ਬਣਾਓ ਤੇ ਖਾਓ : ਮੂੰਗ-ਸਬਜ਼ੀ ਦਾ ਸ਼ੋਰਬਾ (Moong dal ka shorba )
ਸਮੱਗਰੀ:-
2 ਵੱਡੇ ਚਮਚ ਪੀਲੀ ਮੂੰਗੀ ਦੀ ਦਾਲ (ਧੋਤੀ ਹੋਈ), 2 ਪਿਆਜ, 2 ਵੱਡੇ ਟਮਾਟਰ, 1 ਪਿਆਜ (ਕੱਟਿਆ ਹੋਇਆ), 1/3 ਕੱਪ ਕੱਦੂਕਸ਼ ਕੀਤੀ ਹੋਈ ਬੰਦ ਗੋਭੀ, 1/3 ਕੱਪ ਕੱਟੀ ਹੋਈ ਪਾਲਕ, 4 ਵੱਡੇ ਚਮਚ ਟੋਮੈਟੋ ਕੈਚਅੱਪ, 1 ਕੱਟਿਆ ਹੋਇਆ ਟਮਾਟਰ, 1 ਵੱਡਾ ਚਮਚ ਤੇਲ, ਸਵਾਦ ਅਨੁਸਾਰ ਨਮਕ ਤੇ ਕਾਲੀ ਮਿਰਚ
ਤਰੀਕਾ :-
ਪਿਆਜ ਤੇ ਟਮਾਟਰ ਨੂੰ ਵੱਡੇ-ਵੱਡੇ ਟੁਕੜਿਆਂ ’ਚ ਕੱਟ ਲਓ ਪ੍ਰੈਸ਼ਰ ਕੂਕਰ ’ਚ ਮੂੰਗ ਦੀ ਦਾਲ ਅਤੇ 4 ਕੱਪ ਪਾਣੀ ਪਾ ਕੇ ਪਕਾ ਲਓ ਹੁਣ ਇਸ ਨੂੰ ਪੂਰੀ ਤਰ੍ਹਾਂ ਠੰਢਾ ਕਰੋ ਲਿਕਵੀਡਾਈਜ਼ਰ ’ਚ ਬਲੈਂਡ ਕਰੋ ਅਤੇ ਇੱਕ ਪਾਸੇ ਰੱਖ ਲਓ
ਤੇਲ ਗਰਮ ਕਰੋ ਅਤੇ ਇਸ ਵਿਚ 1 ਮਿੰਟ ਲਈ ਪਿਆਜ ਭੁੰਨ੍ਹ ਲਓ ਬੰਦ ਗੋਭੀ ਅਤੇ ਪਾਲਕ ਵੀ ਪਾਓ ਅਤੇ ਫਿਰ 1 ਮਿੰਟ ਲਈ ਭੁੰਨੋ੍ਹ ਇਸ ਵਿਚ ਸਟਾਕ ਪਾਓ ਅਤੇ 10 ਮਿੰਟ ਤੱਕ ਉਬਾਲੋ ਹੁਣ ਇਸ ’ਚ ਕੈਚਅੱਪ, ਕੱਟਿਆ ਹੋਇਆ ਟਮਾਟਰ, ਨਮਕ, ਕਾਲੀ ਮਿਰਚ ਪਾ ਦਿਓ ਤੇ ਫਿਰ ਤੋਂ ਉਬਾਲ ਲਓ ਕੱਦੂਕਸ਼ ਕੀਤੇ ਹੋਏ ਚੀਜ਼ ਅਤੇ ਹਰੇ ਪਿਆਜ ਦੇ ਗੋਲਿਆਂ ਨਾਲ ਗਰਮਾ-ਗਰਮ ਸ਼ੋਰਬਾ ਪਰੋੋੋਸੋ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ