾਸਾ ਜਾਗਰੂਕਤਾ ਮੰਚ, ਪੰਜਾਬ ਅਤੇ ਪਟਿਆਲਾ ਮੀਡੀਆ ਕਲੱਬ ਪਟਿਆਲਾ ਦੇ ਸਾਂਝੇ ਉੱਦਮ ਨਾਲ ਆਯੋਜਿਤ ਹੋਣ ਵਾਲੇ ਇਸ ਸਨਮਾਨ ਸਮਾਰੋਹ ਦੀ ਪ੍ਰਧਾਨਗੀ ਭਾਸਾ ਵਿਭਾਗ ਦੇ ਕਾਰਜਕਾਰੀ ਡਾਇਰੈਕਟਰ ਡਾ. ਵੀਰਪਾਲ ਕੌਰ ਕਰਨਗੇ। ਸਮਾਰੋਹ ਦਾ ਸੰਚਾਲਨ ਆਲ ਇੰਡੀਆ ਰੇਡਿਓ ਦੇ ਸਾਬਕਾ ਨਿਰਦੇਸਕ ਅਮਰਜੀਤ ਵੜੈਚ ਕਰਨਗੇ।

    ਮੰਚ ਦੇ ਸੰਯੋਜਕ ਗੁਰਮਿੰਦਰ ਸਮਦ ਨੇ ਦੱਸਿਆ ਕਿ ਪੱਤਰਕਾਰਾਂ, ਬੁੱਧੀਜੀਵੀਆਂ, ਯੂਨੀਵਰਸਿਟੀ ਅਧਿਆਪਕਾਂ, ਵਕੀਲਾਂ, ਵਿਦਵਾਨਾਂ, ਚਿੰਤਕਾਂ ਤੇ ਆਧਾਰਿਤ ਖੋਜ ਕਮੇਟੀ ਵੱਲੋਂ ਕਰਮਜੀਤ ਅਨਮੋਲ ਦੇ ਨਾਮ ਦੀ ਚੋਣ ਕੀਤੀ ਗਈ ਹੈ। ਕਮੇਟੀ ਵਿੱਚ ਗੁਰਮਤਿ ਸੰਗੀਤ ਆਚਾਰਿਆ ਡਾ. ਗੁਰਨਾਮ ਸਿੰਘ, ਸਾਹਿਤਕਾਰ ਡਾ. ਅੰਮਿ੍ਰਤਪਾਲ ਕੌਰ, ਯੂਨੀਵਰਸਿਟੀ ਪ੍ਰੋਫੈਸਰ ਡਾ. ਗੁਰਨਾਮ ਵਿਰਕ ਤੇ ਡਾ. ਗੁਰਜੰਟ ਸਿੰਘ, ਸਮਾਜਿਕ ਕਾਰਕੁਨ ਡਾ. ਜਤਿੰਦਰ ਮੱਟੂ, ਪੱਤਰਕਾਰ ਡਾ. ਅਸਵਨੀ ਕੁਮਾਰ, ਨਵਦੀਪ ਢੀੰਗਰਾ, ਫਿਲਮ ਲੇਖਕ ਉਪਿੰਦਰ ਵੜੈਚ, ਫਿਲਮ ਨਿਰਦੇਸਕ ਹਰੀਸ ਗਾਰਗੀ ਤੇ ਪ੍ਰੇਮ ਸਿੱਧੂ, ਸਮਾਜਿਕ ਚਿੰਤਕ ਅਮਨ ਅਰੋੜਾ, ਸਾਇਰ ਅੰਮਿ੍ਰਤਪਾਲ ਸੈਦਾਂ, ਐਡਵੋਕੇਟ ਹਰਬੰਸ ਸਿੰਘ ਕਨਸੂਆ ਕਲਾਂ ਅਤੇ ਹੋਰ ਵਿਦਵਾਨ ਸ਼ਾਮਲ ਸਨ। ਉਨ੍ਹਾਂ ਦਸਿਆ ਕਿ ਮੰਚ ਵੱਲੋਂ ਬੀਤੇ ਸਾਲਾਂ ਵਿੱਚ ਇਹ ਸਨਮਾਨ ਡਾ. ਗੁਰਪ੍ਰੀਤ ਸਿੰਘ ਲਹਿਲ, ਡਾ. ਗੁਰਨਾਮ ਸਿੰਘ, ਵਿਧਾਇਕ ਜਰਨੈਲ ਸਿੰਘ, ਕਿਸਾਨ ਨੇਤਾ ਡਾ. ਦਰਸਨ ਪਾਲ ਨੂੰ ਦਿੱਤਾ ਜਾ ਚੁੱਕਾ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here