ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਗੈਂਗ ਵੱਲੋਂ ਮਿਲੀ ਜਾਨੋ ਤੋਂ ਮਾਰਨ ਦੀ ਧਮਕੀ

(ਸੱਚ ਕਹੂੰ ਨਿਊਜ਼)
ਚੰਡੀਗੜ੍ਹ । ਗੈਂਗਸਟਰ ਲਾਰੈਂਸ ਗੈਂਸ ਨੇ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਮੂਸੇਵਾਲਾ ਦੇ ਕਤਲ ਤੋਂ ਬਾਅਦ ਹੁਣ ਉਨ੍ਹਾਂ ਦੇ ਪਿਤਾ ਨੂੰ ਧਮਕੀ ਦਿੱਤੀ ਗਈ ਹੈ। ਲਾਰੈਂਸ ਗੈਂਗ ਦੇ ਸ਼ੂਟਰ ਦੇ ਨਾਂਅ ਤੋਂ ਭੇਜੀ ਗਈ ਮੇਲ ’ਚ ਕਿਹਾ ਹੈ ਕਿ ਉਹ ਬਿਸ਼ਨੋਈ ਤੇ ਭਗਵਾਨਪੁਰੀਆ ਦੀ ਸੁਰੱਖਿਆ ਬਾਰੇ ਕੁੱਝ ਨਾ ਕਹੇ। ਉਨ੍ਹਾਂ ਇਹ ਵੀ ਕਿਹਾ ਸਿੱਧੂ ਮੂਸੇਵਾਲਾ ਦੇ ਕਾਤਲਾਂ ਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਦਾ ਐਨਕਾਉਂਟਰ ਵੀ ਉਨ੍ਹਾਂ ਦੇ ਕਹਿਣ ਤੇ ਹੀ ਹੋਇਆ ਹੈ। ਧਮਕੀ ਦਾ ਪਤਾ ਲਗਦੇ ਹੀ ਪੰਜਾਬ ਪੁਲਿਸ ਵੱਲੋਂ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਤਰ੍ਹਾਂ ਦਿੱਤੀ ਗਈ ਧਮਕੀ

ਇਹ ਧਮਕੀ ਸਿੱਧੂ ਮੂਸੇਵਾਲਾ ਦੀ ਈ ਮੇਲ ਆਈਡੀ ’ਤੇ ਭੇਜੀ ਗਈ ਹੈ ਜੋ ਕਿ ਸ਼ੂਟਰ ਏਜੇ ਲਾਰੈਂਸ ਦੇ ਨਾਂਅ ਤੋਂ ਆਈ ਹੈ। ਇਸ ’ਚ ਲਿਖਿਆ ਹੈ ਸੁਣੋ ਸਿੱਧੂ ਮੂਸੇਵਾਲਾ ਦੇ ਬਾਪ ਲਾਰੈਂਸ, ਜੱਗੂ ਭਗਵਾਨਪੁਰੀਆ ਸਾਡੇ ਭਾਈਆਂ ਦੀ ਸੁਰੱਖਿਆ ਨੂੰ ਲੈ ਕੇ ਜੇਕਰ ਕੋਈ ਬੋਲੇਗਾ ਤਾਂ ਪਤਾ ਵੀ ਨਹੀਂ ਲਗੇਗਾ । ਤੈਨੂੰ ਮਾਰ ਕੇ ਚੱਲੇ ਜਾਵਾਂਗੇ। ਤੂੰ ਅਤੇ ਤੇਰਾ ਬੇਟਾ ਇਸ ਦੇਸ਼ ਦੇ ਮਾਲਕ ਨਹੀਂ । ਜੋ ਤੁਸੀਂ ਚਾਹੋਂਗੇ ਉਸ ਨੂੰ ਸੁਰੱਖਿਆ ਮਿਲੇਗੀ। ਤੇਰੇ ਪੁੱਤਰ ਨੇ ਸਾਡੇ ਭਾਈਆਂ ਨੂੰ ਮਰਵਾਇਆ ਤੇ ਅਸੀਂ ਤੇਰੇ ਪੁੱਤਰ ਨੂੰ ਮਾਰ ਦਿੱਤਾ। ਅਸੀਂ ਭੁੱਲੇ ਨਹੀਂ ਮਨਪ੍ਰੀਤ ਅਤੇ ਜਗਰੂਪ ਰੂਪਾ ਦਾ ਫੇਕ ਐਨਕਾਉਂਟਰ ਹੋਇਆ ਹੈ। ਤੈਨੂੰ ਵੀ ਨਹੀਂ ਭੁਲਣਾ ਚਾਹੀਦਾ ਕਿਉਂਕਿ ਇਹ ਸਭ ਤੇਰੇ ਕਹਿਣੇ ’ਤੇ ਹੀ ਹੋਇਆ ਹੈ। ਸੌ ਗੱਲਾਂ ਦੀ ਇੱਕ ਗੱਲ ਜੇਕਰ ਤੂੰ ਜ਼ਿਆਦਾ ਬੋਲਿਆ ਤਾਂ ਤੇਰਾ ਹਾਲ ਸਿੱਧੂ ਤੋਂ ਵੀ ਭਿਆਨਕ ਹੋਵੇਗਾ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here