ਸਾਡੇ ਨਾਲ ਸ਼ਾਮਲ

Follow us

10.2 C
Chandigarh
Monday, January 19, 2026
More
    Home Breaking News Mock Drill Up...

    Mock Drill Updates: ਪੰਜਾਬ, ਰਾਜਸਥਾਨ, ਗੁਜਰਾਤ, ਹਰਿਆਣਾ ਤੇ ਚੰਡੀਗੜ੍ਹ ’ਚ ਹੋਣ ਵਾਲੀ ਮੌਕ ਡ੍ਰਿਲ ਸਬੰਧੀ ਵੱਡੀ ਖਬਰ

    Mock Drill Updates
    Mock Drill Updates: ਪੰਜਾਬ, ਰਾਜਸਥਾਨ, ਗੁਜਰਾਤ, ਹਰਿਆਣਾ ਤੇ ਚੰਡੀਗੜ੍ਹ ’ਚ ਹੋਣ ਵਾਲੀ ਮੌਕ ਡ੍ਰਿਲ ਸਬੰਧੀ ਵੱਡੀ ਖਬਰ

    Mock Drill Updates: ਨਵੀਂ ਦਿੱਲੀ (ਏਜੰਸੀ)। ਜਿੱਥੇ ਦੇਸ਼ ਦੀ ਫੌਜ ਪਾਕਿਸਤਾਨ ਵੱਲੋਂ ਪੈਦਾ ਕੀਤੇ ਖ਼ਤਰੇ ਦੇ ਮੱਦੇਨਜ਼ਰ ਜੰਗੀ ਪੱਧਰ ਦੀਆਂ ਤਿਆਰੀਆਂ ’ਚ ਰੁੱਝੀ ਹੋਈ ਹੈ, ਉੱਥੇ ਹੀ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਕਈ ਸੂਬਿਆਂ ’ਚ ਪ੍ਰਸਤਾਵਿਤ ਸਿਵਲ ਡਿਫੈਂਸ ਅਭਿਆਸ (ਸਿਵਲ ਡਿਫੈਂਸ ਮੌਕ ਡ੍ਰਿਲ) ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਮੌਕ ਡ੍ਰਿਲ ਨੂੰ ‘ਆਪ੍ਰੇਸ਼ਨ ਸ਼ੀਲਡ’ ਦਾ ਨਾਂਅ ਦਿੱਤਾ ਗਿਆ ਸੀ ਤੇ ਇਹ 29 ਮਈ ਨੂੰ ਹੋਣਾ ਸੀ। ਹਾਲਾਂਕਿ, ਹੁਣ ਇਸ ਨੂੰ ਪ੍ਰਸ਼ਾਸਕੀ ਕਾਰਨਾਂ ਕਰਕੇ ਪੰਜਾਬ, ਗੁਜਰਾਤ, ਰਾਜਸਥਾਨ, ਹਰਿਆਣਾ ਤੇ ਚੰਡੀਗੜ੍ਹ ’ਚ ਮੁਲਤਵੀ ਕਰ ਦਿੱਤਾ ਗਿਆ ਹੈ।

    ਇਹ ਖਬਰ ਵੀ ਪੜ੍ਹੋ : PM Sikkim Visit Cancelled: ਪ੍ਰਧਾਨ ਮੰਤਰੀ ਦਾ ਸਿੱਕਮ ਦੌਰਾ ਰੱਦ, ਇਹ ਕਾਰਨ ਆਇਆ ਸਾਹਮਣੇ, ਜਾਣੋ

    ਫੌਜ ਮੁਖੀ ਨੇ ਸਥਿਤੀ ਦਾ ਜਾਇਜ਼ਾ ਲਿਆ | Mock Drill Updates

    ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਬੁੱਧਵਾਰ ਨੂੰ ਫੌਜ ਦੇ ਰੈੱਡ ਈਗਲ ਡਿਵੀਜ਼ਨ ਦਾ ਦੌਰਾ ਕੀਤਾ ਤੇ ਜੰਗੀ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਉੱਭਰ ਰਹੇ ਖਤਰਿਆਂ ਨਾਲ ਨਜਿੱਠਣ ਲਈ ਫੌਜ ਦੀ ਤਿਆਰੀ, ਨਵੀਂ ਤਕਨਾਲੋਜੀ ਦੇ ਏਕੀਕਰਨ ਤੇ ਸੈਨਿਕਾਂ ਦੇ ਸਮਰਪਣ ਦੀ ਪ੍ਰਸ਼ੰਸਾ ਕੀਤੀ। ਜਨਰਲ ਦਿਵੇਦੀ ਨੇ ਸੈਨਿਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਹਿੰਮਤ ਦੀ ਵੀ ਪ੍ਰਸ਼ੰਸਾ ਕੀਤੀ।

    ਪੰਜਾਬ ’ਚ ਹੁਣ 3 ਜੂਨ ਨੂੰ ਹੋਵੇਗਾ ਅਭਿਆਸ | Mock Drill Updates

    ਪੰਜਾਬ ਸਰਕਾਰ ਨੇ ਕੇਂਦਰ ਨੂੰ ਇੱਕ ਪੱਤਰ ਲਿਖ ਕੇ ਸਿਵਲ ਡਿਫੈਂਸ ਅਭਿਆਸ ਲਈ 3 ਜੂਨ ਦੀ ਨਵੀਂ ਤਾਰੀਖ ਦਾ ਪ੍ਰਸਤਾਵ ਰੱਖਿਆ ਹੈ। ਸੂਬਾ ਸਰਕਾਰ ਨੇ ਕਿਹਾ ਕਿ ਉਸਦੇ ਸਿਵਲ ਡਿਫੈਂਸ ਕਰਮਚਾਰੀ ਇਸ ਸਮੇਂ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (ਐਨਡੀਆਰਐਫ) ਦੀ ਸਿਖਲਾਈ ’ਚ ਹਿੱਸਾ ਲੈ ਰਹੇ ਹਨ, ਇਸ ਲਈ ਤੁਰੰਤ ਅਭਿਆਸ ਕਰਨਾ ਸੰਭਵ ਨਹੀਂ ਸੀ। ਕੇਂਦਰ ਨੇ ਇਸ ਬੇਨਤੀ ਨੂੰ ਸਵੀਕਾਰ ਕਰ ਲਿਆ ਹੈ। Mock Drill Updates

    ਗੁਜਰਾਤ ਤੇ ਰਾਜਸਥਾਨ ਨੇ ਵੀ ਰੋਕਿਆ ‘ਆਪ੍ਰੇਸ਼ਨ ਸ਼ੀਲਡ’

    ਗੁਜਰਾਤ ਤੇ ਰਾਜਸਥਾਨ ਦੀਆਂ ਸਰਕਾਰਾਂ ਨੇ ਵੀ ‘ਆਪ੍ਰੇਸ਼ਨ ਸ਼ੀਲਡ’ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਹੈ। ਦੋਵਾਂ ਸੂਬਿਆਂ ਦੇ ਸੂਚਨਾ ਵਿਭਾਗਾਂ ਵੱਲੋਂ ਜਾਰੀ ਬਿਆਨਾਂ ’ਚ ਕਿਹਾ ਗਿਆ ਹੈ ਕਿ ਮੌਕ ਡ੍ਰਿਲ ਨੂੰ ਪ੍ਰਬੰਧਕੀ ਕਾਰਨਾਂ ਕਰਕੇ ਮੁਲਤਵੀ ਕਰਨਾ ਪਿਆ ਹੈ, ਤੇ ਇਸ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।