ਤੀਜੇ ਗੇੜ ਦੀਆਂ ਚੋਣਾਂ ‘ਚ ਕਈ ਦਿੱਗਜਾਂ ਦੀ ਕਿਸਮਤ ਦਾਅ ‘ਤੇ
ਨਵੀਂ ਦਿੱਲੀ, ਏਜੰਸੀ। ਲੋਕ ਸਭਾ ਚੋਣਾਂ ਦੇ ਤੀਜੇ ਗੇੜ ਲਈ ਅੱਜ ਸਵੇਰੇ ਸੱਤ ਵਜੇ ਸ਼ੁਰੂ ਹੋਈ Voting ‘ਚ ਕਈ ਦਿੱਗਜਾਂ ਦੀ ਕਿਸਮਤ ਦਾਅ ‘ਤੇ ਲੱਗੀ ਹੋਈ ਹੈ। ਤੀਜੇ ਗੇੜ ਦੀਆਂ ਚੋਣਾਂ ‘ਚ ਭਾਜਪਾ ਪ੍ਰਧਾਨ ਅਮਿਤ ਸ਼ਾਹ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਮੁਲਾਇਮ ਸਿੰਘ ਯਾਦਵ ਸਮੇਤ ਕਈ ਦਿੱਗਜ ਚੋਣ ਮੈਦਾਨ ‘ਚ ਹਨ।
ਲੋਕ ਸਭਾ ਚੋਣਾਂ ਲਈ ਅੱਜ ਸਵੇਰੇ ਸੱਤ ਵਜੇ ਵੋਟਿੰਗ ਸ਼ੁਰੂ ਹੋਈ। ਇਸ ਦੌਰਾਨ ਅਸਮ ‘ਚ ਚਾਰ ਸੀਟਾਂ ਲਈ ਸ਼ੁਰੂਆਤੀ ਦੋ ਘੰਟਿਆਂ ‘ਚ 12 ਫੀਸਦੀ ਤੋਂ ਜ਼ਿਆਦਾ ਮਤਦਾਨ ਹੋ ਗਿਆ ਸੀ। ਸੂਤਰਾਂ ਨੇ ਦੱÎਸਆ ਕਿ ਰਾਜ ‘ਚ 9 ਵਜੇ ਤੱਕ 12.36 ਫੀਸਦੀ ਵੋਟਿੰਗ ਹੋ ਚੁੱਕੀ ਹੈ। ਡੁਬਰੀ ‘ਚ 14.52 ਫੀਸਦੀ, ਗੁਹਾਟੀ ‘ਚ 12.32 ਫੀਸਦੀ, ਬਾਰਪੋਟਾ ‘ਚ 11.71 ਫੀਸਦੀ ਅਤੇ ਕੋਕੜਾਝਾਰ ‘ਚ 10.14 ਫੀਸਦੀ ਮਤਦਾਨ ਹੋਇਆ ਹੈ।
ਰਾਜ ‘ਚ ਮਤਦਾਨ ਸੁਚਾਰੂ ਤੌਰ ‘ਤੇ ਜਾਰੀ ਹੈ ਹਾਲਾਂਕਿ ਕੁਝ ਮਤਦਾਨ ਕੇਂਦਰਾਂ ‘ਤੇ ਈਵੀਐਮ ਮਸ਼ੀਨਾਂ ‘ਚ ਗੜਬੜੀ ਦੀ ਸੂਚਨਾ ਮਿਲੀ ਹੈ।
ਪੰਦਰਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸਾਂ ਦੀਆਂ 116 ਸੀਟਾਂ ਦੇ ਨਾਲ ਹੀ ਓਡੀਸ਼ਾ ਵਿਧਾਨ ਸਭਾ ਦੀਆਂ 42 ਸੀਟਾਂ ਲਈ ਅੱਜ ਵੋਟਿੰਗ ਹੋ ਰਹੀ ਹੈ। ਸ਼ਾਂਤੀਪੂਰਨ ਅਤੇ ਨਿਰਪੱਖ ਮਤਦਾਨ ਯਕੀਨੀ ਬਣਾਉਣ ਲਈ ਸੁਰੱਖਿਆ ਵਿਵਸਥਾ ਦੇ ਸਖ਼ਤ ਇੰਤਜਾਮ ਕੀਤੇ ਗਏ ਹਨ। ਅਮਿਤ ਸ਼ਾਹ ਗੁਜਰਾਤ ਦੇ ਗਾਂਧੀਨਗਰ, ਰਾਹੁਲ ਗਾਂਧੀ ਵਾਇਨਾਡ ਅਤੇ ਮੁਲਾਇਮ ਯਾਦਵ ਮੈਨਪੁਰੀ ਤੋਂ ਆਪਣੀ ਕਿਸਮਤ ਅਜਮਾ ਰਹੇ ਹਨ।
ਕਿੱਥੇ ਹੋ ਰਹੀਆਂ ਹਨ ਚੋਣਾਂ
ਗੁਜਰਾਤ ਦੀਆਂ ਸਾਰੀਆਂ 26 ਸੀਟਾਂ, ਕੇਰਲ ਦੀਆਂ ਸਾਰੀਆਂ 20 ਸੀਟਾਂ, ਕਰਨਾਟਕ ਅਤੇ ਮਹਾਰਾਸ਼ਟਰ ਦੀਆਂ 14-14 ਸੀਟਾਂ, ਉਤਰ ਪ੍ਰਦੇਸ਼ ਦੀਆਂ 10 ਸੀਟਾਂ, ਛੱਤੀਸ਼ਗੜ੍ਹ ਦੀਆਂ 7, ਓਡੀਸ਼ਾ ਦੀਆਂ ਛੇ, ਪੱਛਮੀ ਬੰਗਾਲ ਤੇ ਬਿਹਾਰ ਦੀਆਂ ਪੰਜ-ਪੰਜ, ਅਸਮ ਦੀਆਂ ਚਾਰ, ਗੋਆ ਦੀਆਂ ਦੋ, ਤ੍ਰਿਪੁਰਾ, ਦਾਦਰਾ ਅਤੇ ਨਗਰ ਹਵੇਲੀ ਤੇ ਦਮਨ ਤੇ ਦੀਪ ਦੀ ਇੱਕ-ਇੱਕ ਸੀਟ ‘ਤੇ ਚੋਣਾਂ ਹੋ ਰਹੀਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।