ਸੰਸਦ ਵਿੱਚ ਏਕਤਾ ਵਿਖਾਉਣ ਸਾਰੀਆਂ ਪਾਰਟੀਆਂ
ਨਵੀਂ ਦਿੱਲੀ: ਸੰਸਦ ਦਾ ਮਾਨਸੂਨ ਸੈਸ਼ਨ ਸੋਮਵਾਰ ਤੋਂ ਸ਼ੁਰੂ ਹੋ ਗਿਆ। ਨਰਿੰਦਰ ਮੋਦੀ ਸਮੇਤ ਕਈ ਸਾਂਸਦ ਸੰਸਦ ਭਵਨ ਵਿੱਚ ਪਹੁੰਚੇ। ਅੱਜ ਹੀ ਰਾਸ਼ਟਰਪਤੀ ਚੋਣ ਲਈ ਵੋਟਿੰਗ ਹੋ ਰਹੀ ਹੈ। ਸੰਸਦ ਵਿੱਚ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੋਟ ਪਾਈ। ਇਸ ਮੌਕੇ ਨੇ ਕਿਹਾ ਕਿ GST ਨੇ ਪੂਰੇ ਸ਼ੈਸ਼ਨ ਨੂੰ ਨਵੀਂ ਖੁਸ਼ਬੂ ਨਾਲ ਭਰ ਦਿੱਤਾ ਹੈ। ਸਾਰੀਆਂ ਪਾਰਟੀਆਂ ਅਤੇ ਸਰਕਾਰਾਂ ਰਾਸ਼ਟਰਹਿੱਤ ਵਿੱਚ ਕੰਮ ਕਰਦੀਆਂ ਹਨ, ਇਹ GST ਸਪਿਰਟ ਤੋਂ ਸਾਬਤ ਹੋ ਚੁੱਕਿਆ ਹੈ। Growing Stronger Togather (GST) ਸਪਿਰਟ ਦਾ ਨਵਾਂ ਨਾਂਅ ਹੋਵੇਗਾ।
ਇਹ ਸੈਸ਼ਨ ਕਈ ਪੱਖਾਂ ਤੋਂ ਮਹੱਤਵਪੂਰਨ ਹੈ। ਅਸੀਂ 15 ਅਗਸਤ ਨੂੰ ਅਜ਼ਾਦੀ ਦੇ ਸੱਤ ਦਹਾਕੇ ਪੂਰੇ ਕਰ ਰਹੇ ਹਾਂ। 9 ਅਗਸਤ ਨੂੰ ਸੈਸ਼ਨ ਵਿੱਚ ਹੀ ਅਗਸਤ ਕ੍ਰਾਂਤੀ ਦੇ 75 ਸਾਲ ਹੋ ਰਹੇ ਹਨ। ‘Quit India’ Movement ਦੇ 75 ਸਾਲ ਦਾ ਇਹ ਮੌਕਾ ਹੈ।
ਇਹੀ ਸੈਸ਼ਨ ਹੈ ਜਦੋਂ ਦੇਸ਼ ਨੂੰ ਨਵੇਂ ਰਾਸ਼ਟਰਪਤੀ ਅਤੇ ਨਵੇਂ ਉਪ ਰਾਸ਼ਟਰਪਤੀ ਚੁਣਨ ਦਾ ਮੌਕਾ ਮਿਲਿਆ ਹੈ। ਇੱਕ ਤਰ੍ਹਾਂ ਨਾਲ ਰਾਸ਼ਟਰ ਜੀਵਨ ਦੇ ਅਤੀਅੰਤ ਮਹੱਤਵਪੂਰਨ ਘਟਨਾਵਾਂ ਨਾਲ ਭਰਿਆ ਹੋਇਆ ਹੈ। ਇਹ ਕਾਲ ਖੰਡ ਹੈ ਅਤੇ ਇਸ ਲਈ ਸੁਭਾਵਿਕ ਹੈ ਕਿ ਦੇਸ਼ਵਾਸੀਆਂ ਦਾ ਧਿਆਨ ਹਮੇਸ਼ਾ ਵਾਂਗ ਇਸ ਮਾਨਸੂਨ ਸੈਸ਼ਨ ‘ਤੇ ਵਿਸ਼ੇਸ਼ ਰਹੇਗਾ।
ਪੰਜ ਮੁੱਦਿਆਂ ‘ਤੇ ਸਰਕਾਰ ਨੂੰ ਘੇਰੇਗੀ ਵਿਰੋਧੀ ਧਿਰ
ਸੰਸਦ ਦੇ ਮਾਨਸੂਨ ਸੈਸ਼ਨ ਤੋਂ ਪਹਿਲਾਂ ਐਤਵਾਰ ਨੂੰ ਸਰਕਾਰ ਨੇ ਸਰਬ ਪਾਰਟੀ ਮੀਟਿੰਗ ਬੁਲਾਈ। ਕਾਂਗਰਸ ਮੇਤ ਵਿਰੋਧੀ ਧਿਰ ਦੇ ਕਈ ਵੱਡੇ ਨੇਤਾ ਇਸ ਵਿੱਚ ਹਾਜ਼ਰ ਰਹੇ। ਸੂਤਰਾਂ ਨੇ ਦੱਸਿਆ ਕਿ 5 ਅਹਿਮ ਮੁੱਦਿਆਂ ‘ਤੇ ਸਰਕਾਰ ਨੂੰ ਸੰਸਦ ਵਿੱਚ ਘੇਰਿਆ ਜਾਵੇਗਾ। ਇਸ ਲਈ 18 ਵਿਰੋਧੀ ਪਾਰਟੀਆਂ ਨੇ ਬਕਾਇਦਾ ਸਟ੍ਰੈਟਜੀ ਤਿਆਰ ਕੀਤੀ ਹੈ। ਵਿਰੋਧੀਆਂ ਨੇ ਜਿਨ੍ਹਾਂ 5 ਮੁੱਦਿਆਂ ‘ਤੇਸਵਾਲ ਖੜ੍ਹੇ ਕਰਨ ਦੀ ਤਿਆਰੀ ਕੀਤੀ ਹੈ, ਉਨ੍ਹਾਂ ਵਿੱਚ ਨੋਟਬੰਦੀ ਦਾ ਲੋਕਾਂ ‘ਤੇ ਬੁਰਾ ਅਸਰ, ਜੀਐੱਸਟੀ ਲਾਗੂ ਕਰਨ ਵਿੱਚ ਜਲਬਾਜ਼ੀ, ਕਿਸਾਨਾਂ ਦੀ ਆਤਮ ਹੱਤਿਆ, ਸਿਆਸੀ ਸਾਜਿਸ਼, ਦੇਸ਼ ਦੇ ਸੰਘੀ ਢਾਂਚੇ ਨੂੰ ਬਚਾਉਣਾ ਅਤੇ ਝੂਠੀਆਂ ਖ਼ਬਰਾਂ ਫੈਲਾਅ ਕੇ ਲੋਕਾਂ ਨੂੰ ਭੜਕਾਉਣਾ ਸ਼ਾਮਲ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।