ਸ਼੍ਰੀਲੰਕਾ ‘ਚ ਭੀੜ ਹੋਈ ਹਿੰਸਕ, ਰਾਸ਼ਟਰਪਤੀ ਭਵਨ ‘ਤੇ ਕਬਜ਼ਾ

Rashtrapati Bhavan

ਗੋਟਾਬਾਯਾ ਰਾਜਪਕਸ਼ੇ ਭੱਜੇ, ਪ੍ਰਧਾਨ ਮੰਤਰੀ ਨੇ ਬੁਲਾਈ ਐਮਰਜੰਸੀ ਮੀਟਿੰਗ

ਕੋਲੰਬੋ (ਏਜੰਸੀ)। ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਦੇ ਅਸਤੀਫੇ ਦੀ ਮੰਗ ਕਰਦੇ ਹੋਏ ਸ਼ਨਿੱਚਰਵਾਰ ਨੂੰ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਕਰਮਚਾਰੀਆਂ ਦੇ ਵਿਰੋਧ ਨੂੰ ਟਾਲਦਿਆਂ ਰਾਸ਼ਟਰਪਤੀ ਭਵਨ ‘ਤੇ ਧਾਵਾ ਬੋਲ ਦਿੱਤਾ। ਪ੍ਰਦਰਸ਼ਨਕਾਰੀਆਂ ਦੇ ਰਾਸ਼ਟਰਪਤੀ ਭਵਨ ‘ਚ ਦਾਖਲ ਹੁੰਦੇ ਹੀ ਸੁਰੱਖਿਆ ਬਲਾਂ ਨਾਲ ਝੜਪਾਂ ‘ਚ ਵੱਡੀ ਗਿਣਤੀ ‘ਚ ਲੋਕ ਜ਼ਖਮੀ ਹੋ ਗਏ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਅਤੇ ਖਿਡਾਉਣ ਲਈ ਅੱਥਰੂ ਗੈਸ, ਪਾਣੀ ਦੀਆਂ ਤੋਪਾਂ ਅਤੇ ਹਵਾ ਵਿੱਚ ਗੋਲੀਆਂ ਚਲਾਈਆਂ, ਪਰ ਕੋਈ ਫਾਇਦਾ ਨਹੀਂ ਹੋਇਆ ਅਤੇ ਪ੍ਰਦਰਸ਼ਨਕਾਰੀ ਰਾਸ਼ਟਰਪਤੀ ਭਵਨ ਵਿੱਚ ਦਾਖਲ ਹੋ ਗਏ। (Rashtrapati Bhavan)

ਕੁਝ ਪ੍ਰਦਰਸ਼ਨਕਾਰੀ ਚਾਰ ਦੀਵਾਰੀ ਕੁੱਦ ਕੇ ਅਤੇ ਹੋਰ ਮੁੱਖ ਗੇਟ ਰਾਹੀਂ ਰਾਸ਼ਟਰਪਤੀ ਭਵਨ ’ਚ ਦਾਖਲ ਹੋਏ। ਪ੍ਰਦਰਸ਼ਨਕਾਰੀ ਸਰਕਾਰ ਵਿਰੋਧੀ ਨਾਅਰੇ ਲਾਉਂਦੇ ਹੋਏ ਤੇਜ਼ੀ ਨਾਲ ਕਿਲੇਨੁਮਾ ਭਵਨ ’ਚ ਦਾਖਲ ਹੋ ਗਏ। ਡੇਰੀ ਮਿਰਰ ਤੇ ਹੋਰ ਅਖਬਾਰਾਂ ਦੀਆ ਰਿਪੋਟਰਾਂ ਅਨੁਸਾਰ ਹਾਲੇ ਇਹ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਰਾਸ਼ਟਰਪਤੀ ਇਸ ਘਟਨਾ ਦੇ ਸਮੇਂ ਕਿੱਥੇ ਸਨ। ਪ੍ਰਧਾਨ ਮੰਤਰੀ ਰਾਜਪਕਸ਼ੇ ਦੇ ਤਿਆਗਪੱਤਰ ਦੇਣ ਤੇ ਦੇਸ਼ ਦੇ ਪੂਰਬੀ ਹਿੱਸੇ ਤ੍ਰਿੰਕੋਮਾਲੀ ਦੇ ਇੱਕ ਫੌਜੀ ਕੈਂਪ ’ਚ ਸ਼ਰਨ ਲੈਣ ਦੇ ਇੱਕ ਮਹੀਨੇ ਬਾਅਦ ਇਹ ਘਟਨਾ ਵਾਪਰੀ। ਇੱਕ ਵੱਡੇ ਕੁਣਬੇ ਵਾਲੇ ਰਾਜਪਕਸ਼ੇ ਭਰਾਵਾਂ ਨੂੰ ਸ੍ਰੀਲੰਕਾ ਦੀ ਬਦਹਾਲ ਆਰਥਿਕ ਹਾਲਤ ਲਈ ਦੋਸ਼ ਠਹਿਰਾਇਆ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਐਂਮਰਜੰਸੀ ਮੀਟਿੰਗ ਬੁਲਾਈ ਹੈ

ਇਸ ਦੇ ਨਾਲ ਹੀ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੇ ਸਥਿਤੀ ‘ਤੇ ਚਰਚਾ ਕਰਨ ਅਤੇ ਕੋਈ ਹੱਲ ਕੱਢਣ ਲਈ ਪਾਰਟੀ ਨੇਤਾਵਾਂ ਦੀ ਹੰਗਾਮੀ ਬੈਠਕ ਬੁਲਾਈ ਹੈ। ਪ੍ਰਧਾਨ ਮੰਤਰੀ ਵਿਕਰਮਾਸਿੰਘੇ ਨੇ ਸਪੀਕਰ ਤੋਂ ਸੰਸਦ ਦਾ ਸੈਸ਼ਨ ਬੁਲਾਉਣ ਦੀ ਮੰਗ ਕੀਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ