Welfare: ਮਾਤਾ ਸੀਤਾ ਰਾਣੀ ਇੰਸਾਂ ਦੀ ਮ੍ਰਿਤਕ ਦੇਹ ਵੀ ਲੱਗੀ ਮਾਨਵਤਾ ਦੇ ਲੇਖੇ

Welfare
Welfare: ਮਾਤਾ ਸੀਤਾ ਰਾਣੀ ਇੰਸਾਂ ਦੀ ਮ੍ਰਿਤਕ ਦੇਹ ਵੀ ਲੱਗੀ ਮਾਨਵਤਾ ਦੇ ਲੇਖੇ

Welfare: (ਵਿੱਕੀ ਕੁਮਾਰ) ਬੁੱਟਰ ਬੱਧਨੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ 167 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਅਮਰ ਸੇਵਾ ਮੁਹਿੰਮ ਤਹਿਤ ਅੱਜ ਬਲਾਕ ਬੁੱਟਰ ਬੱਧਨੀ (ਮੋਗਾ) ਵਿਖੇ ਸਰੀਰਦਾਨ ਹੋਇਆ। ਬਲਾਕ ਬੁੱਟਰ ਬੱਧਨੀ (ਮੋਗਾ) ਪਿੰਡ ਤਖਾਣਵੱਧ ਦੀ ਮਾਤਾ ਸੀਤਾ ਰਾਣੀ ਇੰਸਾਂ ਦਾ ਅਚਾਨਕ ਦੇਹਾਂਤ ਹੋ ਗਿਆ। ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ।

ਇਸ ਦੀ ਜਾਣਕਾਰੀ ਦਿੰਦਿਆਂ ਸੁਭਾਸ਼ ਇੰਸਾਂ 85 ਮੈਂਬਰ ਸਿੰਘ ਨੇ ਦੱਸਿਆ ਕਿ ਮਾਤਾ ਸੀਤਾ ਰਾਣੀ ਇੰਸਾਂ, 75 ਸਾਲ ਵਾਸੀ ਪਿੰਡ ਤਖਾਣਵੱਧ (ਮੋਗਾ), ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਦੇ ਹੋਏ ਇਸ ਸੰਸਾਰ ਤੋਂ ਚੱਲ ਵਸੇ। ਉਹਨਾਂ ਦੇ ਪਰਿਵਾਰ ਨੇ ਬਲਾਕ ਦੇ ਜਿੰਮੇਵਾਰ ਨਾਲ ਤਾਲਮੇਲ ਕਰਕੇ ਉਹਨਾਂ ਦੀ ਮ੍ਰਿਤਕ ਦੇਹ ਸਰਸਵਤੀ ਮੈਡੀਕਲ ਕਾਲਜ ਲਖਨਊ (ਉੱਤਰ ਪ੍ਰਦੇਸ਼) ਨੂੰ ਮੈਡੀਕਲ ਖੋਜਾਂ ਕਰਨ ਲਈ ਦਾਨ ਕਰ ਦਿੱਤੀ ਗਈ।

Welfare

ਇਹ ਵੀ ਪੜ੍ਹੋ: Property Bazaar: ਪ੍ਰਾਪਰਟੀ ਬਾਜ਼ਾਰ ’ਚ ਫਿਰ ਆਵੇਗੀ ਗਿਰਾਵਟ! CREDAI ਨੇ ਘਰ ਖਰੀਦਦਾਰਾਂ ਦੇ ਇਸ ਡਰ ’ਤੇ ਦਿੱਤਾ ਇਹ ਜਵ…

ਮਾਤਾ ਸੀਤਾ ਰਾਣੀ ਇੰਸਾਂ ਅਮਰ ਰਹੇ, ਜਬ ਤੱਕ ਸੂਰਜ ਚਾਂਦ ਰਹੇਗਾ ਮਾਤਾ ਸੀਤਾ ਰਾਣੀ ਇੰਸਾਂ ਤੇਰਾ ਨਾਮ ਰਹੇਗਾ, ਦੇ ਨਾਅਰਿਆਂ ਨਾਲ ਮ੍ਰਿਤਕ ਦੇਹ ਨੂੰ ਰਿਸ਼ਤੇਦਾਰਾਂ, ਸਨੇਹੀਆਂ ਤੇ ਵੱਡੀ ਗਿਣਤੀ ’ਚ ਬਲਾਕ ਦੀ ਸਾਧ-ਸੰਗਤ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਮ੍ਰਿਤਕ ਦੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ’ਚ ਅੰਤਿਮ ਵਿਦਾਇਗੀ ਦਿੱਤੀ। ਇਸ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਦੀ ਪਵਿੱਤਰ ਮਰਿਆਦਾ ਅਨੁਸਾਰ ਬੇਨਤੀ ਦਾ ਸ਼ਬਦ ਬੋਲਿਆ ਗਿਆ। ਮਾਤਾ ਸੀਤਾ ਰਾਣੀ ਇੰਸਾਂ ਦੀ ਅਰਥੀ ਨੂੰ ਧੀਆਂ ਨੇ ਵੀ ਮੋਢਾ ਦਿੱਤਾ।

Welfare
Welfare: ਮਾਤਾ ਸੀਤਾ ਰਾਣੀ ਇੰਸਾਂ ਦੀ ਮ੍ਰਿਤਕ ਦੇਹ ਵੀ ਲੱਗੀ ਮਾਨਵਤਾ ਦੇ ਲੇਖੇ

ਇਸ ਮੌਕੇ ਪਿੰਡ ਦੇ ਪੰਚਾਇਤੀ ਮੈਂਬਰ ਹਾਜ਼ਿਰ ਸਨ। ਜਿਨ੍ਹਾਂ ਵਿਚੋਂ ਪਿੰਡ ਤਖਾਣ ਵੱਧ ਦੇ ਸਰਪੰਚ ਰਵੀ ਸ਼ਰਮਾ ਨੇ ਡੇਰਾ ਸੱਚਾ ਸੌਦਾ ਦੇ ਸੇਵਾ ਕਾਰਜਾਂ ਦੀ ਭਰਭੂਰ ਪ੍ਰਸ਼ੰਸਾ ਕੀਤੀ ਅਤੇ ਪੂਜਨੀਕ ਗੁਰੂ ਜੀ ਦਾ ਤਹਿਦਿਲੋ ਧੰਨਵਾਦ ਕੀਤਾ, ਉਹਨਾਂ ਅੱਗੇ ਕਿਹਾ ਕਿ ਸਰੀਰਦਾਨ ਕਰਨ ਨਾਲ ਡਾਕਟਰੀ ਸਿਖ ਰਹੇ ਵਿਦਿਆਰਥੀਆਂ ਉਪਰ ਬਹੁਤ ਵੱਡਾ ਪਰਉਪਕਾਰ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿਚ ਮਨੁੱਖਤਾ ਨੂੰ ਫਾਇਦਾ ਹੋਵੇਗਾ। Welfare

ਇਸ ਮੌਕੇ ਰਾਜ ਕੁਮਾਰ ਰਾਜੂ ਪੁੱਤਰ, ਲੱਛਮੀ ਦੇਵੀ ਧੀ, ਗੁਰਮੀਤ ਰਾਏ ਜੁਆਈ, ਰਾਮ ਇੰਸਾਂ 85 ਮੈਂਬਰ, ਸੁਖਜਿੰਦਰ ਪਾਲ ਇੰਸਾਂ 85 ਮੈਂਬਰ, ਗੁਲਸ਼ਨ ਕੁਮਾਰ ਲਾਟੀ 85 ਮੈਂਬਰ, ਪਰਮਜੀਤ ਸਿੰਘ ਇੰਸਾਂ 85 ਮੈਂਬਰ, ਗੁਰਮੇਲ ਸਿੰਘ ਇੰਸਾਂ 85 ਮੈਂਬਰ, ਬਲਜਿੰਦਰ ਸਿੰਘ ਇੰਸਾਂ 85 ਮੈਂਬਰ, ਤਾਰਾ ਸਿੰਘ 15 ਮੈਂਬਰ, ਬੁੱਧ ਰਾਮ ਇੰਸਾਂ, ਰਾਜ ਕੁਮਾਰ ਪ੍ਰੇਮੀ ਸੇਵਕ, ਜੱਸੀ ਪ੍ਰੇਮੀ, ਸਾਧੂ ਸਿੰਘ ਇੰਸਾਂ ਪ੍ਰੇਮੀ ਸੇਵਕ, ਮਾਸਟਰ ਭਗਵਾਨ ਦਾਸ ਇੰਸਾਂ ਅਤੇ ਬਲਾਕ ਬੁੱਟਰ ਬੱਧਨੀ  ਦੀ ਸਾਰੀ ਪ੍ਰੇਮੀ ਕਮੇਟੀ ਦੇ ਮੈਂਬਰ ਹਾਜਰ ਸਨ।