ਸਾਡੇ ਨਾਲ ਸ਼ਾਮਲ

Follow us

13.8 C
Chandigarh
Sunday, February 1, 2026
More
    Home Breaking News ਤਿੰਨ ਲੜਕੀਆਂ ਦ...

    ਤਿੰਨ ਲੜਕੀਆਂ ਦੀ ਮਾਂ ਦੀ ਭੇਦਭਰੀ ਹਾਲਤ ‘ਚ ਮੌਤ

    Mother, Girls, Mysterious, Condition

    ਪਰਿਵਾਰਕ ਮੈਂਬਰਾਂ ਨੇ ਉਸ ਦੇ ਪਤੀ ‘ਤੇ ਹੱਤਿਆ ਦਾ ਪ੍ਰਗਟਾਇਆ ਸ਼ੱਕ

    ਸਮਾਣਾ (ਸੁਨੀਲ ਚਾਵਲਾ) ਤਿੰਨ ਲੜਕੀਆਂ ਦੀ ਮਾਂ ਦੀ ਅੱਜ ਭੇਦਭਰੀ ਹਾਲਤ ਵਿਚ ਮੌਤ ਹੋ ਗਈ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਉਸਦੇ ਪਤੀ ‘ਤੇ ਉਨ੍ਹਾਂ ਦੀ ਲੜਕੀ ਦਾ ਕਤਲ ਕਰਨ ਦਾ ਸ਼ੱਕ ਜਾਹਰ ਕੀਤਾ ਹੈ ਪੁਲਿਸ ਨੇ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ਼ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ Mother

     ਸਿਵਲ ਹਸਪਤਾਲ ਵਿਖੇ ਤਿੰਨ ਲੜਕੀਆਂ ਦੀ ਮਾਂ ਮ੍ਰਿਤਕਾ ਕੁਲਦੀਪ ਕੌਰ ਦੇ ਪਿਤਾ ਅਜੈਬ ਸਿੰਘ ਅਤੇ ਭਰਾ ਹਰਜੀਤ ਸਿੰਘ ਵਾਸੀ ਪਿੰਡ ਗਾਜੇਵਾਸ ਨੇ ਦੱÎਸਿਆ ਕਿ ਉਨ੍ਹਾਂ ਆਪਣੀ ਲੜਕੀ ਕੁਲਦੀਪ ਕੌਰ ਦਾ ਵਿਆਹ ਪਿੰਡ ਤਰਖਾਨਮਾਜਰਾ ਦੇ ਹਰਪਾਲ ਸਿੰਘ ਨਾਲ ਕਰੀਬ 7 ਸਾਲ ਪਹਿਲਾ ਕੀਤਾ ਸੀ

    ਵਿਆਹ ਤੋਂ ਕੁਲਦੀਪ ਕੌਰ ਦੇ ਤਿੰਨ ਲੜਕੀਆਂ ਹੋਈਆਂ ਜਿਨਾਂ ਵਿਚੋਂ ਇੱਕ ਲੜਕੀ 10 ਮਹੀਨੇ ਦੀ ਹੈ ਲੜਕੀਆਂ ਦੇ ਜਨਮ ਤੋਂ ਬਾਅਦ ਤੋਂ ਉਸਨੇ ਕੁਲਦੀਪ ਕੌਰ ਨੂੰ ਬਹੁਤ ਜਿਆਦਾ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਈ ਵਾਰ ਪੰਚਾਇਤੀ ਸਮਝੌਤਾ ਵੀ ਹੋਇਆ ਪਰ ਹਰਪਾਲ ਸਿੰਘ ਦਾ ਹਾਲ ਉਹ ਹੀ ਰਿਹਾ ਮ੍ਰਿਤਕਾ ਦੇ ਭਰਾ ਹਰਜੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਸ ਨੇ ਅਚਾਨਕ ਆਪਣੀ ਭੈਣ ਨੂੰ ਫੋਨ ਕੀਤਾ ਤਾਂ ਹਰਪਾਲ ਸਿੰਘ ਨੇ ਦੱਸਿਆ ਕਿ ਕੁਲਦੀਪ ਬਿਮਾਰ ਹੈ ਤੇ ਉਹ ਉਸ ਨੂੰ ਹਸਪਤਾਲ ਲੈ ਕੇ ਜਾ ਰਿਹਾ ਹੈ ਪੰ੍ਰਤੂ ਜਦੋਂ ਉਨ੍ਹਾਂ ਸਮਾਣਾ ਆ ਕੇ ਦੇਖਿਆ ਤਾਂ ਕੁਲਦੀਪ ਕੌਰ ਦੀ ਮੌਤ ਹੋ ਚੁੱਕੀ ਸੀ ਉਨ੍ਹਾਂ ਸ਼ੱਕ ਜਾਹਰ ਕੀਤਾ ਹੈ ਕਿ ਹਰਪਾਲ ਸਿੰਘ ਨੇ ਹੀ ਉਸਦੀ ਭੈਣ ਦੀ ਹੱਤਿਆ ਕੀਤੀ ਹੈ ਸਦਰ ਥਾਣਾ ਮੁਖੀ ਗੁਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ਼ ਕਰ ਲਏ ਗਏ ਹਨ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here