Crime News: ਮੋਬਾਈਲ ਟਾਵਰਾਂ ਤੋਂ ਸਮਾਨ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

Crime-News
ਬਠਿੰਡਾ: ਚੋਰੀ ਕਰਨ ਵਾਲੇ ਪੁਲਿਸ ਪਾਰਟੀ ਨਾਲ। ਤਸਵੀਰ : ਸੱਚ ਕਹੂੰ ਨਿਊਜ਼

Crime News: (ਅਸ਼ੋਕ ਗਰਗ) ਬਠਿੰਡਾ। ਬਠਿੰਡਾ ਪੁਲਿਸ ਵੱਲੋਂ ਪਿੰਡ ਰਾਮਨਗਰ ਅਤੇ ਕੁੱਤੀਵਾਲ ’ਚ ਲੱਗੇ ਮੋਬਾਇਲ ਟਾਵਰਾਂ ਤੋਂ ਕਾਰਡ ਅਤੇ ਪਲੇਟਾਂ ਚੋਰੀ ਕਰਨ ਵਾਲੇ ਚਾਰ ਕਾਰ ਸਵਾਰ ਵਿਅਕਤੀਆਂ ਨੂੰ ਚੋਰੀ ਦੇ ਸਮਾਨ ਸਮੇਤ ਕਾਬੂ ਕੀਤਾ ਗਿਆ ਹੈ। ਫੜ੍ਹੇ ਗਏ ਵਿਅਕਤੀਆਂ ਵਿੱਚੋਂ ਦੋ ਨੂੰ ਛੱਡ ਕੇ ਬਾਕੀ ਦੋ ਜਣੇ ਪਹਿਲਾਂ ਵੀ ਲੜਾਈ ਝਗੜੇ ਅਤੇ ਨਸ਼ੇ ਦੇ ਮੁਕੱਦਮੇ ਦਰਜ ਹਨ।

ਪੁਲਿਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਚੋਰਾਂ ਨੇ ਇਕ ਅਕਤੂਬਰ ਪਿੰਡ ਰਾਮਨਗਰ ਤੇ ਕੁੱਤੀਵਾਲ ’ਚ ਲੱਗੇ ਮੋਬਾਇਲ ’ਚੋਂ ਕਾਰਡ ਅਤੇ ਪਲੇਟਾਂ ਚੋਰੀ ਕਰ ਲਈਆਂ ਸਨ ਜਿਸ ਦੇ ਸਬੰਧ ’ਚ ਪੁਲਿਸ ਨੇ ਨਾਮੂਲਮ ਚੋਰਾਂ ਖਿਲਾਫ਼ ਥਾਣਾ ਮੌੜ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਇਨ੍ਹਾਂ ਵਾਰਦਾਤਾਂ ਨੂੰ ਟਰੇਸ ਕਰਨ ਲਈ ਜ਼ਿਲ੍ਹਾ ਕਪਤਾਨ ਮੈਡਮ ਅਮਨੀਤ ਕੌਂਡਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੁਲਿਸ ਦੀਆਂ ਵੱਖ–ਵੱਖ ਟੀਮਾਂ ਤਿਆਰ ਕੀਤੀਆਂ ਗਈਆਂ ਸਨ। ਇਸ ਦੌਰਾਨ ਸੀਆਈਏ ਸਟਾਫ਼ ਇੱਕ ਬਠਿੰਡਾ ਅਤੇ ਥਾਣਾ ਮੌੜ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦ ਸਵਿੱਫਟ ਕਾਰ ਸਵਾਰ ਚਾਰ ਵਿਅਕਤੀਆਂ ਬਚਿੱਤਰ ਸਿੰਘ ਉਰਫ ਮਨੀ ਵਾਸੀ ਮਾਨਸਾ ਕਲਾਂ, ਗੁਰਪਰਬ ਸਿੰਘ ਉਰਫ ਬਿੱਟੂ ਵਾਸੀ ਤਲਵੰਡੀ ਸਾਬੋ,ਬਲਕਾਰ ਸਿੰਘ ਉਰਫ ਪੋਪੀ ਵਾਸੀ ਲੇਲੇਵਾਲਾ ਅਤੇ ਮੋਹੀਨ ਮਲਿਕ ਵਾਸੀ ਸ਼ਾਮਨਗਰ, ਮੇਰਠ (ਉਤਰ ਪ੍ਰਦੇਸ਼) ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਕੋਲੋ ਚੋਰੀ ਕੀਤੇ 7 ਟਾਵਰ ਪਲੇਟ ਕਾਰਡ ਅਤੇ ਕਟਰ ਮਸ਼ੀਨ ਬ੍ਰਾਮਦ ਕੀਤੇ ਗਏ।

ਇਹ ਵੀ ਪੜ੍ਹੋ: Dengue News: ਡੇਂਗੂ ਨੂੰ ਕਾਬੂ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਕਸੀ ਕਮਰ, ਕਾਰਵਾਈ ਕੀਤੀ ਤੇਜ਼

ਮੁਲਜ਼ਮਾਂ ਤੋਂ ਕੀਤੀ ਗਈ ਪੁੱਛ–ਗਿੱਛ ਦੌਰਾਨ ਉਨ੍ਹਾਂ ਪੁਲਿਸ ਕੋਲ ਮੰਨਿਆ ਹੈ ਕਿ ਉਨ੍ਹਾਂ ਨੇ ਕਰੀਬ 17–18 ਥਾਵਾਂ ’ਤੇ ਲੱਗੇ ਮੋਬਾਇਲ ਟਾਵਰਾਂ ਤੋਂ ਚੋਰੀ ਕੀਤੀ ਹੈ। ਪੁਲਿਸ ਵੱਲੋਂ ਇਨ੍ਹਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਉਕਤ ਚੋਰਾਂ ਵੱਲੋਂ ਹੋਰ ਕਿੱਥੇ–ਕਿੱਥੇ ਚੋਰੀ ਕੀਤੀਆਂ ਤੇ ਚੋਰੀ ਕੀਤਾ ਸਮਾਨ ਕਿੱਥੇ ਵੇਚਿਆ ਜਾਂਦਾ ਸੀ।