Bangladesh Govt: ਬੰਗਲਾਦੇਸ਼ ਦੀ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਆਰਜੀ ਸਰਕਾਰ ਆਪਣੇ ਸ਼ੁਰੂਆਤੀ ਦੌਰ ’ਚ ਹੀ ਫੇਲ੍ਹ ਹੋ ਗਈ ਹੈ ਇਹ ਸਰਕਾਰ ਨਾ ਸਿਰਫ ਸੰਵਿਧਾਨਕ ਤੇ ਕਾਨੂੰਨੀ ਨਜ਼ਰੀਏ ਤੋਂ ਫੇਲ੍ਹ ਹੋਈ ਹੈ ਸਗੋਂ ਨੈਤਿਕ ਤੌਰ ’ਤੇ ਵੀ ਇਸ ਨੇ ਆਪਣੀ ਭਰੋਸੇਯੋਗਤਾ ਗੁਆ ਲਈ ਹੈ ਬੰਗਲਾਦੇਸ਼ ’ਚ ਅੱਜ ਘੱਟ-ਗਿਣਤੀਆਂ ਨਾਲ ਉਹੀ ਕੁਝ ਹੋ ਰਿਹਾ ਹੈ ਜੋ ਬੰਗਲਾਦੇਸ਼ ਦੀ ਅਜ਼ਾਦੀ ਤੋਂ ਪਹਿਲਾਂ ਪਾਕਿਸਤਾਨੀ ਹੁਕਮਰਾਨ ਉਨ੍ਹਾਂ (ਬੰਗਲਾਦੇਸ਼ੀਆਂ) ਨਾਲ ਕਰ ਰਹੇ ਹਨ ਨਿਰਦੋਸ਼ ਤੇ ਨਿਹੱਥੇ ਹਿੰਦੂਆਂ ਦੇ ਕਤਲ, ਘਰਾਂ ਅਤੇ ਧਾਰਮਿਕ ਸਥਾਨਾਂ ’ਤੇ ਹਮਲੇ ਬੰਗਲਾਦੇਸ਼ ਦੀ ਸਥਾਪਨਾ ਦੇ ਮੂਲ ਉਦੇਸ਼ਾਂ ’ਤੇ ਸਿਧਾਂਤਾਂ ਦੇ ਹੀ ਉਲਟ ਹਨ। Bangladesh Govt
ਇਹ ਖਬਰ ਵੀ ਪੜ੍ਹੋ : Farmer News: ਪੈਦਲ ਮਾਰਚ ਲਈ ਦਿੱਲੀ ਪੁਲਿਸ ਤੋਂ ਲਓ ਮਨਜ਼ੂਰੀ
ਇੰਗਲੈਂਡ ਤੇ ਅਮਰੀਕਾ ਨੇ ਬੰਗਲਾਦੇਸ਼ ’ਚ ਹੋਏ ਅੱਤਿਆਚਾਰਾਂ ਦੀ ਨਿੰਦਾ ਕੀਤੀ ਹੈ ਬੰਗਲਾਦੇਸ਼ ਦੇ ਰਾਸ਼ਟਰਪਤੀ ਯੂਨਸ ਨੇ ਜਿਸ ਤਰ੍ਹਾਂ ਦਾ ਰਵੱਈਆ ਅਪਣਾਇਆ ਹੋਇਆ ਉਸ ਦੇ ਹਿਸਾਬ ਨਾਲ ਨਜ਼ਰ ਹੀ ਨਹੀਂ ਆ ਰਿਹਾ ਕਿ ਉੱਥੇ ਕੋਈ ਸਰਕਾਰ ਹੈ ਵੀ ਜਾਂ ਨਹੀਂ ਬੰਗਲਾਦੇਸ਼ ਦੇ ਸਿਆਸੀ ਹਾਲਾਤ ਬੇਹੱਦ ਖਰਾਬ ਹਨ ਜੇਕਰ ਇਹੀ ਹਾਲ ਰਿਹਾ ਹੈ ਤਾਂ ਮੁਲਕ ਪਟੜੀ ’ਤੇ ਆਉਣ ’ਚ ਬਹੁਤ ਸਮਾਂ ਲਵੇਗਾ ਮਾੜੇ ਹਾਲਾਤ ਕਾਰਨ ਸਿਰਫ ਘੱਟ-ਗਿਣਤੀ ਪ੍ਰੇਸ਼ਾਨ ਨਹੀਂ ਹੋਣਗੇ ਸਗੋਂ ਬਦਅਮਨੀ ਕਾਰਨ ਪੂਰੇ ਮੁਲਕ ਲਈ ਖਤਰੇ ਪੈਦਾ ਹੋਣਗੇ ਦੁਨੀਆ ਦੇ ਤਾਕਤਵਰ ਮੁਲਕ ਜੋ ਅੱਤਵਾਦ ਅਤੇ ਮਨੁੱਖੀ ਅਧਿਕਾਰਾਂ ਦੀ ਵਕਾਲਤ ਕਰਦੇ ਆ ਰਹੇ ਹਨ ਉਨ੍ਹਾਂ ਨੂੰ ਇਸ ਮਾਮਲੇ ’ਚ ਸਖਤ ਤੇ ਸਪੱਸ਼ਟ ਸਟੈਂਡ ਲੈਣ ਦੀ ਜ਼ਰੂਰਤ ਹੈ। Bangladesh Govt