ਮੋਦੀ, ਕੇ. ਪੀ. ਸ਼ਰਮਾ ਓਲੀ ਨੇ ਕੀਤਾ ਮੋਤੀਹਾਰੀ-ਅਮਲੇਖਗੰਜ ਪਾਈਪ ਲਾਈਨ ਦਾ ਉਦਘਾਟਨ

Modi, K P Sharma, Inaugurates, Motihari-Amalekhganj

ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨੇਪਾਲ ਦੇ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਨੇ ਅੱਜ ਵੀਡੀਓ ਕਾਨਫਰੰਸ ਰਾਹੀਂ ਮੋਤੀਹਾਰੀ-ਅਮਲੇਖਗੰਜ ਪਾਈਪ ਲਾਈਨ ਯੋਜਨਾ ਦਾ ਉਦਘਾਟਨ ਕੀਤਾ, ਜੋ ਦੱਖਣੀ ਏਸ਼ੀਆ ਦੀ ਪਹਿਲੀ ਕੌਮਾਂਤਰੀ ਪਾਈਪਲਾਈਨ ਹੈ ਮੋਦੀ ਨੇ ਇਸ ਮੌਕੇ ‘ਤੇ ਕਿਹਾ ਕਿ ਇਸ ਪਾਈਪਲਾਈਨ ਰਾਹੀਂ ਹਰ ਸਾਲ ਨੇਪਾਲ ਨੂੰ 20 ਲੱਖ ਟਨ ਸਵੱਛ ਈਂਧਣ ਦੀ ਸਪਲਾਈ ਕੀਤੀ ਜਾ ਸਕੇਗੀ ਇਸ ਨਾਲ ਨੇਪਾਲ ਦੇ ਲੋਕਾਂ ਨੂੰ ਮੱਦਦ ਮਿਲੇਗੀ ਉਨ੍ਹਾਂ ਇਸ ਗੱਲ ‘ਤੇ ਤਸੱਲੀ ਪ੍ਰਗਟਾਈ ਕਿ ਇਸ ਯੋਜਨਾ ਕਾਰਨ ਨੇਪਾਲ ‘ਚ ਈਧਣਾਂ ਦੀ ਕੀਮਤ ਘੱਟ ਹੋਵੇਗੀ। (Motihari-Amlekhaganj Pipeline)

ਓਲੀ ਨੇ ਉਨ੍ਹਾਂ ਦੇ ਦੇਸ਼ ‘ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਤੁਰੰਤ ਪ੍ਰਭਾਵ ਨਾਲ ਕਟੌਤੀ ਦਾ ਐਲਾਨ ਕਰਦਿਆਂ ਕਿਹਾ, ਮੈਨੂੰ ਤੁਹਾਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਨੇਪਾਲ ਆਇਲ ਕਾਰਪੋਰੇਸ਼ਨ ਨੇ ਅੱਜ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਦੋ-ਦੋ ਰੁਪਏ ਦੀ ਕਟੌਤੀ ਕਰ ਦਿੱਤੀ ਹੈ ਉਨ੍ਹਾਂ ਕਿਹਾ ਕਿ ਇਸ ਯੋਜਨ ਨਾਲ ਦੋਵਾਂ ਦੇਸ਼ਾਂ ਦੇ ਮਜ਼ਬੂਤ ਸਬੰਧਾਂ ਨੂੰ ਨਵੀਂ ਦਿਸ਼ਾ ਮਿਲੇਗੀ ਉਨ੍ਹਾਂ ਮੋਦੀ ਨੂੰ ਛੇਤੀ ਤੋਂ ਛੋਤੀ ਨੇਪਾਲ ਦੀ ਯਾਤਰਾ ‘ਤੇ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਬਿਨਾ ਸ਼ੱਕ ਇਹ ਯੋਜਨਾ ਦੋਵਾਂ ਦੇਸ਼ਾਂ ਦਰਮਿਆਨ ਆਪਸੀ ਸੰਪਰਕ ਤੇ ਆਪਸੀ ਨਿਰਭਰਤਾ ਵਧਾਏਗੀ। (Motihari-Amlekhaganj Pipeline)

LEAVE A REPLY

Please enter your comment!
Please enter your name here