ਸਾਡੇ ਨਾਲ ਸ਼ਾਮਲ

Follow us

15.6 C
Chandigarh
Friday, February 27, 2026
More
    Home Breaking News ਮੋਹਾਲੀ ਪੁਲਿਸ ...

    ਮੋਹਾਲੀ ਪੁਲਿਸ ਨੇ ਲੁੱਟ ਦੇ 3 ਮੁਲਜ਼ਮ ਹਥਿਆਰਾਂ ਸਮੇਤ ਕੀਤੇ ਕਾਬੂ

    ਮੋਹਾਲੀ ਪੁਲਿਸ ਨੇ ਲੁੱਟ ਦੇ 3 ਮੁਲਜ਼ਮ ਹਥਿਆਰਾਂ ਸਮੇਤ ਕੀਤੇ ਕਾਬੂ

    ਮੋਹਾਲੀ ਪੁਲਿਸ ਨੇ ਲੁੱਟ ਦੇ 3 ਮੁਲਜ਼ਮ ਹਥਿਆਰਾਂ ਸਮੇਤ ਕੀਤੇ ਕਾਬੂ

    ਮੋਹਾਲੀ (ਐੱਮ ਕੇ ਸ਼ਾਇਨਾ)। ਮੋਹਾਲੀ ਦੇ ਥਾਣਾ ਫੇਜ਼ 11 ਦੀ ਪੁਲਸ ਨੇ ਹਥਿਆਰਾਂ ਦੇ ਜ਼ੋਰ ‘ਤੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਤਿੰਨਾਂ ਮੁਲਜ਼ਮਾਂ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਮੁਲਜ਼ਮਾਂ ਨੂੰ 4 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜਣ ਦੇ ਹੁਕਮ ਦਿੱਤੇ ਹਨ। (Robbery)

    ਇਹ ਵੀ ਪੜ੍ਹੋ : ਔਰਤ ਦਾ ਕਤਲ, ਸੇਮ ਨਾਲੇ ਕੋਲੋ ਮਿਲੀ ਲਾਸ਼

    ਗ੍ਰਿਫ਼ਤਾਰੀ ਦੌਰਾਨ ਮੁਲਜ਼ਮਾਂ ਕੋਲੋਂ ਇੱਕ 32 ਬੋਰ ਦਾ ਪਿਸਤੌਲ ਅਤੇ ਦੋ ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮਾਂ ਵੱਲੋਂ ਮੁਹਾਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਕਾਰ ਖੋਹਣ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ। ਫਿਲਮੀ ਅੰਦਾਜ਼ ‘ਚ ਇਹ ਦੋਸ਼ੀ ਵਾਰਦਾਤ ਨੂੰ ਅੰਜਾਮ ਦਿੰਦੇ ਸਨ। (Robbery) ਪੰਜਾਬ ਦੇ ਫਾਜ਼ਿਲਕਾ ਸ਼ਹਿਰ ਤੋਂ ਰੇਲ ਗੱਡੀ ਰਾਹੀਂ ਮੋਹਾਲੀ ਆ ਕੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਵਾਪਸ ਫਾਜ਼ਿਲਕਾ ਚਲੇ ਜਾਂਦੇ ਸਨ।

    LEAVE A REPLY

    Please enter your comment!
    Please enter your name here