ਲਾਲ ਕਿਲ੍ਹੇ ‘ਚ ਮਿਲੇ ਮੋਰਟਾਰ ਤੇ ਕਾਰਤੂਸ

ਸੁਰੱਖਿਆ ਏਜੰਸੀਆਂ ਚੌਕਸ, ਜਾਂਚ ਸ਼ੁਰੂ

(ਏਜੰਸੀ) ਨਵੀਂ ਦਿੱਲੀ। ਲਾਲ ਕਿਲ੍ਹੇ ‘ਚ ਸਥਿੱਤ ਇੱਕ ਖੂਹ ‘ਚ ਧਮਾਕਾਖੇਜ਼ ਸਮੱਗਰੀ ਤੇ ਕਾਰਤੂਸ ਬਰਾਮਦ ਹੋਣ ਨਾਲ ਸੁਰੱਖਿਆ ਏਜੰਸੀਆਂ ਹਰਕਤ ‘ਚ ਆ ਗਈਆਂ ਪੁਲਿਸ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਮਾਰਕ ਦੀ ਸਾਫ਼-ਸਫਾਈ ਦੌਰਾਨ ਇਹ ਚੀਜ਼ਾਂ ਬਰਾਮਦ ਹੋਈਆਂ ਇਸ ਤੋਂ ਬਾਅਦ ਐਨਐਸਜੀ ਨੂੰ ਸੂਚਿਤ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਭਾਰਤੀ ਪੁਰਾਤਤਵ ਸਰਵੇਖਣ (ਏਐਸਆਈ) ਵੱਲੋਂ ਲਾਲ ਕਿਲ੍ਹੇ ‘ਚ ਸਥਿੱਤ ਖੂਹਾਂ ਨੂੰ ਸਾਫ਼ ਕੀਤੇ ਜਾਣ ਵੇਲੇ ਪ੍ਰਕਾਸ਼ਨ ਇਮਾਰਤ ਪਿੱਛੇ ਸਥਿੱਤ ਇੱਕ ਖੂਹ ‘ਚ ਕੁਝ ਕਾਰਤੂਸ ਤੇ ਧਮਾਕਾਖੇਜ਼ ਸਮੱਗਰੀ ਮਿਲੀ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰਨ ਤੋਂ ਬਾਅਦ ਤੁਰੰਤ ਐਨਐਸਜੀ ਤੇ ਫੌਜ ਨੂੰ ਸੂਚਿਤ ਕੀਤਾ ਐਨਐਸਜੀ ਦੇ
ਬੰਬ ਰੋਕੂ ਦਸਤੇ ਮੌਕੇ ‘ਤੇ ਪਹੁੰਚੇ ਐਨਐਸਜੀ ਦੇ ਅਧਿਕਾਰੀਆਂ ਅਨੁਸਾਰ ਉਹ ਲਾਲ ਕਿਲੇ ਤੋਂ ਮਿਲੀਆਂ ਕੁਝ ਚੀਜ਼ਾਂ ਦੀ ਜਾਂਚ ਕਰ ਰਹੇ ਹਨ  ਇੱਕ ਅਧਿਕਾਰੀ ਨੇ ਕਿਹਾ ਕਿ ਖੂਹ ‘ਚੋਂ ਸ਼ਾਮ ਲਗਭਗ ਪੰਜ ਵਜੇ ਪੰਜ ਮੋਟਰਾਰ ਤੇ 44 ਕਾਰਤੂਸ ਬਰਾਮਦ ਕੀਤੇ ਗਏ ਇਨ੍ਹਾਂ ਤੋਂ ਇਲਾਵਾ 87 ਕਾਰਤੂਸਾਂ ਦੇ ਖੋਲ੍ਹ ਵੀ ਬਰਾਮਦ ਹੋਏ ਅਜਿਹਾ ਲੱਗਦਾ ਹੈ ਕਿ ਇਹ ਸਮੱਗਰੀ ਸਰਕਾਰੀ ਹੈ, ਪਰ ਅੱਗੇ ਜਾਂਚ ਜਾਰੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ