ਸਾਡੇ ਨਾਲ ਸ਼ਾਮਲ

Follow us

14.9 C
Chandigarh
Friday, February 27, 2026
More
    Home ਖੇਡ ਮੈਦਾਨ ਮੋਦੀ ਨੇ ਕੀਤੀ ...

    ਮੋਦੀ ਨੇ ਕੀਤੀ ਸ਼ਤਰੰਜ ਖਿਡਾਰੀਆਂ ਦੀ ਤਾਰੀਫ਼

    ਮੋਦੀ ਨੇ ਕੀਤੀ ਸ਼ਤਰੰਜ ਖਿਡਾਰੀਆਂ ਦੀ ਤਾਰੀਫ਼

    ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਸਮੇਤ ਭਾਰਤ ਦੇ ਸ਼ਤਰੰਜ ਖਿਡਾਰੀਆਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਕੋਵਿਡ-19 ਮਹਾਮਾਰੀ ਵਿਰੁੱਧ ਲੜਾਈ ਲਈ ਨਵੇਂ ਤਰੀਕੇ ਨਾਲ ਪੈਸਾ ਇਕੱਠਾ ਕੀਤਾ। ਆਨੰਦ ਤੋਂ ਇਲਾਵਾ ਪੰਜ ਚੋਟੀ ਦੇ ਖਿਡਾਰੀਆਂ ਵਿਦਿਤ ਗੁਜਰਾਤੀ, ਪੀ. ਹਰਿਕ੍ਰਿਸ਼ਣਾ, ਬੀ. ਅਧਿਬਨ, ਕੋਨੇਰੂ ਹੰਪੀ ਤੇ ਡੀ. ਹਰਿਕਾ ਨੇ ਇਕ ਆਨਲਾਈਨ ਸ਼ਤਰੰਜ ਪ੍ਰਦਰਸ਼ਨੀ ਵਿਚ ਹਿੱਸਾ ਲੈ ਕੇ ਹੰਗਾਮੀ ਸਥਿਤੀ ਪ੍ਰਧਾਨ ਮੰਤਰੀ ਨਾਗਰਿਕ ਸਹਾਇਤਾ ਤੇ ਰਾਹਤ ਫੰਡ (ਪੀ. ਐੱਮ. ਕੇਅਰਸ ਫੰਡ) ਲਈ ਸਾਢੇ 4 ਲੱਖ ਰੁਪਏ ਇਕੱਠੇ ਕੀਤੇ। ਮੋਦੀ ਨੇ ਟਵੀਟ ਕੀਤਾ, ”ਸਾਡੇ ਸ਼ਤਰੰਜ ਖਿਡਾਰੀਆਂ ਦੀ ਵੱਖਰੀ ਤਰ੍ਹਾਂ ਦੀ ਕੋਸ਼ਿਸ਼, ਜਿਸ ਵਿਚ ਵਿਸ਼ਵਨਾਥਨ ਆਨੰਦ, ਵਿਦਿਤ ਗੁਜਰਾਤੀ, ਪੀ. ਹਰਿਕ੍ਰਿਸ਼ਣਾ, ਬੀ. ਅਧਿਬਨ ਤੇ ਡੀ. ਹਰਿਕਾ ਸ਼ਾਮਲ ਰਹੀਆਂ।” ਮੋਦੀ ਨੇ ਕਿਹਾ, ”ਮੈਨੂੰ ਪੂਰਾ ਭਰੋਸਾ ਹੈ ਕਿ ਮੁਕਾਬਲੇਬਾਜ਼ਾਂ ਲਈ ਇਹ ਤਜਰਬਾ ਕਾਫੀ ਉਤਸ਼ਾਹਿਤ ਕਰਨ ਵਾਲਾ ਰਹੇਗਾ”।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here