ਮੌਨਸੂਨ ਸੈਸ਼ਨ : ਸਰਕਾਰ ਸੰਸਦ ’ਚ ਹਰ ਮੁੱਦੇ ’ਤੇ ਬਹਿਸ ਲਈ ਤਿਆਰ

ਸਰਕਾਰ ਨੇ ਵਿਰੋਧੀ ਪਾਰਟੀਆਂ ਨੂੰ ਚਰਚਾ ਨਾਲ ਸਬੰਧਿਤ ਮੁੱਦਿਆਂ ’ਤੇ ਸੁਝਾਅ ਦੇਣ ਲਈ ਕਿਹਾ

ਨਵੀਂ ਦਿੱਲੀ। ਸੰਸਦ ਦੇ ਮੌਨਸੂਨ ਸੈਸ਼ਨ ਦੀ ਪੂਰਬਲੀ ਸ਼ਾਮ ਦੇ ਮੌਨਸੂਨ ’ਤੇ ਐਤਵਾਰ ਨੂੰ ਹੋਈ ਸਰਬਸਾਂਝੀ ਬੈਠਕ ’ਚ ਸਰਕਾਰ ਨੇ ਭਰੋਸਾ ਦਿੱਤਾ ਕਿ ਉਹ ਵਿਰੋਧੀ ਦੇ ਹਰ ਮੁੱਦੇ ’ਤੇ ਸਾਰਥਕ ਤੇ ਸਾਫ਼-ਸੁਥਰੀ ਚਰਚਾ ਲਈ ਤਿਆਰ ਹੈ ਬਸ ਸ਼ਰਤ ਇਹ ਹੈ ਕਿ ਉਹ ਸ਼ਾਂਤੀਪੂਰਨ ਢੰਗ ਨਾਲ ਸੰਸਦ ਪਰੰਪਰਾ ਤੇ ਨਿਯਮਾਂ ਦੇ ਅਨੁਸਾਰ ਹੋਵੇ।

ਸੰਸਦ ’ਚ ਢਾਈ ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੀ ਇਸ ਬੈਠਕ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ’ਚ ਇਹ ਭਰੋਸਾ ਦਿੱਤਾ ਸਰਬ ਸਾਂਝੀ ਬੈਠਕ ਦੇ ਸਮਾਪਤ ਹੋਣ ਤੋਂ ਬਾਅਦ ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਮਲਿਕਾਅਰਜੁਨ ਖੜਗੇ ਦੀ ਅਗਵਾਈ ’ਚ ਵਿਰੋਧੀ ਧਿਰ ਦੇ ਆਗੂਆਂ ਨੇ ਇੱਕ ਵੱਖਰੇ ਰੂਮ ’ਚ ਆਪਣੀ ਰਣਨੀਤੀ ਸਬੰਧੀ ਬੈਠਕ ਕੀਤੀ । ਸੂਤਰਾਂ ਅਨੁਸਾਰ ਕਿਸਾਨਾਂ ਦੇ ਅੰਦੋਲਨ, ਮਹਿੰਗਾਈ, ਬੇਰੁਜ਼ਗਾਰੀ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਤੇ ਕੋਰੋਨਾ ਮਹਾਂਮਾਰੀ ਦੇ ਸੰਕਟ ਸਬੰਧੀ ਵਿਰੋਧੀਆਂ ਦੇ ਤੇਵਰ ਤਿੱਢੇ ਹਨ ਤੇ ਸ਼ੁਰੂਆਤ ’ਚ ਦੋਵੇਂ ਸਦਨਾਂ ’ਚ ਅੜਿੱਕਾ ਦੇਖਿਆ ਜਾ ਸਕਦਾ ਹੈ ਜ਼ਿਕਰਯੋਗ ਹੈ ਕਿ ਸੋਮਵਾਰ ਤੋਂ ਸੰਸਦ ਦਾ ਮੌਨਸੂਨ ਸੈਸ਼ਨ ਸ਼ੁਰੂ ਹੋ ਰਿਹਾ ਹੈ ਤੇ 13 ਅਗਸਤ ਤੱਕ ਚੱਲੇਗਾ।

33 ਪਾਰਟੀਆਂ ਦੇ 40 ਤੋਂ ਵੱਧ ਆਗੂਆਂ ਨੇ ਸਰਬਸਾਂਝੀ ਬੈਠਕ ’ਚ ਹਿੱਸਾ ਲਿਆ

ਬੈਠਕ ਤੋਂ ਬਾਅਦ ਸੰਸਦੀ ਕਾਰਜ ਮੰਤਰੀ ਪ੍ਰਲਹਾਦ ਜੋਸ਼ੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੌਨਸੂਨ ਸੈਸ਼ਨ ਦੇ ਮੱਦੇਨਜ਼ਰ 33 ਪਾਰਟੀਆਂ ਦੇ 40 ਤੋਂ ਵੱਧ ਆਗੂਆਂ ਨੇ ਸਰਬਸਾਂਝੀ ਬੈਠਕ ’ਚ ਹਿੱਸਾ ਲਿਆ ਤੇ ਕਿਹੜੇ ਵਿਸ਼ਿਆਂ ’ਤੇ ਚਰਚਾ ਹੋਣੀ ਚਾਹੀਦੀ ਹੈ, ਇਸ ਦੇ ਲਈ ਸੁਝਾਅ ਦਿੱਤੇ ਅੰਤ ’ਚ ਪ੍ਰਧਾਨ ਮੰਤਰੀ ਮੋਦੀ ਨੇ ਬੈਠਕ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਨੁਮਾਇੰਦਿਆਂ ਖਾਸ ਕਰਕੇ ਵਿਰੋਧੀ ਸਾਂਸਦਾਂ ਦੇ ਸੁਝਾਅ ਮਹੱਤਵਪੂਰਨ ਹੁੰਦੇ ਹਨ ਕਿਉਂਕਿ ਉਹ ਜ਼ਮੀਨ ਤੋਂ ਆਉਂਦੇ ਹਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਸੁਝਾਵਾਂ ਨੂੰ ਚਰਚਾ ’ਚ ਸ਼ਾਮਲ ਕਰਨ ਨਾਲ ਬਹਿਸ ਮਜ਼ਬੂਤ ਹੁੰਦੀ ਹੈ।

ਚਰਚਾ ਸ਼ਾਂਤੀਪੂਰਨ ਹੋਣੀ ਚਾਹੀਦੀ ਹੈ

ਜੋਸ਼ੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਚਾਹਿਆ ਹੈ ਕਿ ਸਾਰਥਕ ਤੇ ਸਹੀ ਚਰਚਾ ਹੋਣੀ ਚਾਹੀਦੀ ਹੈ ਚਰਚਾ ਸ਼ਾਂਤੀਪੂਰਨ ਤੇ ਨਿਯਮਾਂ ਤਹਿਤ ਹੋਣੀ ਚਾਹੀਦੀ ਹੈ ਮੈਂਬਰ ਲੋਕਤੰਤਰ ਦੀ ਪਰੰਪਰਾ ਨੂੰ ਮਨ ’ਚ ਰੱਖਦੇ ਹੋਏ ਜੋ ਮੁੱਦੇ ਚੁੱਕਣਾ ਚਾਹੁੰਦੇ ਹਨ, ਸਰਕਾਰ ਨਿਯਮ ਪ੍ਰਕਿਰਿਆ ਨਾਲ ਸਾਰੇ ’ਤੇ ਚਰਚਾ ਕਰਾਉਣ ਲਈ ਤਿਆਰ ਹੈ ਸੰਸਦੀ ਕਾਰਜ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕੋਵਿਡ ਮਹਾਂਮਾਰੀ ਦੇ ਕਾਰਨ ਜਾਨ ਗਵਾਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਉਨ੍ਹਾਂ ਇੱਕ ਸਵਾਲ ’ਤੇ ਕਿਹਾ ਕਿ ਸਰਕਾਰ ਨੇ ਵਿਰੋਧੀ ਪਾਰਟੀਆਂ ਨੂੰ ਚਰਚਾ ਨਾਲ ਸਬੰਧਿਤ ਮੁੱਦਿਆਂ ’ਤੇ ਸੁਝਾਅ ਦੇਣ ਲਈ ਕਿਹਾ ਹੈ ਤੇ ਉਨ੍ਹਾਂ ’ਤੇ ਕਾਰਜ ਮੰਤਰਣਾ ਕਮੇਟੀ ’ਚ ਫੈਸਲਾ ਲਿਆ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।