ਮੋਦੀ ਸਰਕਾਰ ਦੀਆਂ Anti Muslim ਨੀਤੀਆਂ ਚਿੰਤਾ ਦਾ ਵਿਸ਼ਾ: ਰੋਥ
ਨਾਗਰਿਕਤਾ ਕਾਨੂੰਨ ਭੇਦਭਾਵਪੂਰਨ
ਨਿਊਯਾਰਕ, ਏਜੰਸੀ। ਅੰਤਰਰਾਸ਼ਟਰੀ ਸੰਸਥਾ ਮਨੁੱਖੀ ਅਧਿਕਾਰ ਵਾਚ ਦੇ ਕਾਰਜਕਾਰੀ ਡਾਇਰੈਕਟਰ ਕੇਨੇਥ ਰੋਥ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੀਆਂ ਮੁਸਲਿਮ ਵਿਰੋਧੀ ਨੀਤੀਆਂ ਕਾਰਨ ਸੰਗਠਨ ਕਾਫੀ ਚਿੰਤਿਤ ਹੈ। ਸ੍ਰੀ ਰੋਥ ਨੇ ਕਿਹਾ ਕਿ ਅਸੀਂ ਕਸ਼ਮੀਰ ‘ਚ ਉਹਨਾਂ ਦੇ ਕੰਮਾਂ, ਅਸਮ ‘ਚ ਉਹਨਾਂ ਦੇ ਕੰਮਾਂ ਅਤੇ ਹੁਣ ਹਾਲ ਹੀ ਵਿੱਚ ਇਸ ਭੇਦਭਾਵਪੂਰਨ ਨਾਗਰਿਕਤਾ ਕਾਨੂੰਨ ਦੁਆਰਾ ਮੋਦੀ ਸਰਕਾਰ ਦੇ ਮੁਸਲਿਮ ਵਿਰੋਧੀ ਨੀਤੀਆਂ ਬਾਰੇ ਬੇਹਦ ਚਿੰਤਿਤ ਹਾਂ। ਜਿਕਰਯੋਗ ਹੈ ਕਿ ਪਿਛਲੇ ਮਹੀਨੇ ਸੰਸਦ ਨੇ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਆਏ ਹਿੰਦੂ, ਸਿੱਖ, ਬੁੱਧ, ਜੈਨ, ਪਾਰਸੀ ਅਤੇ ਈਸਾਈ ਧਰਮ ਦੇ ਲੋਕਾਂ ਨੂੰ ਨਾਗਰਿਕਤਾ ਪ੍ਰਦਾਨ ਕਰਨ ਵਾਲਾ ਬਿੱਲ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਪਾਸ ਕੀਤਾ ਸੀ। ਇਸ ਅਨੁਸਾਰ ਮੁਸਲਿਮਾਂ ਨੂੰ ਇਸ ਦੇ ਤਹਿਤ ਨਾਗਰਿਕਤਾ ਨਹੀਂ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਪਿਛਲੇ ਸਾਲ ਪੰਜ ਅਗਸਤ ਨੂੰ ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ਤੋਂ ਅਨੁਛੇਦ 370 ਹਟਾਉਣ ਦਾ ਐਲਾਨ ਕੀਤਾ ਸੀ। Anti Muslim
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।