ਰਾਜਸਥਾਨ ਦੇ ਵਸਤੂਸ਼ਿਲਪ ਤੇ ਸੱਭਿਆਚਾਰਕ ਵਿਰਾਸਤ ਨੂੰ ਕਰਦੀ ਹੈ ਪ੍ਰਦਰਸ਼ਿਤ
ਜੈਪੁਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ ਦੇ ਵਸਤੂਸ਼ਿਲਪ ਤੇ ਸੱਭਿਆਚਾਰਕ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਵਾਲੇ ਰਾਜਧਾਨੀ ਜੈਪੁਰ ‘ਚ ਸਥਿਤ ਪੱਤ੍ਰਿਕਾ ਗੇਟ ਦਾ ਅੱਜ ਆਨਲਾਈਨ ਲੋਕ ਅਰਪਣ ਕੀਤਾ।
ਮੋਦੀ ਨੇ ਵਰਚੁਅਲ ਸਮਾਰੋਹ ‘ਚ ਪੱਤ੍ਰਿਕਾ ਗੇਟ ਨੂੰ ਦੇਸ਼ ਵਾਸੀਆਂ ਨੂੰ ਸਮਰਪਿਤ ਕੀਤਾ। ਇਸ ਮੌਕੇ ਉਨ੍ਹਾਂ ਰਾਜਸਥਾਨ ਪੱਤ੍ਰਿਕਾ ਸਮੂਹ ਦੇ ਮੁੱਖ ਸੰਪਾਦਕ ਗੁਲਾਬ ਕੋਠਾਰੀ ਦੇ ਰਚਿਤ ਗ੍ਰੰਥ ਸੰਵਾਦ ਉਪਨਿਸ਼ਦ ਤੇ ਅਕਸ਼ਰ ਯਾਤਰ ਦਾ ਉਦਘਾਟਨ ਕੀਤਾ। ਸਮਾਰੋਹ ‘ਚ ਰਾਜਪਾਲ ਕਲਰਾਜ ਮਿਸ਼ਰ ਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂਕਿ ਕੋਠਾਰੀ ਨੇ ਸਮਾਰੋਹ ਦੀ ਅਗਵਾਈ ਕੀਤੀ। ਇਸ ਗੇਟ ਦਾ ਨਿਰਮਾਣ ਪੱਤ੍ਰਿਕਾ ਸਮਾਚਾਰ ਪੱਤਰ ਸਮੂਹ ਵੱਲੋਂ ਜਵਾਹਰ ਲਾਲ ਨਹਿਰੂ ਮਾਰਗ ‘ਤੇ ਕੀਤਾ ਗਿਆ ਹੈ ਜੋ ਸੂਬੇ ਦੇ ਸਾਰੇ ਇਲਾਕਿਆਂ ਦੇ ਵਸਤੂਸ਼ਿਲਪ ਤੇ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਣ ਵਾਲੇ ਅਨੋਖੇ ਸਮਾਰਕ ਦੇ ਰੂਪ ‘ਚ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.