‘ਮੈਂ ਚੋਣਾਂ ਦੇ ਹਿਸਾਬ ਨਾਲ ਫੈਸਲੇ ਨਹੀਂ ਲੈਂਦਾ’ | Prime Minister Modi
ਅਹਿਮਦਾਬਾਦ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਧੰਧੁਕਾ ‘ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਫਿਰ ਕਾਂਗਰਸ ‘ਤੇ ਨਿਸ਼ਾਨਾ ਵਿੰਨ੍ਹਿਆ ਉਨ੍ਹਾਂ ਕਿਹਾ ਕਿ ਇੱਕ ਪਰਿਵਾਰ ਨੇ ਡਾਕਟਰ ਬਾਬਾ ਸਾਹਿਬ ਅੰਬੇਦਕਰ ਤੇ ਸਰਦਾਰ ਪਟੇਲ ਨਾਲ ਸਭ ਤੋਂ ਵੱਡਾ ਅਨਿਆਂ ਕੀਤਾ ਜਦੋਂ ਕਾਂਗਰਸ ‘ਤੇ ਪੰਡਿਤ ਨਹਿਰੂ ਦਾ ਪ੍ਰਭਾਵ ਪੂਰਾ ਹੋ ਗਿਆ, ਉਦੋਂ ਕਾਂਗਰਸ ਨੇ ਯਕੀਨੀ ਕੀਤਾ ਕਿ ਡਾ. ਅੰਬੇਦਕਰ ਨੂੰ ਸੰਵਿਧਾਨ ਸਭਾ ‘ਚ ਸ਼ਾਮਲ ਹੋਣਾ ਔਖਾ ਹੋ ਜਾਵੇ। (Prime Minister Modi)
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਹੋਰ ਮੰਤਰੀਆਂ ਨਾਲ ਬੀ ਆਰ ਅੰਬੇਦਕਰ ਨੂੰ ਮਹਾਂ ਪ੍ਰਨਿਰਵਾਣ ਦਿਵਸ (ਬਰਸੀ)’ਤੇ ਸ਼ਰਧਾਂਜਲੀ ਭੇਂਟ ਕੀਤੀ ਉਨ੍ਹਾਂ ਟਵੀਟ ਕੀਤਾ, ‘ਮੈਂ ਡਾਕਟਰ ਬਾਬਾ ਸਾਹਿਬ ਅੰਬੇਦਕਰ ਦੇ ਮਹਾਂ ਪ੍ਰੀਨਿਰਵਾਣ ਦਿਵਸ ‘ਤੇ ਉਨ੍ਹਾਂ ਨਮਨ ਕਰਦਾ ਹਾਂ ਦਲਿਤਾਂ ਦੇ ਕਲਿਆਣ ਲਈ ਲਗਾਤਾਰ ਕੰਮ ਕਰਨ ਵਾਲੇ ਬਾਬਾ ਸਾਹਿਬ ਅੰਬੇਦਕਰ ਦਾ 1956 ‘ਚ ਅੱਜ ਹੀ ਦੇ ਦਿਨ ਦਿਹਾਂਤ ਹੋ ਗਿਆ ਸੀ। (Prime Minister Modi)
ਲੋਕ ਸਭਾ ਚੋਣਾਂ: ਭਾਜਪਾ ਨੇ ਸਾਰੇ ਸੂਬਿਆਂ ਦੇ ਚੋਣ ਇੰਚਾਰਜ ਕੀਤੇ ਨਿਯੁਕਤ
ਧੰਧੁਕਾ ‘ਚ ਪੀਐੱਮ ਮੋਦੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਗੁਜਰਾਤੀਆਂ ਨੂੰ ਕਈ ਸਮੱਸਿਆਵਾਂ ਤੋਂ ਨਿਜਾਤ ਦਿਵਾਈ ਹੈ ਉਨ੍ਹਾਂ ਕਿਹਾ ਕਿ ਭਾਜਪਾ ਨੇ ਗੁਜਰਾਤ ‘ਚ ਟੈਂਕਰ ਰਾਜ ਦਾ ਅੰਤ ਕੀਤਾ ਗੁਜਰਾਤ ‘ਚ ਟੈਂਕਰ ਦਾ ਧੰਦਾ ਕਾਂਗਰਸ ਆਗੂਆਂ ਤੇ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਚਲਾਇਆ ਜਾ ਰਿਹਾ ਸੀ ਪਰ ਭਾਜਪਾ ਦੇ ਸੱਤਾ ‘ਚ ਆਉਣ ਤੋਂ ਬਾਅਦ ਟੈਂਕਰ ਰਾਜ ਖਤਮ ਹੋ ਗਿਆ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਮੇਂ ਗੁਜਰਾਤ ‘ਚ ਔਰਤਾਂ ਦੀ ਸਿੱਖਿਆ ‘ਤੇ ਕੋਈ ਖਾਸ ਜ਼ੋਰ ਨਹੀਂ ਦਿੱਤਾ ਜਾਂਦਾ ਸੀ ਅਸੀਂ ਸਿੱਖਿਆ ਦੇ ਖੇਤਰ ‘ਚ ਕਾਫ਼ੀ ਕੰਮ ਕੀਤਾ ਮੈਂ ਗੁਜਰਾਤ ਦੇ ਲੋਕਾਂ ਤੋਂ ਲੜਕੀਆਂ ਦੀ ਪੜ੍ਹਾਈ ਲਈ ਭੀਖ ਮੰਗੀ ਲੋਕਾਂ ਨਾਲ ਹੱਥ ਜੋੜ ਕੇ ਕਿਹਾ ਕਿ ਬੇਟੀਆਂ ਨੂੰ ਵੀ ਪੜ੍ਹਨ ਦਾ ਮੌਕਾ ਦਿਓ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਅਭਿਆਨ ਸ਼ੁਰੂ ਕੀਤਾ’।
ਪੀਐੱਮ ਮੋਦੀ ਨੇ ਕਿਹਾ ਕਿ ਅਸੀਂ ਮੁਸਲਿਮ ਭੈਣਾਂ ਨੂੰ ਤਿੰਨ ਤਲਾਕ ਤੋਂ ਛੁਟਕਾਰਾ ਦਿਵਾਉਣ ਲਈ ਐਫੀਡੈਵਿਟ ਫਾਈਲ ਕੀਤਾ ਤੇ ਸੁਪਰੀਮ ਕੋਰਟ ਨੇ 6 ਮਹੀਨਿਆਂ ‘ਚ ਇਸ ‘ਤੇ ਰੋਕ ਲਾ ਦਿੱਤੀ ਛੇਤੀ ਹੀ ਹੁਣ ਇਸ ‘ਤੇ ਅਸੀਂ ਨਵਾਂ ਕਾਨੂੰਨ ਬਣਾਉਣ ਜਾ ਰਹੇ ਹਾਂ, ਜਿਸ ਤੋਂ ਬਾਅਦ ਮੁਸਲਿਮ ਔਰਤਾਂ ਦੀ ਜ਼ਿੰਦਗੀ ‘ਚ ਕਾਫ਼ੀ ਸੁਧਾਰ ਹੋਵੇਗਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਤਿੰਨ ਤਲਾਕ ਦਾ ਮੁੱਦਾ ਕੋਰਟ ‘ਚ ਸੀ ਤਾਂ ਕੇਂਦਰ ਨੂੰ ਅਦਾਲਤ ‘ਚ ਆਪਣਾ ਐਫੀਡੈਵਿਟ ਦੇਣਾ ਸੀ ਉਸ ਸਮੇਂ ਅਖਬਾਰਾਂ ਨੇ ਲਿਖਿਆ ਸੀ ਕਿ ਯੂਪੀ ਚੋਣਾਂ ਦੌਰਾਨ ਮੋਦੀ ਸਰਕਾਰ ਚੁੱਪ ਰਹੇਗੀ, ਲੋਕਾਂ ਨੇ ਵੀ ਮੈਨੂੰ ਸਲਾਹ ਦਿੱਤੀ ਕਿ ਮੈਂ ਚੁੱਪ ਰਹਾਂ ਨਹੀਂ ਤਾਂ ਹਾਰ ਜਾਵਾਂਗੇ ਪਰ ਮੈਂ ਸਾਫ਼ ਕਰ ਦਿੱਤਾ ਕਿ ਮੈਂ ਤਿੰਨ ਤਲਾਕ ‘ਤੇ ਚੁੱਪ ਨਹੀਂ ਰਹਾਂਗਾ ਮੇਰੇ ਲਈ ਚੋਣ ਤੋਂ ਜ਼ਰੂਰੀ ਦੇਸ਼ ਤੇ ਮਾਨਵ ਅਧਿਕਾਰ ਹਨ। (Prime Minister Modi)