ਸਾਡੇ ਨਾਲ ਸ਼ਾਮਲ

Follow us

7.2 C
Chandigarh
Saturday, January 24, 2026
More
    Home Breaking News ਪੰਜਾਬ ’ਚ 7800...

    ਪੰਜਾਬ ’ਚ 7800 ਤੋਂ ਜਿਆਦਾ ਸਰਕਾਰੀ ਸਕੂਲ ਸਮਾਰਟ ਸਕੂਲ ’ਚ ਬਦਲੇ

    ਪੰਜਾਬ ’ਚ 7800 ਤੋਂ ਜਿਆਦਾ ਸਰਕਾਰੀ ਸਕੂਲ ਸਮਾਰਟ ਸਕੂਲ ’ਚ ਬਦਲੇ

    ਚੰਡੀਗੜ੍ਹ। ਪੰਜਾਬ ਸਰਕਾਰ ਨੇ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮੁੜ ਸੁਰਜੀਤ ਕਰਦਿਆਂ ਹੁਣ ਤੱਕ 7842 ਸਰਕਾਰੀ ਸਕੂਲਾਂ ਨੂੰ ਸਮਾਰਟ ਸਕਲਾਂ ਵਿੱਚ ਬਦਲ ਦਿੱਤਾ ਹੈ। ਇਸ ਨਾਲ ਇਸ ਸਾਲ ਸਰਕਾਰੀ ਸਕੂਲਾਂ ਵਿਚ ਨਵੇਂ ਦਾਖਲਿਆਂ ਵਿਚ 14 ਫੀਸਦੀ ਤੋਂ ਵੱਧ ਦਾ ਵਾਧਾ ਹੀ ਨਹÄ ਹੋਇਆ ਹੈ, ਬਲਕਿ ਇਸ ਨਾਲ ਰਾਜ ਦੇ ਲੋਕਾਂ ਦੀ ਸਰਕਾਰੀ ਸਕੂਲਾਂ ਪ੍ਰਤੀ ਖਿੱਚ ਵੀ ਵਧੀ ਹੈ। ਸਕੂਲ ਸਿੱਖਿਆ ਵਿਭਾਗ ਦੇ ਬੁਲਾਰੇ ਅਨੁਸਾਰ ਰਾਜ ਦੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਵਿੱਚ ਤਬਦੀਲ ਕਰਨ ਲਈ ਸਾਲ 2019 ਵਿੱਚ ਸਮਾਰਟ ਸਕੂਲ ਨੀਤੀ ਬਣਾਈ ਗਈ ਸੀ। ਇਹ ਸਮਾਰਟ ਸਕੂਲ ਕਿਸੇ ਵੀ ਆਮ ਸਕੂਲ ਤੋਂ ਬਿਲਕੁਲ ਵੱਖਰੇ ਹਨ।

    ਇਹ ਟੈਕਨੋਲੋਜੀ ਅਧਾਰਤ ਅਧਿਆਪਨ ਸਿਖਲਾਈ ਸੰਸਥਾਵਾਂ ਹਨ ਜੋ ਬੱਚਿਆਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਂਦੀਆਂ ਹਨ। ਇਹ ਉਹ ਸਕੂਲ ਹਨ ਜਿਥੇ ਸਮਾਰਟ ਕਲਾਸ ਰੂਮ, ਡਿਜੀਟਲ ਸਮੱਗਰੀ, ਸੂਰਜੀ ,ਰਜਾ, ਖੇਡ ਸਹੂਲਤਾਂ, ਸਮਾਰਟ ਵਰਦੀਆਂ, ਆਕਰਸ਼ਕ ਵਾਤਾਵਰਣ, ਵਿਦਿਅਕ ਪਾਰਕ, ​​ਰੰਗ ਕੋਡਿੰਗ, ਲੈਂਡਸਕੇਪਿੰਗ ਸਮੇਤ ਮਿਆਰੀ ਸਿਖਲਾਈ ਪ੍ਰਦਾਨ ਕਰਨ ਲਈ ਕਲਾ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.