Mohali News: ਮੋਹਾਲੀ: ਫੈਕਟਰੀ ’ਚ ਆਕਸੀਜਨ ਸਿਲੰਡਰ ਫਟਿਆ, ਕਈ ਮੌਤਾਂ, ਕਈ ਜਖ਼ਮੀ

Mohali News
Mohali News: ਮੋਹਾਲੀ: ਫੈਕਟਰੀ ’ਚ ਆਕਸੀਜਨ ਸਿਲੰਡਰ ਫਟਿਆ, ਕਈ ਮੌਤਾਂ, ਕਈ ਜਖ਼ਮੀ

Mohali News: ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਦੁੱਖ ਸਾਂਝਾ

Mohali News: ਮੋਹਾਲੀ (ਐਮਕੇ ਸ਼ਾਇਨਾ)। ਸਥਾਨਕ ਇੰਡਸਟਰੀ ਏਰੀਆ ਫੇਜ਼ 9 ’ਚ ਸਥਿਤ ਇੱਕ ਨਿਜੀ ਫੈਕਟਰੀ ’ਚ ਆਕਸੀਜਨ ਸਿਲੰਡਰ ਫਟਣ ਨਾਲ ਵੱਡਾ ਹਾਦਸਾ ਹੋ ਗਿਆ। ਇਸ ਹਾਦਸੇ ’ਚ ਕਈ ਮੌਤਾਂ ਹੋ ਗਈਆਂ ਅਤੇ ਕਈਆਂ ਦੇ ਜਖ਼ਮੀ ਹੋਣ ਦਾ ਪਤਾ ਲੱਗਿਆ ਹੈ। ਪ੍ਰਸਾਸ਼ਨਿਕ ਟੀਮਾਂ ਵੱਲੋਂ ਮੌਕੇ ‘ਤੇ ਰਾਹਤ ਕਾਰਜ ਆਰੰਭਿਆ ਗਿਆ ਹੈ।

Mohali News

ਇਸ ਹਾਦਸੇ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੁੱਖ ਸਾਂਝਾ ਕਰਦਿਆਂ ਸੋਸ਼ਲ ਮੀਡੀਆ ’ਤੇ ਕਿਹਾ ਹੈ ਕਿ ਮੋਹਾਲੀ ਦੀ ਇੱਕ ਨਿੱਜੀ ਫੈਕਟਰੀ ’ਚ ਵਾਪਰੇ ਵੱਡੇ ਹਾਦਸੇ ਦੀ ਖ਼ਬਰ ਮਿਲੀ ਹੈ। ਜਿਸ ਵਿੱਚ ਕੁੱਝ ਲੋਕਾਂ ਦੀ ਦੁਖਦਾਈ ਮੌਤ ਦੀ ਖ਼ਬਰ ਮਿਲੀ ਹੈ ਅਤੇ ਕੁਝ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ’ਤੇ ਮੌਜ਼ੂਦ ਹਨ। Mohali News

Read Also : ਕੁੜੀਆਂ ਦਾ ਸਕੂਲ ਛੱਡਣਾ: ਸਰੋਤਾਂ ਦੀ ਘਾਟ ਜਾਂ ਸਮਾਜਿਕ ਅਸਫ਼ਲਤਾ!

ਬਚਾਅ ਕਾਰਜਾਂ ਸਬੰਧੀ ਉਹ ਲਗਾਤਾਰ ਜਾਣਕਾਰੀ ਲੈ ਰਹੇ ਹਨ। ਉਨ੍ਹਾਂ ਪਰਮਾਤਮਾ ਅੱਗੇ ਵਿੱਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਅਤੇ ਜ਼ਖ਼ਮੀਆਂ ਦੀ ਜਲਦ ਸਿਹਤਯਾਬੀ ਲਈ ਅਰਦਾਸ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਇਸ ਮੁਸ਼ਕਲ ਸਮੇਂ ’ਚ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ।