ਸਹੂੰ ਚੁੱਕ ਸਮਾਗਮ ਤੋਂ ਪਹਿਲਾਂ ਮੰਤਰਾਲੇ ਵੰਡਣ ‘ਚ ਰੁੱਝੇ ਮੋਦੀ

Modi, Busy, Distributing, Ministry

ਸਹੂੰ ਚੁੱਕ ਸਮਾਗਮ ਤੋਂ ਪਹਿਲਾਂ ਮੰਤਰਾਲੇ ਵੰਡਣ ‘ਚ ਰੁੱਝੇ ਮੋਦੀ

ਨਵੀਂ ਦਿੱਲੀ (ਏਜੰਸੀ)। ਲੋਕ ਸਭਾ ਚੋਣਾਂ ਤੋਂ ਬਾਅਦ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਮੰਤਰੀਆਂ ਦੇ ਅਹੁਦੇ ਨੂੰ ਲੈ ਕੇ ਘਮਾਸਾਨ ਸ਼ੁਰੂ ਹੋ ਗਿਆ ਹੈ। ਸਾਰੇ ਸਹਿਯੋਗੀ ਪਾਰਟੀਆਂ ਆਪਣੇ-ਆਪਣੇ ਕੋਟੇ ਤੋਂ ਸੰਸਦ ਮੈਂਬਰਾਂ ਨੂੰ ਮੰਤਰੀ ਬਣਾਉਣ ਲਈ ਕੋਸ਼ਿਸ਼ਾਂ ਕਰ ਰਹੇ ਹਨ। ਉਧਰ ਬੀਜੇਪੀ ਸਰਕਾਰ ਵੀ ਮੰਤਰੀ ਦੇ ਅਹੁਦਿਆਂ ਦੇ ਵਟਾਂਦਰੇ ਨੂੰ ਲੈ ਕੇ ਕਾਫੀ ਮੁਸ਼ਕਲਾਂ ‘ਚ ਨਜ਼ਰ ਆ ਰਹੀ ਹੈ। (ਮੋਦੀ)

ਪਾਰਟੀ ਵੱਲੋਂ ਤੈਅ ਕੀਤੇ ਨਵੇਂ ਫਾਰਮੂਲੇ ਤਹਿਤ 15-20 ਲੋਕ ਸਭਾ ਸੰਸਦਾਂ ‘ਤੇ ਇੱਕ ਕੈਬਨਿਟ ਮੰਤਰੀ ਤੇ ਇੱਕ ਸੂਬਾ ਮੰਤਰੀ ਦੇਣ ਦਾ ਮਾਨਕ ਤੈਅ ਕੀਤਾ ਗਿਆ ਹੈ। ਇਸ ਫਾਰਮੂਲੇ ਮੁਤਾਬਕ ਸ਼ਿਵ ਸੈਨਾ ਤੇ ਜੇਡੀਯੂ ਨੂੰ ਇੱਕ-ਇੱਕ ਕੈਬਨਿਟ ਮੰਤਰੀ ਤੇ ਇੱਕ-ਇੱਕ ਰਾਜ ਮੰਤਰੀ ਦਾ ਅਹੁਦਾ ਮਿਲੇਗਾ। ਬਾਕੀ ਦਲਾਂ ਨੂੰ ਇੱਕ-ਇੱਕ ਮੰਤਰਾਲਾ ਦਿੱਤਾ ਜਾਵੇਗਾ। ਇਸ ‘ਚ ਅਕਾਲੀ ਦਲ, ਏਆਈਏਡੀਐਮਕੇ ਤੇ ਐਲਜੇਪੀ ਨੂੰ ਇੱਕ ਇੱਕ ਮੰਤਰਾਲਾ ਦਿੱਤਾ ਜਾ ਸਕਦਾ ਹੈ।

ਮੋਦੀ ਦੀ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਬੀਜੇਪੀ ਪ੍ਰਧਾਨ ਅਮਿਤ ਸ਼ਾਨ ਨੇ ਮੋਦੀ ਦੇ ਨਿਵਾਸ ਸਥਾਨ ‘ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਸ਼ਾਹ ਤੇ ਨੀਤੀਸ਼ ਕੁਮਾਰ ‘ਚ ਵੀ ਕੁਝ ਦੇਰ ਬੈਠਕ ਚੱਲੀ। ਦੱਸ ਦਈਏ ਕਿ ਇਨ੍ਹਾਂ ਚੋਣਾਂ ‘ਚ ਸ਼ਿਵ ਸੈਨਾ ਦੇ 18 ਉਮੀਦਵਾਰ ਜਿੱਤ ਕੇ ਲੋਕ ਸਭਾ ਪਹੁੰਚੇ ਜਦਕਿ ਜੇਡੀਯੂ ਦੇ 16 ਉਮੀਦਵਾਰ ਲੋਕ ਸਭਾ ਪਹੁੰਚੇ ਹਨ। ਐਲਜੇਪੀ ਨੇ 6 ਸੀਟਾਂ, ਅਕਾਲੀ ਦਲ ਨੇ 2 ਤੇ ਏਆਈਏਡੀਐਮਕੇ ਦਾ ਵੀ ਇੱਕ ਉਮੀਦਰਵਾਰ ਲੋਕ ਸਭਾ ਪਹੁੰਚਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here