ਦੱਖਣੀ ਬੰਗਾਲ ‘ਚ ਪਹੁੰਚਿਆ ਮੌਨਸੂਨ, ਜਾਣੋ ਹਰਿਆਣਾ-ਪੰਜਾਬ ‘ਚ ਕਦੋਂ ਪਵੇਗਾ ਮੀਂਹ?

Light-Rain

ਦੱਖਣੀ ਬੰਗਾਲ ‘ਚ ਪਹੁੰਚਿਆ ਮੌਨਸੂਨ, ਜਾਣੋ ਹਰਿਆਣਾ-ਪੰਜਾਬ ‘ਚ ਕਦੋਂ ਪਵੇਗਾ ਮੀਂਹ?

(ਏਜੰਸੀ) ਕੋਲਕੱਤਾ। ਮੌਸਮ ਵਿਭਾਗ ਅਨੁਸਾਰ ਮੌਨਸੂਨ ਦੁਪਹਿਰ ਦੱਖਣੀ ਬੰਗਾਲ ’ਚ ਪਹੁੰਚ ਗਿਆ ਹੈ। ਹਾਲਾਂਕਿ ਉੱਤਰੀ ਬੰਗਾਲ ਦੇ ਮੁਕਾਬਲੇ ਦੱਖਣੀ ਬੰਗਾਲ ’ਚ ਪਹੁੰਚਿਆ ਮੌਨਸੂਨ ਕਮਜ਼ੋਰ ਹੈ। ਮੌਨਸੂਨ ਪਹੁੰਚਣ ਕਾਰਨ ਦੱਖਣੀ ਬੰਗਾਲ ’ਚ ਸ਼ਨਿੱਚਰਵਾਰ ਨੂੰ ਮੀਂਹ ਜ਼ਿਆਦਾ ਪਵੇਗਾ। ਦੱਖਣੀ ਜ਼ਿਲ੍ਹਿਆਂ ’ਚ ਵੀ ਚੰਗਾ ਮੀਂਹ ਪੈਣ ਦੀ ਸੰਭਾਵਨਾ ਹੈ। ਮੌਨਸੂਨੀ ਹਵਾਵਾਂ ਸਿਲੀਗੂੜੀ ਤੋਂ ਮਾਲਦਾ ਵੱਲ ਚੱਲਣਗੀਆਂ। ਉੱਤਰੀ ਬੰਗਾਲ ਦਰਮਿਆਨ ਹੋਏ ਹਿੱਸਿਆਂ ’ਚ ਮੌਨਸੂਨ ਵੀਰਵਾਰ ਦੁਪਹਿਰ ਤੱਕ ਪਹੁੰਚਣ ਦਾ ਅਨੁਮਾਨ ਹੈ।

ਇਸ ਤੋਂ ਬਾਅਦ ਮੌਨਸੂਨੀ ਹਵਾਵਾਂ ਉੱਤਰੀ ਬੰਗਾਲ ਤੋਂ ਦੱਖਣੀ ਬੰਗਾਲ ਤੋਂ ਝਾਰਖੰਡ ਤੇ ਓਡੀਸ਼ਾ ਵੱਲ ਚੱਲਣਗੀਆਂ। ਇਸ ਦਰਮਿਆਨ ਕੋਲਕੱਤਾ ’ਚ ਹਲਕੇ ਬੱਦਲ ਛਾਏ ਰਹਿਣਗੇ, ਜਿਸ ਨਾਲ ਚਿਪਚਿਪੀ ਗਰਮੀ ਦਾ ਕਹਿਰ ਜਾਰੀ ਰਹੇਗਾ। ਦੁਪਹਿਰ ਦੇ ਸਮੇਂ ਬੱਦਲਾਂ ਦੀ ਗਰਜ਼ ਨਾਲ ਮੀਂਹ ਦਾ ਅਨੁਮਾਨ ਹੈ। ਅਗਲੇ 72 ਘੰਟਿਆਂ ਦੌਰਾਨ ਉੱਤਰੀ ਬੰਗਾਲ ਦੇ ਪੰਜ ਜਿਲ੍ਹਿਆਂ ’ਚ ਭਾਰੀ ਮੀਂਹ ਪੈਣ ਦਾ ਅਨੁਮਾਨ ਹੈ। ਅਲੀਪੁਰਦਵਾਰ, ਜਲਵਾਈਗੂੜੀ ਤੇ ਕੂਚਬਿਹਾਰ ਦੇ ਕੁਝ ਹਿੱਸਿਆਂ ’ਚ ਕੱਲ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਨੇ ਵੀਰਵਾਰ ਤੋਂ ਬੰਗਾਲ ਦੇ ਲਗਭਗ ਸਾਰੇ ਜ਼ਿਲ੍ਹਿਆਂ ਤੇ ਗਾਂਗੇਯ ਇਲਾਕਿਆਂ ’ਚ ਮੀਂਹ ਪੈਣ ਦਾ ਅਨੁਮਾਨ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here