19,253 ਮਰੀਜ਼ਾਂ ਹੋਏ ਠੀਕ, 228 ਮਰੀਜ਼ਾਂ ਦੀ ਮੌਤ
ਨਵੀਂ ਦਿੱਲੀ। ਦੇਸ਼ ’ਚ ਕੋਰੋਨਾ ਦੇ ਘੱਟਦੇ-ਵੱਧਦੇ ¬ਕ੍ਰਮ ’ਚ 18 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਬਿਮਾਰੀ ਨੂੰ ਹਰਾ ਦੇਣ ਵਾਲਿਆਂ ਦੀ ਗਿਣਤੀ ’ਚ ਲਗਾਤਾਰ ਵਾਧੇ ਨਾਲ ਸਰਗਰਮ ਮਾਮਲਿਆਂ ਦੀ ਦਰ 2.15 ਫੀਸਦੀ ਰਹਿ ਗਈ ਹੈ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ਨਿੱਚਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 18,222 ਨਵੇਂ ਮਾਮਲੇ ਸਾਹਮਣੇ ਆਏ ਤੇ ਕੋਰੋਨਾ ਦਾ ਅੰਕੜਾ ਇੱਕ ਕਰੋੜ ਚਾਰ ਲੱਖ 31 ਹਜ਼ਾਰ ਤੋਂ ਵੱਧ ਹੋ ਗਿਆ। ਇਸ ਦੌਰਾਨ 19,253 ਮਰੀਜ਼ਾਂ ਦੇ ਠੀਕ ਹੋਣ ਨਾਲ ਕੋਰੋਨਾ ਮੁਕਤ ਹੋਣ ਵਾਲਿਆਂ ਦੀ ਗਿਣਤੀ ਇੱਕ ਕਰੋੜ 56 ਹਜ਼ਾਰ 651 ਹੋ ਗਈ। ਸਰਗਰਮ ਮਾਮਲੇ 1259 ਘੱਟ ਕੇ 2.24 ਲੱਖ ਰਹਿ ਗਏ ਹਨ। ਇਸ ਦੌਰਾਨ 228 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵਧ ਕੇ 1,50,798 ਹੋ ਗਿਆ ਹੈ। ਦੇਸ਼ ’ਚ ਰਿਕਵਰੀ ਦਰ 96.41 ਫੀਸਦੀ ਹੋ ਗਈ ਹੈ ਜਦੋਂਕਿ ਮ੍ਰਿਤਕ ਦਰ ਹਾਲੇ 1.45 ਫੀਸਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.