ਮੌਨਸੂਨ ਸੈਸ਼ਨ : ਲੋਕ ਸਭਾ ਤੇ ਰਾਜ ਸਭਾ ’ਚ ਕਾਰਵਾਈ ਸ਼ੁਰੂ
ਨਵੀਂ ਦਿੱਲੀ (ਏਜੰਸੀ)। ਸੰਸਦ ਦੇ ਮੌਨਸੂਨ ਸੈਸ਼ਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ ਵਿਰੋਧੀਆਂ ਦਾ ਅੱਜ ਵੀ ਜਾਸੂਸੀ ਮਾਮਲੇ, ਖੇਤੀ ਕਾਨੂੰਨਾਂ, ਮਹਿੰਗਾਈ ’ਤੇ ਵਿਰੋਧੀਆਂ ਨੇ ਅੱਜ ਵੀ ਸੰਸਦ ’ਚ ਹੰਗਾਮਾ ਕੀਤਾ ਇਸ ਤੋਂ ਪਹਿਲਾਂ ਤਿੰਨ ਦਿਨ ਰਾਜ ਸਭਾ ਤੇ ਲੋਕ ਸਭਾ ਦੀ ਕਾਰਵਾਈ ਹੰਗਾਮੇ ਦੀ ਭੇਂਟ ਚੜ੍ਹ ਗਈ ਦਿੱਲੀ ਦੇ ਉਪਰਾਜਪਾਲ ਅਨਿਲ ਬੈਜਲ ਨੇ ਕਿਸਾਨ ਸੰਗਠਨਾਂ ਨੂੰ 9 ਅਗਸਤ ਤੱਕ ਵੱਧ ਤੋਂ ਵੱਧ 200 ਕਿਸਾਨਾਂ ਵੱਲੋਂ ਪ੍ਰਦਰਸ਼ਨ ਦੀ ਵਿਸ਼ੇਸ਼ ਇਜ਼ਾਜਤ ਦਿੱਤੀ ਹੈ।
ਜਾਸੂਸੀ ਕਾਂਡ ਦੀ ਨਿਆਂਇਕ ਜਾਂਚ ਹੋਵੇ : ਰਾਹੁਲ
ਰਾਹੁਲ ਗਾਂਧੀ ਨੇ ਕਿਹਾ ਕਿ ਪੇਗਾਸਸ ਜਾਸੂਸੀ ਕਾਂਡ ਦੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ ਨਾਲ ਹੀ ਗ੍ਰਹਿ ਮੰਤਰੀ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਪੇਗਾਸਸ ਨੂੰ ਭਾਰਤ ’ਚ ਆਗੂਆਂ ਖਿਲਾਫ਼ ਹਥਿਆਰ ਵਜੋਂ ਇਸੇਤਮਾਲ ਕੀਤਾ ਗਿਆ ਇਹ ਜਨਤਾ ਦੀ ਅਵਾਜ਼ ’ਤੇ ਹਮਲਾ ਹੈ ਰਾਹੁਲ ਗਾਂਧੀ ਨੇ ਕਿਹਾ ਕਿ ਮੇਰਾ ਫੋਨ ਟੈਪ ਕੀਤਾ ਗਿਆ ਪੇਗਾਸਸ ਨੂੰ ਦੇਸ਼ ਖਿਲਾਫ਼ ਵਰਤਿਆ ਗਿਆ।
ਕਾਂਗਰਸ ਸਾਂਸਦ ਨੇ ਲੋਕ ਸਭਾ ’ਚ ਦਿੱਤਾ ਮੁਲਤਵੀ ਮਤਾ
ਕਾਂਗਰਸ ਸਾਂਸਦ ਮਨੀਕਮ ਟੈਗੋਰ ਨੇ ਪੇਗਾਸਸ ਜਾਸੂਸੀ ਮਾਮਲੇ ’ਤੇ ਲੋਕ ਸਪਾ ’ਚ ਮੁਲਤਵੀ ਮਤਾ ਨੋਟਿਸ ਦਿੱਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ