Moga and Ferozepur Court: ਮੋਗਾ/ਫਿਰੋਜ਼ਪੁਰ (ਵਿੱਕੀ ਕੁਮਾਰ/ਜਗਦੀਪ ਸਿੰਘ)। ਜ਼ਿਲ੍ਹਾ ਕੋਰਟ ਕੰਪਲੈਕਸ ਫਿਰੋਜ਼ਪੁਰ ਨੂੰ ਆਰਡੀਐੱਕਸ ਨਾਲ ਉਡਾਉਣ ਦੀ ਧਮਕੀ ਮਿਲੀ ਹੈ, ਜਿਸ ਤੋਂ ਬਾਅਦ ਕੋਰਟ ਕੰਪਲੈਕਸ ’ਚ ਭਾਜੜਾਂ ਪੈ ਗਈਆਂ ਅਤੇ ਕੋਰਟ ਕਪਲੈਕਸ ਦੇ ਗੇਟ ਬੰਦ ਕਰਵਾ ਦਿੱਤੇ ਗਏ ਹਨ। ਸਿਰਫ ਫਿਰੋਜ਼ਪੁਰ ਹੀ ਨਹੀਂ ਮੋਗਾ ਅਦਾਲਤ ਨੂੰ ਵੀ ਆਰਡੀਐੱਕਸ ਨਾਲ ਉਡਾਉਣ ਦੀ ਧਮਕੀ ਮਿਲੀ ਹੈ, ਦੋਵਾਂ ਕੋਰਟ ਕੰਪਲੈਕਸਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਕਿਸੇ ਅਣਪਛਾਤੇ ਵਿਅਕਤੀ ਦੁਆਰਾ ਮੇਲ ਭੇਜ ਕੇ ਇਹ ਧਮਕੀ ਦਿੱਤੀ ਗਈ ਹੈ ਕਿ ਕੋਰਟ ਕੰਪਲੈਕਸ ਨੂੰ ਆਰਡੀਐਕਸ ਨਾਲ ਉਡਾ ਦਿੱਤਾ ਜਾਵੇਗਾ।
ਜ਼ਿਲ੍ਹਾ ਬਾਰ ਐਸੋਸੀਏਸ਼ਨ ਫਿਰੋਜ਼ਪੁਰ ਦੇ ਪ੍ਰਧਾਨ ਐਡਵੋਕੇਟ ਲਵਜੀਤਪਾਲ ਸਿੰਘ ਟੁਰਨਾ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਮਾਨਯੋਗ ਜੱਜ ਸਾਹਿਬ ਵੱਲੋਂ ਇਹ ਸੰਦੇਸ਼ ਦਿੱਤਾ ਗਿਆ ਹੈ ਕਿ ਫਿਰੋਜ਼ਪੁਰ ਕੋਰਟ ਕੰਪਲੈਕਸ ਨੂੰ ਆਰਡੀਐੱਕਸ ਨਾਲ ਉਡਾਉਣ ਦੀ ਧਮਕੀ ਮਿਲੀ ਹੈ। Moga and Ferozepur Court
Read Also : ਪੰਜਾਬ ’ਚ ਠੰਢ ਨੇ ਵਧਾਈਆਂ ਮੁਸ਼ਕਲਾਂ, ਕਈ ਜ਼ਿਲ੍ਹਿਆਂ ’ਚ ਅਲਰਟ ਜਾਰੀ
ਜਿਸ ਨੂੰ ਦੇਖਦੇ ਹੋਏ ਸਾਵਧਾਨੀ ਦੇ ਤੌਰ ’ਤੇ ਕੋਈ ਵੀ ਵਕੀਲ, ਮੁਨਸ਼ੀ ਜਾਂ ਕਲਾਇੰਟ ਕੋਰਟ ਕੰਪਲੈਕਸ ਅੰਦਰ ਦਾਖਲ ਨਾ ਹੋਵੇ। ਉਨ੍ਹਾਂ ਦੱਸਿਆ ਕਿ ਮਾਨਯੋਗ ਜੁਡੀਸ਼ਅਲ ਅਫਸਰ ਦੇ ਆਦੇਸ਼ ਨੂੰ ਮੰਨਦੇ ਹੋਏ ਜ਼ਿਲ੍ਹਾ ਬਾਰ ਐਸੋਸੀਏਸ਼ਨ ਫਿਰੋਜ਼ਪੁਰ ਦੇ ਵਕੀਲ, ਕਲਰਕ ਅਤੇ ਕਲਾਇੰਟ ਵਾਪਸ ਆ ਗਏ ਹਨ। ਜਾਣਕਾਰੀ ਅਨੁਸਾਰ ਕੋਰਟ ਕੰਮਲੈਕਸ ਫਿਰੋਜ਼ਪੁਰ ਅੰਦਰ ਪੁਲਸ ਵੱਲੋਂ ਡੋਗ ਸਕੁਆਇਡ ਅਤੇ ਬੰਬ ਨਿਰੋਧਕ ਦਸਤੇ ਵੱਲੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ।














