ਮਾਨਸੂਨ ਕੁਦਰਤ ਦਾ ਵਰਦਾਨ ਜਾਂ ਆਫ਼ਤ!
ਮਾਨਸੂਨ ਦੀ ਸ਼ੁਰੂਆਤ ਨਾਲ ਹੀ ਇਸ ਸਾਲ ਦੇਸ਼ ਦੇ ਕਈ ਹਿੱਸਿਆਂ ’ਚ ਮੋਹਲੇਧਾਰ ਮੀਂਹ, ਹੜ੍ਹ, ਬੱਦਲ ਪਾਟਣ, ਬਿਜਲੀ ਡਿੱਗਣ ਅਤੇ ਜ਼ਮੀਨ ਖਿਸਕਣ ਨਾਲ ਤਬਾਹੀ ਦਾ ਸਿਲਸਿਲਾ ਜਾਰੀ ਹੈ ਪਹਾੜਾਂ ’ਤੇ ਅਸਮਾਨੀ ਆਫ਼ਤ ਟੁੱਟ ਰਹੀ ਹੈ ਤਾਂ ਦੇਸ਼ ਦੇ ਕਈ ਇਲਾਕੇ ਹੜ੍ਹ ਦੇ ਕਹਿਰ ਨਾਲ ਤ੍ਰਾਹੀ-ਤਾ੍ਰਹੀ ਕਰ ਰਹੇ ਹਨ ਅਸਾਮ ਤੋਂ ਬਾਅਦ ਗੁਜਰਾਤ ਅਤੇ ਮਹਾਂਰਾਸ਼ਟਰ ਵੀ ਹੁਣ ਹੜ੍ਹ ਦੀ ਕਰੋਪੀ ਨਾਲ ਗ੍ਰਸਤ ਹਨ, ਜਿੱਥੇ ਹੁਣ ਤੱਕ ਹੜ੍ਹ ਦੇ ਸ਼ਿਕਾਰ ਹੋ ਕੇ ਸੈਂਕੜੇ ਲੋਕ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ ਦੇਸ਼ ਭਰ ਦੇ ਕਈ ਇਲਾਕਿਆਂ ’ਚ ਨਦੀਆਂ ਅਤੇ ਤਲਾਬ ਖ਼ਤਰੇ ਦੇ ਨਿਸ਼ਾਨ ’ਤੇ ਹਨ ਕਈ ਇਲਾਕੇ ਮਾਨਸੂਨੀ ਬਰਸਾਤ ਲਈ ਹੁਣ ਤੱਕ ਤਰਸ ਰਹੇ ਹਨ
ਲਗਭਗ ਹਰ ਸਾਲ ਮਾਨਸੂਨ ਦੌਰਾਨ ਵੱਖ-ਵੱਖ ਸੂਬਿਆਂ ’ਚ ਹੁਣ ਇਸੇ ਤਰ੍ਹਾਂ ਦਾ ਨਜ਼ਾਰਾ ਦਿਸਣ ਲੱਗਾ ਹੈ ਬਿਨਾਂ ਸ਼ੱਕ ਇਹ ਸਭ ਵਾਤਾਵਰਨ ਅਸੰਤੁਲਨ ਦਾ ਹੀ ਨਤੀਜਾ ਹੈ, ਜਿਸ ਕਾਰਨ ਮਾਨਸੂਨ ਨਾਲ ਹੰੁਦੀ ਤਬਾਹੀ ਦੀ ਤੀਬਰਤਾ ਸਾਲ ਦਰ ਸਾਲ ਵਧ ਰਹੀ ਹੈ
ਮਾਨਸੂਨ ਦਾ ਮਿਜ਼ਾਜ਼ ਇਸ ਕਦਰ ਬਦਲ ਰਿਹਾ ਹੈ ਕਿ ਜਿੱਥੇ ਮਾਨਸੂਨ ਦੌਰਾਨ ਮਹੀਨੇ ਦੇ ਜ਼ਿਆਦਾਤਰ ਦਿਨ ਹੁਣ ਸੁੱਕੇ ਨਿੱਕਲ ਜਾਂਦੇ ਹਨ, ਉੱਥੇ ਕੁਝ ਕੁ ਦਿਨਾਂ ’ਚ ਹੀ ਐਨੀ ਬਰਸਾਤ ਹੋ ਜਾਂਦੀ ਹੈ ਕਿ ਲੋਕਾਂ ਦੀਆਂ ਮੁਸੀਬਤਾਂ ਕਈ ਗੁਣਾ ਵਧ ਜਾਂਦੀਆਂ ਹਨ ਦਰਅਸਲ ਬਰਸਾਤ ਦੇ ਪੈਟਰਨ ’ਚ ਹੁਣ ਅਜਿਹਾ ਬਦਲਾਅ ਨਜ਼ਰ ਆਉਣ ਲੱਗਾ ਹੈ ਕਿ ਬਹੁਤ ਘੱਟ ਸਮੇਂ ’ਚ ਹੀ ਬਹੁਤ ਜ਼ਿਆਦਾ ਪਾਣੀ ਵਰ੍ਹ ਜਾਂਦਾ ਹੈ,
ਜੋ ਜ਼ਿਆਦਾਤਰ ਭਾਰੀ ਤਬਾਹੀ ਦਾ ਕਾਰਨ ਬਣਦਾ ਹੈ ਦਰਅਸਲ ਸਾਡੀ ਫ਼ਿਤਰਤ ਕੁਝ ਅਜਿਹੀ ਹੋ ਗਈ ਹੈ ਕਿ ਅਸੀਂ ਮਾਨਸੂਨ ਦਾ ਭਰਪੂਰ ਆਨੰਦ ਤਾਂ ਲੈਣਾ ਚਾਹੁੰਦੇ ਹਾਂ ਪਰ ਇਸ ਮੌਸਮ ’ਚ ਕਿਸੇ ਵੀ ਛੋਟੀ-ਵੱਡੀ ਆਫ਼ਤ ਦੇ ਪੈਦਾ ਹੋਣ ਦੀਆਂ ਸੰਭਾਵਨਾਵਾਂ ਦੇ ਬਾਵਜੂਦ ਉਸ ਨਾਲ ਨਜਿੱਠਣ ਦੀਆਂ ਤਿਆਰੀਆਂ ਹੀ ਨਹੀਂ ਕਰਦੇ ਦਰਅਸਲ ਸਾਡੀ ਵਿਵਸਥਾ ਦਾ ਕਾਲਾ ਸੱਚ ਇਹੀ ਹੈ ਕਿ ਨਾ ਕਿਤੇ ਕੋਈ ਜਵਾਬਦੇਹ ਨਜ਼ਰ ਆਉਂਦਾ ਹੈ ਨਾ ਹੀ ਕਿਤੇ ਕੋਈ ਜਵਾਬਦੇਹੀ ਤੈਅ ਕਰਨਾ ਵਾਲਾ ਤੰਤਰ ਦਿਸਦਾ ਹੈ ਹਰ ਕੁਦਰਤੀ ਆਫ਼ਤ ਦੇ ਸਾਹਮਣੇ ਉਸ ਤੋਂ ਬਚਾਅ ਦੇ ਸਾਡੇ ਸਾਰੇ ਪ੍ਰਬੰਧ ਤਾਸ਼ ਦੇ ਪੱਤਿਆਂ ਵਾਂਗ ਖਿੰਡ ਜਾਂਦੇ ਹਨ ਅਜਿਹੀਆਂ ਆਫ਼ਤਾਂ ਤੋਂ ਬਚਾਅ ਤਾਂ ਦੂਰ ਦੀ ਗੱਲ ਹੈ,
ਅਸੀਂ ਤਾਂ ਮਾਨਸੂਨ ’ਚ ਆਮ ਬਰਸਾਤ ਹੋਣ ’ਤੇ ਵੀ ਬਰਸਾਤ ਦੇ ਪਾਣੀ ਦੀ ਨਿਕਾਸੀ ਦੇ ਮਾਮਲੇ ’ਚ ਸਾਲ ਦਰ ਸਾਲ ਨਾਕਾਮ ਸਾਬਤ ਹੋ ਰਹੇ ਹਾਂ ਬਰਸਾਤ ਕਾਰਨ ਹੜ੍ਹ, ਜ਼ਮੀਨ ਖਿਸਕਣ ਵਰਗੀਆਂ ਆਫ਼ਤਾਂ ਸਬੰਧੀ ਅਸੀਂ ਜੀਅ ਭਰ ਕੇ ਕੁਦਰਤ ਨੂੰ ਤਾਂ ਕੋਸਦੇ ਹਾਂ ਪਰ ਇਹ ਸਮਝਣ ਦਾ ਯਤਨ ਨਹੀਂ ਕਰਦੇ ਕਿ ਮਾਨਸੂਨ ਦੀ ਜੋ ਬਰਸਾਤ ਸਾਡੇ ਲਈ ਕੁਦਰਤ ਦਾ ਵਰਦਾਨ ਹੋਣੀ ਚਾਹੀਦੀ ਸੀ, ਉਹ ਬਰਸਾਤ ਹੁਣ ਹਰ ਸਾਲ ਵੱਡੀ ਆਫ਼ਤ ਦੇ ਰੂਪ ’ਚ ਤਬਾਹੀ ਬਣ ਕੇ ਕਿਉਂ ਸਾਹਮਣੇ ਆਉਂਦੀ ਹੈ? ਵੱਧ ਬਰਸਾਤ ਅਤੇ ਹੜ੍ਹ ਦੀ ਸਥਿਤੀ ਲਈ ਜਲਵਾਯੂ ਬਦਲਾਅ ਤੋਂ ਇਲਾਵਾ ਵਿਕਾਸ ਦੇ ਵੱਖ-ਵੱਖ ਪ੍ਰਾਜੈਕਟਾਂ ਲਈ ਜੰਗਲਾਂ ਦੀ ਅੰਨ੍ਹ੍ਹੇਵਾਹ ਕਟਾਈ, ਨਦੀਆਂ ’ਚ ਹੁੰਦੀ ਨਜਾਇਜ਼ ਮਾਈਨਿੰਗ ਆਦਿ ਵੀ ਮੁੱਖ ਤੌਰ ’ਤੇ ਜਿੰਮੇਵਾਰ ਹਨ, ਜਿਸ ਨਾਲ ਮਾਨਸੂਨ ਪ੍ਰਭਾਵਿਤ ਹੋਣ ਦੇ ਨਾਲ-ਨਾਲ ਭੋਇੰ-ਖੋਰ ਅਤੇ ਨਦੀਆਂ ਵੱਲੋਂ ਵਧਦੇ ਕਟਾਅ ਕਾਰਨ ਤਬਾਹੀ ਦੇ ਮਾਮਲੇ ਵਧਣ ਲੱਗੇ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ