ਮੋਦੀ ਨੇ ਕੀਤੀ ਕਮਲਾ ਹੈਰਿਸ ਨਾਲ ਮੁਲਾਕਾਤ, ਭਾਰਤ ਆਉਣ ਦਾ ਦਿੱਤਾ ਸੱਦਾ
(ਏਜੰਸੀ), ਵਾਸ਼ਿੰਗਟਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਮੁਲਾਕਾਤ ਕੀਤੀ ਤੇ ਇਸ ਦੌਰਾਨ ਉਨ੍ਹਾਂ ਕਿਹਾ ਕਿ ਭਾਰਤ ਤੇ ਅਮਰੀਕਾ ਦੋਵੇਂ ਹੀ ਸਾਂਝੇ ਮੁੱਲਾਂ ਵਾਲੇ ਸਭ ਤੋਂ ਵੱਡੇ ਤੇ ਸਭ ਤੋਂ ਪੁਰਾਣੇ ਲੋਕਤੰਤਰ ਹਨ ਤੇ ਉਨ੍ਹਾਂ ਦਾ ਸਹਿਯੋਗ ਵੀ ਹੌਲੀ-ਹੌਲੀ ਵਧ ਰਿਹਾ ਹੈ।
ਆਪਣੀ ਦੁਵੱਲੀ ਬੈਠਕ ਤੋਂ ਪਹਿਲਾਂ ਤਿਆਰ ਬਿਆਨਾਂ ’ਚ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੋਵਾਂ ਨੇ ਅਜਿਹੇ ਸਮੇਂ ਅਹੁਦਾ ਸੰਭਾਲਿਆ, ਜਦੋਂ ਗ੍ਰਹਿ ਬਹੁਤ ਮੁਸ਼ਕਲ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਸੀ।
ਮੋਦੀ ਨੇ ਕਿਹਾ ਕਿ ਥੋੜ੍ਹੇ ਸਮੇਂ ’ਚ ਆਪਣੇ-ਆਪਣੇ ਪ੍ਰਤਿਸ਼ਠਾ ’ਚ ਕਈ ਉਪਲੱਬਧੀਆਂ ਹਾਸਲ ਕੀਤੀਆਂ ਹਨ, ਭਾਵੇਂ ਉਹ ਕੋਵਿਡ-19 ਹੋਵੇ, ਜਲਵਾਯੂ ਬਦਲਾਅ ਹੋਵੇ ਜਾਂ ਫਿਰ ਕਵਾਡ ਹੋਵੇ ਉਨ੍ਹਾਂ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਅਮਰੀਕੀ ਰਾਸ਼ਟਰਪਤੀ ਬਾਇਡੇਨ ਤੇ ਤੁਹਾਡੀ ਅਗਵਾਈ ’ਚ ਭਾਰਤ-ਅਮਰੀਕਾ ਦੇ ਸਬੰਧ ਹੋਰ ਅੱਗੇ ਵਧਣਗੇ ਉਨ੍ਹਾਂ ਕਿਹਾ ਕਿ ਭਾਰਤ ਤੇ ਅਮਰੀਕਾ ਦਰਮਿਆਨ ਲੋਕਾਂ ਦੇ ਵਿਚਾਲੇ ਜੀਵੰਤ ਹੋਰ ਮਜ਼ਬੂਤ ਸੰਬੰਧ ਸਾਡੇ ਦੋਵਾਂ ਦੇਸ਼ਾਂ ਦਰਮਿਆਨ ਸੇਤੂ ਹਨ, ਉਨ੍ਹਾਂ ਦਾ ਯੋਗਦਾਨ ਸ਼ਲਾਘਾਯੋਗ ਹੈ।
ਦੂਜੀ ਲਹਿਰ ’ਚ ਅਮਰੀਕੀ ਮੱਦਦ ’ਤੇ ਪ੍ਰਗਟਾਇਆ ਧੰਨਵਾਦ
ਉਨ੍ਹਾਂ ਭਾਰਤ ’ਚ ਕੋਵਿਡ ਦੀ ਦੂਜੀ ਲਹਿਰ ਦੌਰਾਨ ਮੱਦਦ ਲਈ ਅਮਰੀਕਾ ਦਾ ਵੀ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਭਾਰਤ ’ਚ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਜਦੋਂ ਅਸੀਂ ਪੀੜਤ ਸਨ, ਆਪਣੇ ਦਿਆਲੂ ਸ਼ਬਦਾਂ ਨਾਲ ਸਾਡੀ ਮੱਦਦ ਕੀਤੀ ਤੇ ਮੱਦਦ ਨਾਲ ਹੱਥ ਵਧਾਇਆ ਤੇ ਮੈਂ ਇਸ ਦੇ ਲਈ ਦਿਲੋਂ ਧੰਨਵਾਦ ਕਰਦਾ ਹਾਂ। ਮੋਦੀ ਨੇ ਸ੍ਰੀਮਤੀ ਹੈਰਿਸ ਨੂੰ ਭਾਰਤ ਆਉਣ ਦਾ ਸੱਦਾ ਵੀ ਦਿੱਤਾ ਹੈਰਿਸ ਨੇ ਆਪਣੀ ਟਿੱਪਣੀਆਂ ’ਚ ਭਾਰਤ ਦੇ ਐਲਾਨਾਂ ਦਾ ਸਵਾਗਤ ਕੀਤਾ ਕਿ ਉਹ ਛੇਤੀ ਹੀ ਕੋਵਿਡ-19 ਵੈਕਸੀਨ ਨਿਰਯਾਤ ਫਿਰ ਤੋਂ ਸ਼ੁਰੂ ਕਰੇਗਾ।
ਉਨ੍ਹਾਂ ਕੋਵਿਡ-19 ਮਹਾਂਮਾਰੀ ’ਤੇ ਚਰਚਾ ਕਰਦਿਆਂ ਕਿਹਾ ਕਿ ਸਾਡੇ ਦੇਸ਼ਾਂ ਨੇ ਇਕੱਠੇ ਕੰਮ ਕੀਤਾ ਹੈ। ਮਹਾਂਮਾਰੀ ਦੀ ਸ਼ੁਰੂਆਤ ’ਚ ਭਾਰਤ ਹੋਰ ਦੇਸ਼ਾਂ ਲਈ ਟੀਕਿਆਂ ਦਾ ਇੱਕ ਮਹੱਤਵਪੂਰਨ ਸਰੋਤ ਸੀ ਉਨ੍ਹਾਂ ਕਿਹਾ ਕਿ ਭਾਰਤ ਅਮਰੀਕਾ ਦਾ ਬਹੁਤ ਮਹੱਤਵਪੂਰਨ ਸਾਂਝੇਦਾਰ ਹੈ ਸ੍ਰੀਮਤੀ ਹੈਰਿਸ ਨੇ ਕਿਹਾ ਕਿ ਜਦੋਂ ਭਾਰਤ ਨੇ ਦੇਸ਼ ’ਚ ਕੋਰੋਨਾ ਮਾਮਲਿਆਂ ’ਚ ਵਾਧੇ ਦਾ ਤਜ਼ਰਬਾ ਕੀਤਾ ਤਾਂ ਅਮਰੀਕਾ ਨੂੰ ਭਾਰਤ ਦੀ ਲੋੜ ਤੇ ਉਸਦੇ ਲੋਕਾਂ ਦਾ ਟੀਕਾਕਰਨ ਕਰਨ ਦੀ ਜ਼ਿੰਮੇਵਾਰੀ ਦੀ ਹਮਾਇਤ ਕਰਨ ’ਤੇ ਮਾਣ ਸੀ।
ਭਾਰਤ ਨੇ ਨਿਵੇਸ਼ ’ਤੇ ਉੱਚ ਸੀਈਓ ਦੇ ਨਾਲ ਗੱਲਬਾਤ ਕੀਤੀ : ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਚ ਅਮਰੀਕੀ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਉਨ੍ਹਾਂ ਨੇ ਭਾਰਤ ’ਚ ਨਿਵੇਸ਼ ’ਤੇ ਅਮਰੀਕੀ ਵਪਾਰਕ ਆਗੂਆਂ ਨਾਲ ਲੰਮੀ ਚਰਚਾ ਕੀਤੀ ਤੇ ਉਹ ਭਾਰਤ ਦੇ ਸੁਧਾਰ ਪਥ ’ਤੇ ਅਗ੍ਰਸਰ ਹੋਣ ਦੀ ਸ਼ਲਾਘਾ ਕਰਦੇ ਹਨ। ਮੋਦੀ ਨੇ ਇੱਕ ਟਵੀਟ ’ਚ ਕਿਹਾ ਕਿ ਸਵੇਰ ਦੌਰਾਨ ਭਾਰਤ ’ਚ ਨਿਵੇਸ਼ ’ਤੇ ਉੱਚ ਸੀਈਓ ਤੇ ਵਪਾਰ ਜਗਤ ਦੇ ਆਗੂਆਂ ਨਾਲ ਲੰਮੀ ਚਰਚਾ ਹੋਈ ਉਹ ਭਾਰਤ ਦੇ ਸੁਧਾਰ ਪਥ ਦੀ ਸ਼ਲਾਘਾ ਕਰ ਰਹੇ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ