ਅਸਮ, ਬੰਗਾਲ ’ਚ ਵੱਡੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਮੋਦੀ

Parliament House

ਅਸਮ, ਬੰਗਾਲ ’ਚ ਵੱਡੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਮੋਦੀ

ਨਵੀਂ ਦਿੱਲੀ | ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਆਸਾਮ ਅਤੇ ਪੱਛਮੀ ਬੰਗਾਲ ਵਿੱਚ ਕਈ ਵੱਡੇ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ। ਮੋਦੀ ਆਸਾਮ ਦੇ ਢੇਕਿਆਜੁਲੀ ਵਿੱਚ ਦੋ ਮੈਡੀਕਲ ਕਾਲਜ ਹਸਪਤਾਲਾਂ ਦਾ ਨੀਂਹ ਪੱਥਰ ਰੱਖਣਗੇ। ਬਿਸ਼ਵਾਨ ਨਾਥ ਅਤੇ ਚਰੈਦੇਵ ਵਿੱਚ 1100 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤੇ ਜਾ ਰਹੇ ਹਸਪਤਾਲਾਂ ਵਿੱਚ 500 ਬੈੱਡਾਂ ਦੀ ਸਹੂਲਤ ਅਤੇ ਐਮਬੀਬੀਐਸ ਲਈ 100 ਸੀਟਾਂ ਹੋਣਗੀਆਂ। ਪ੍ਰਧਾਨ ਮੰਤਰੀ ਇਥੇ ਇਕ ਰੈਲੀ ਨੂੰ ਵੀ ਸੰਬੋਧਨ ਕਰਨਗੇ। ਉਹ ਆਸਾਮ ਦੇ ਰਾਜਮਾਰਗਾਂ ਅਤੇ ਵੱਡੇ ਜ਼ਿਲਿ੍ਹਆਂ ਦੇ ਸੜਕੀ ਨੈਟਵਰਕ ਨੂੰ ਅਪਗ੍ਰੇਡ ਕਰਨ ਲਈ ‘ਆਸਾਮ ਮਾਲਾ’ ਸੜਕ ਸੰਪਰਕ ਪ੍ਰਾਜੈਕਟ ਦਾ ਉਦਘਾਟਨ ਵੀ ਕਰਨਗੇ।

ਪ੍ਰਧਾਨ ਮੰਤਰੀ ਆਪਣੀ ਇਕ ਰੋਜ਼ਾ ਫੇਰੀ ਦੇ ਦੂਜੇ ਪੜਾਅ ਵਿੱਚ ਪੱਛਮੀ ਬੰਗਾਲ ਦੇ ਹਲਦੀਆ ਜਾਣਗੇ, ਜਿਥੇ ਉਹ ਦੇਸ਼ ਨੂੰ ਬੀਪੀਸੀਐਲ ਦੁਆਰਾ ਬਣਾਏ ਗਏ ਐਲਪੀਜੀ ਆਯਾਤ ਟਰਮੀਨਲ ਦਾ ਉਦਘਾਟਨ ਕਰਨਗੇ। ਇਸਦੇ ਨਾਲ, ਉਹ ਪ੍ਰਧਾਨ ਮੰਤਰੀ ਊਰਜਾ ਗੰਗਾ ਪ੍ਰੋਜੈਕਟ ਦੇ ਅਧੀਨ ਡੋਬੀ-ਦੁਰਗਾਪੁਰ ਕੁਦਰਤੀ ਗੈਸ ਪਾਈਪਲਾਈਨ ਸੈਕਸ਼ਨ ਦੀ ਸ਼ੁਰੂਆਤ ਕਰਨਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.