‘ਮੋਦੀ ਨੇ ਨਹੀਂ ਕੀਤੀ ਕਦੇ ਖੇਤੀ, ਕਿਵੇਂ ਸਮਝ ਸਕਦੇ ਨੇ ਕਿਸਾਨਾਂ ਦੀ ਭਾਵਨਾ’

Sukhbir badal
The strange decision of the Akali Dal

ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਭਾਜਪਾ ‘ਤੇ ਕੀਤੇ ਤਿੱਖੇ ਸ਼ਬਦੀ ਵਾਰ

ਬਠਿੰਡਾ, (ਸੁਖਜੀਤ ਮਾਨ) ਨਗਰ ਨਿਗਮ ਚੋਣਾਂ ਲਈ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਨਾਲ ਮੀਟਿੰਗ ਮਗਰੋਂ ਪ੍ਰੈੱਸ ਕਾਨਫਰੰਸ ਦੌਰਾਨ ਸ੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਸਾਨੀ ਕਾਨੂੰਨਾਂ ਦੇ ਮਾਮਲੇ ਸਬੰਧੀ ਆਪਣੀ ਸਾਬਕਾ ਭਾਈਵਾਲ ਭਾਰਤੀ ਜਨਤਾ ਪਾਰਟੀ ‘ਤੇ ਕਰੜੇ ਸ਼ਬਦੀ ਵਾਰ ਕੀਤੇ ਉਨ੍ਹਾਂ ਕੇਂਦਰ ਸਰਕਾਰ ਨੂੰ ਹੰਕਾਰੀ ਸੁਭਾਅ ਵਾਲੀ ਐਲਾਨਦਿਆਂ ਆਖਿਆ ਕਿ ਮੋਦੀ ਸਰਕਾਰ ਨੂੰ ਹੰਕਾਰੀ ਸੁਭਾਅ ਪਿੱਛੇ ਛੱਡਕੇ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਲਈ ਲਾਹੇਵੰਦ ਆਖੇ ਜਾਣ ਸਬੰਧੀ ਪੁੱਛੇ ਸਵਾਲ ਦੇ ਜਵਾਬ ‘ਚ ਸੁਖਬੀਰ ਬਾਦਲ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਜੋ ਕਿਸਾਨ ਹਨ ਉਹ ਹੀ ਕਿਸਾਨੀ ਬਾਰੇ ਜ਼ਿਆਦਾ ਜਾਣਦੇ ਨੇ, ਨਰਿੰਦਰ ਮੋਦੀ ਨੇ ਆਪ ਜ਼ਿੰਦਗੀ ‘ਚ ਕਦੇ ਖੇਤੀ ਨਹੀਂ ਕੀਤੀ

ਇਸ ਲਈ ਉਹ ਕਿਸਾਨਾਂ ਦੀ ਭਾਵਨਾ ਨੂੰ ਕਿਵੇਂ ਸਮਝ ਸਕਦੇ ਹਨ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੁਝਾਅ ਦਿੱਤਾ ਕਿ ਉਨ੍ਹਾਂ ਦੀ ਪਾਰਟੀ ‘ਚ ਜੋ ਆਗੂ ਖੇਤੀ ਕਰਦੇ ਹਨ ਉਹ ਉਨ੍ਹਾਂ ਨਾਲ ਵਿਚਾਰ ਕਰਨ ਪਰ ਉਹ ਡਰਕੇ ਸਾਰੇ ਚੁੱਪ ਬੈਠੇ ਹਨ ਕਿਸਾਨਾਂ ਵੱਲੋਂ ਕੱਲ੍ਹ ਬਠਿੰਡਾ ‘ਚ ਕੀਤੇ ਗਏ ਰੋਸ ਮਾਰਚ ‘ਚ ਵਰਦੀ ਸਮੇਤ ਸ਼ਾਮਲ ਹੋਏ ਇੱਕ ਫੌਜੀ ਜਵਾਨ ਬਾਰੇ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਦੇਸ਼ ਦੇ ਲੋਕਾਂ ਦੇ ਜਜਬਾਤ ਨੇ ਉਨ੍ਹਾਂ ਕਿਹਾ ਕਿ ਨਾਅਰਾ ਸੀ

‘ਜੈ ਜਵਾਨ-ਜੈ ਕਿਸਾਨ’ ਤੇ ਹੁਣ ਜਵਾਨ ਵੀ ਕਿਸਾਨ ਵੀ ਅੰਦੋਲਨ ‘ਚ ਆ ਗਿਆ ਇਸ ਲਈ ਭਾਜਪਾ ਸਰਕਾਰ ਨੂੰ ਆਪਣੇ ਹੰਕਾਰੀ ਸੁਭਾਅ ਤੋਂ ਪਿੱਛੇ ਹਟਕੇ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਸੁਖਬੀਰ ਨੇ ਕਿਹਾ ਕਿ ਅਫਸੋਸ ਇਸ ਗੱਲ ਦਾ ਹੈ ਕਿ ਹੁਣ ਦੇਸ਼ ਨੂੰ ਤੇ ਸੂਬੇ ਨੂੰ ਧਰਮ ਦੇ ਅਧਾਰਿਤ ਦੋਫਾੜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਸਰਕਾਰ ਦੇ ਹੱਕ ‘ਚ ਗੱਲ ਕਰੇ ਉਸਨੂੰ ਦੇਸ਼ ਭਗਤ ਜੋ ਨਾ ਕਰੇ ਉਸਨੂੰ ‘ਟੁਕੜੇ-ਟੁਕੜੇ ਗੈਂਗ’ ਕਹਿ ਦਿੱਤਾ ਜਾਂਦਾ ਹੈ ਜਦੋਂਕਿ ਸਹੀ ਅਰਥਾਂ ‘ਚ ਅਸਲੀ ਟੁਕੜੇ-ਟੁਕੜੇ ਗੈਂਗ ਭਾਜਪਾ ਹੈ ਉਨ੍ਹਾਂ ਕਿਹਾ ਕਿ ਪਹਿਲਾਂ ਇਨ੍ਹਾਂ ਨੇ ਹਿੰਦੂ ਤੇ ਮੁਸਲਮਾਨ ਦੇ ਰਿਸ਼ਤੇ ਟੁਕੜੇ-ਟੁਕੜੇ ਕੀਤੇ ਤੇ ਹੁਣ ਜਾਣਕੇ ਕੀਤੇ ਜਾ ਰਹੇ ਪ੍ਰਚਾਰ ਤਹਿਤ ਹਿੰਦੂ ਤੇ ਸਿੱਖ ਭਾਈਚਾਰੇ ‘ਚ ਪਾੜ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ

Teachers' Day

ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਭਾਜਪਾ ਇਹ ਕੋਸ਼ਿਸ਼ ਕਰੇਗੀ ਤਾਂ ਹਰ ਕੁਰਬਾਨੀ ਸ੍ਰੋਮਣੀ ਅਕਾਲੀ ਦਲ ਦੇਵੇਗਾ ਬਾਦਲ ਨੇ ਭਾਜਪਾ ਆਗੂਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਛੋਟੀ ਗੱਲ ਪਿੱਛੇ ਭਰਾਵਾਂ ਨੂੰ ਨਾ ਲੜਾਓ, ਜੋ ਕਿਸਾਨ ਬੈਠੇ ਹਨ ਉਹ ਦੇਸ਼ ਭਗਤ ਨੇ, ਜਿੰਨ੍ਹਾਂ ਨੇ ਆਪਣੇ ਬੱਚੇ ਸਰਹੱਦਾਂ ‘ਤੇ ਦੇਸ਼ ਦੀ ਰਾਖੀ ਕਰਨ ਲਈ ਦਿੱਤੇ ਹਨ ਸ੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਬਿੱਲਾਂ ਦੀ ਸ਼ੁਰੂਆਤ ਮੌਕੇ ਬਿੱਲਾਂ ਦੇ ਫ਼ਾਇਦੇ ਗਿਣਾਏ ਜਾਣ ਦੇ ਸਵਾਲ ਦੇ ਜਵਾਬ ‘ਚ ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਭਾਜਪਾ ਨੇ ਜੁਬਾਨ ਦਿੱਤੀ ਸੀ ਕਿ ਜੋ ਤੁਸੀਂ ਕਹੋਂਗੇ ਉਹ ਪੂਰਾ ਕਰਾਂਗੇ,

ਉਸ ਜੁਬਾਨ ‘ਤੇ ਵਿਸ਼ਵਾਸ਼ ਕੀਤਾ ਪਰ ਜੇ ਹੁਣ ਉਹ ਮੁੱਕਰ ਗਏ ਤਾਂ ਅਸੀਂ ਆਪਣੇ ਸਟੈਂਡ ‘ਤੇ ਕਾਇਮ ਰਹੇ ਤੇ ਕਿਸਾਨਾਂ ਦੇ ਨਾਲ ਖੜ੍ਹ ਗਏ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਗਠਜੋੜ ਸਬੰਧੀ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਛੱਡਕੇ ਬਾਕੀ ਸਭ ਲਈ ਉਨ੍ਹਾਂ ਦੇ ਦਰਵਾਜੇ ਖੁੱਲ੍ਹ ਹਨ ਇਸ ਮੌਕੇ ਪ੍ਰੈੱਸ ਕਾਨਫਰੰਸ ‘ਚ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ, ਬਠਿੰਡਾ ਸ਼ਹਿਰੀ ਦੇ ਸਾਬਕਾ ਵਿਧਾਇਕ ਤੇ ਜਨਰਲ ਸਕੱਤਰ ਸਰੂਪ ਚੰਦ ਸਿੰਗਲਾ ਸਮੇਤ ਹੋਰ ਆਗੂ ਹਾਜ਼ਰ ਸਨ

ਹਰਸਿਮਰਤ ਦੇ ਅਸਤੀਫ਼ੇ ਦੀ ਵਧਾਈ ਭਾਜਪਾ ਸਾਂਸਦਾ ਨੇ ਵੱਧ ਦਿੱਤੀ : ਸੁਖਬੀਰ

ਪ੍ਰੈੱਸ ਕਾਨਫਰੰਸ ਦੌਰਾਨ ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ ਦਾ ਜ਼ਿਕਰ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਸੰਸਦ ‘ਚ ਕਿਹਾ ਸੀ ਕਿ ਹਰਸਿਮਰਤ ਕੌਰ ਬਾਦਲ ਅਸਤੀਫਾ ਦੇ ਰਹੇ ਹਨ ਤਾਂ ਉਸ ਵੇਲੇ ਸਭ ਤੋਂ ਵੱਧ ਵਧਾਈ ਭਾਜਪਾ ਦੇ ਸੰਸਦ ਮੈਂਬਰਾਂ ਨੇ ਦਿੱਤੀ ਸੀ ਉਨ੍ਹਾਂ ਦੱਸਿਆ ਕਿ ਭਾਜਪਾ ਸੰਸਦ ਮੈਂਬਰਾਂ ਨੇ ਕਿਹਾ ਸੀ ਕਿ ਉਹ ਤਾਂ ਕੁੱਝ ਬੋਲ ਨਹੀਂ ਸਕਦੇ ਪਰ ਤੁਹਾਨੂੰ ਵਧਾਈ ਹੈ ਕਿ ਤੁਸੀਂ ਕਿਸਾਨੀ ਵਾਸਤੇ ਵੱਡਾ ਫੈਸਲਾ ਲਿਆ ਹੈ

ਖੇਤੀ ਕਾਨੂੰਨ ਬਣਾਉਣ ‘ਚ ਦੱਸਿਆ ਕੈਪਟਨ ਦਾ ਹੱਥ

ਸੁਖਬੀਰ ਬਾਦਲ ਨੇ ਕਿਹਾ ਕਿ ਖੇਤੀ ਕਾਨੂੰਨ ਬਣਾਉਣ ‘ਚ ਸਭ ਤੋਂ ਵੱਡਾ ਹੱਥ ਕੈਪਟਨ ਅਮਰਿੰਦਰ ਸਿੰਘ ਦਾ ਹੈ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜੇ ਪੰਜ ਮੁੱਖ ਮੰਤਰੀਆਂ ਦੀ ਕਮੇਟੀ ਬਣਾਈ ਸੀ, ਉਸ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਚਿੱਠੀ ਲਿਖੀ ਸੀ ਕਿ ਉਨ੍ਹਾਂ ਨੂੰ ਕਮੇਟੀ ‘ਚ ਸ਼ਾਮਲ ਕਿਉਂ ਨਹੀਂ ਕੀਤਾ ਗਿਆ ਉਸ ਮਗਰੋਂ ਅਮਰਿੰਦਰ ਸਿੰਘ ਨੂੰ ਵੀ ਕਮੇਟੀ ‘ਚ ਸ਼ਾਮਲ ਕੀਤਾ ਗਿਆ ਬਾਦਲ ਨੇ ਕਿਹਾ ਕਿ ਫਿਰ ਮੀਟਿੰਗਾਂ ‘ਚ ਜੋ ਕਾਨੂੰਨ ਸਬੰਧੀ ਫੈਸਲਾ ਹੋਇਆ, ਉਸੇ ਕਾਨੂੰਨ ਦਾ ਕਾਂਗਰਸ ਨੇ ਸਾਲ 2017 ਦੇ ਆਪਣੇ ਚੋਣ ਮਨੋਰਥ ਪੱਤਰ ‘ਚ ਜਿਕਰ ਕੀਤਾ ਸੀ ਪਰ ਹੁਣ ਜਾਣਬੁੱਝ ਕੇ ਕਾਂਗਰਸ ਵੱਲੋਂ ਡਰਾਮੇ ਕੀਤੇ ਜਾ ਰਹੇ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.