Cricket News: ਸਿਰਾਜ਼-ਹੈੱਡ ’ਤੇ ਲੱਗ ਸਕਦਾ ਹੈ ਜੁਰਮਾਨਾ, ਜਾਣੋ ਕਾਰਨ

Mohammed Siraj Travis Head Controversy
Cricket News: ਸਿਰਾਜ਼-ਹੈੱਡ ’ਤੇ ਲੱਗ ਸਕਦਾ ਹੈ ਜੁਰਮਾਨਾ, ਜਾਣੋ ਕਾਰਨ

ਐਡੀਲੇਡ ਟੈਸਟ ਦੌਰਾਨ ਹੋਈ ਸੀ ਬਹਿਸ | Cricket News

Mohammed Siraj Travis Head Controversy: ਸਪੋਰਟਸ ਡੈਸਕ। ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਤੇ ਅਸਟਰੇਲੀਆਈ ਬੱਲੇਬਾਜ਼ ਟਰੈਵਿਸ ਹੈੱਡ ਨੂੰ ਆਈਸੀਸੀ ਕ੍ਰਿਕੇਟ ਕੋਡ ਆਫ ਕੰਡਕਟ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਹੈ। ਹਾਸਲ ਹੋਏ ਵੇਰਵਿਆਂ ਮੁਤਾਬਕ ਸਿਰਾਜ ਤੇ ਹੈੱਡ ਨੂੰ ਆਈਸੀਸੀ ਵੱਲੋਂ ਸਜ਼ਾ ਮਿਲਣੀ ਤੈਅ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੁਹੰਮਦ ਸਿਰਾਜ ਤੇ ਟਰੈਵਿਸ ਹੈਡ ਨੂੰ ਜੁਰਮਾਨਾ ਤੇ ਸਖ਼ਤ ਤਾੜਨਾ ਕੀਤੀ ਜਾ ਸਕਦੀ ਹੈ, ਪਰ ਉਨ੍ਹਾਂ ’ਤੇ ਪਾਬੰਦੀ ਨਹੀਂ ਲਾਈ ਜਾਵੇਗੀ।

ਇਹ ਖਬਰ ਵੀ ਪੜ੍ਹੋ : Shambhu Border: ਸ਼ੰਭੂ ਬਾਰਡਰ ਬਾਰੇ ਸੁਪਰੀਮ ਕੋਰਟ ਨੇ ਬੋਲੀ ਵੱਡੀ ਗੱਲ, ਪੜ੍ਹੋ ਕੀ ਕਿਹਾ…

ਮੈਚ ਦੇ ਦੂਜੇ ਦਿਨ ਸਿਰਾਜ ਤੇ ਹੈੱਡ ਵਿਚਕਾਰ ਹੋਈ ਸੀ ਬਹਿਸ

ਅਸਟਰੇਲੀਆਈ ਟੀਮ ਨੇ 82ਵੇਂ ਓਵਰ ’ਚ ਆਪਣਾ 7ਵਾਂ ਵਿਕਟ ਗੁਆਇਆ। ਇੱਥੇ ਟਰੇਵਿਸ ਹੈੱਡ 140 ਦੌੜਾਂ ਬਣਾ ਕੇ ਆਊਟ ਹੋਏ ਸਨ। ਉਸ ਨੇ ਸਿਰਾਜ ਦੇ ਓਵਰ ਦੀ ਤੀਜੀ ਗੇਂਦ ’ਤੇ ਛੱਕਾ ਲਾਇਆ, ਫਿਰ ਅਗਲੀ ਹੀ ਗੇਂਦ ’ਤੇ ਸਿਰਾਜ ਨੇ ਉਸ ਨੂੰ ਬੋਲਡ ਕਰ ਦਿੱਤਾ। ਇਸ ਤੋਂ ਬਾਅਦ ਹੈੱਡ ਨੇ ਕੁਝ ਕਿਹਾ ਜਿਸ ਤੋਂ ਬਾਅਦ ਸਿਰਾਜ ਨੇ ਵੀ ਕੁਝ ਸ਼ਬਦ ਕਹੇ ਤੇ ਉਸ ਨੂੰ ਬਾਹਰ ਜਾਣ ਦਾ ਸੰਕੇਤ ਦਿੱਤਾ। ਫਿਰ ਹੈੱਡ ਨੇ ਸਿਰਾਜ ਨੂੰ ਜਾਂਦੇ ਹੋਏ ਕੁਝ ਕਿਹਾ। ਓਵਰ ਤੋਂ ਬਾਅਦ ਸਿਰਾਜ ਨੂੰ ਵੀ ਅਸਟਰੇਲੀਆਈ ਦਰਸ਼ਕਾਂ ਦੀ ਹੁੱਲੜਬਾਜ਼ੀ ਦਾ ਸਾਹਮਣਾ ਕਰਨਾ ਪਿਆ ਸੀ। Mohammed Siraj Travis Head Controversy