ਸਾਂਸਦ ਜਾਰਜ ਚਾਹਲ ਨੂੰ ਆਪਣੇ ਅਗਲੇ ਭਾਰਤ ਦੌਰੇ ਦੌਰਾਨ ਰਾਜਪੁਰਾ ਆਉਣ ਦਾ ਦਿੱਤਾ ਸੱਦਾ
(ਅਜਯ ਕਮਲ) ਰਾਜਪੁਰਾ। ਦਿੱਲੀ ਵਿੱਚ ਪਿਛਲੇ ਦਿਨੀ ਇੱਕ ਨਿੱਜੀ ਪ੍ਰੋਗਰਾਮ ਦੌਰਾਨ ਹਲਕਾ ਰਾਜਪੁਰਾ ਤੋਂ ਵਿਧਾਇਕ ਨੀਨਾ ਮਿੱਤਲ (MLA Neena Mittal) ਨੇ ਕੈਨੇਡਾ ਦੇ ਕੈਲਗਰੀ ਤੋਂ ਸਾਂਸਦ ਮੈਂਬਰ ਜਾਰਜ ਚਾਹਲ ਨਾਲ ਪੰਜਾਬ ਅਤੇ ਕੈਨੇਡਾ ਦੇ ਰਿਸ਼ਤੇ ਮਜ਼ਬੂਤ ਕਰਨ ਲਈ ਇੱਕ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਕੈਲਗਿਰੀ ਅਤੇ ਰਾਜਪੁਰਾ ਵਿਚ ਸਿੱਖਿਆ ਖੇਤਰ ਵਿਚ ਉਚੇਰੀ ਵਿੱਦਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੇ ਭਵਿੱਖ ਨੂੰ ਲੈ ਕੇ ਖਾਸ ਚਰਚਾ ਹੋਈ।
ਜਿਸ ਸਬੰਧੀ ਵਿਧਾਇਕਾ ਨੀਨਾ ਮਿੱਤਲ (MLA Neena Mittal) ਨੇ ਦੱਸਿਆ ਕਿ ਰਾਜਪੁਰਾ ਅਤੇ ਸਿੱਖਿਆ ਦੇ ਖੇਤਰ ਦੇ ਸਬੰਧ ਵਿਚ ਉਹਨਾਂ ਜਲਦ ਹੀ ਰਾਜਪੁਰਾ ਦੇ ਕਾਲਜਾਂ ਦਾ ਕੈਲਗਰੀ ਦੇ ਕਾਲਜਾਂ ਨਾਲ ਗੱਠਜੋੜ ਕੀਤਾ ਜਾਵੇਗਾ ਤਾਂ ਜੋ ਇਲਾਕੇ ਦੇ ਬੱਚਿਆ ਨੂੰ ਉਚੇਰੀ ਅਤੇ ਅੰਤਰਰਾਸਟਰੀ ਸਿੱਖਿਆ ਮਿਲ ਸਕੇ। ਇਸ ਮੁਲਾਕਾਤ ਦੌਰਾਨ ਉਨ੍ਹਾਂ ਉਦਯੋਗ, ਖੇਤੀਬਾੜੀ ਅਤੇ ਸਿੱਖਿਆ ਤੇ ਪੁਰਜੋਰ ਧਿਆਨ ਦਿੱਤਾ ਗਿਆ।
ਪੰਜਾਬ ਅਤੇ ਕੈਨੇਡਾ ਦੇ ਸਬੰਧਾਂ ਨੂੰ ਮਜਬੂਤ ਕਰਨ ਲਈ ਵਿਧਾਇਕਾ ਨੀਨਾ ਮਿੱਤਲ ਵੱਲੋਂ ਕੈਲਗਰੀ ਤੋਂ ਸਾਂਸਦ ਜਾਰਜ ਚਹਿਲ ਨੂੰ ਰਾਜਪੁਰਾ ਆਉਣ ਦਾ ਸੱਦਾ ਦਿੱਤਾ ਜਿਸ ਨੂੰ ਸਵੀਕਾਰ ਕਰਦੇ ਹੋਏ ਉਹਨਾ ਵਾਧਾ ਕੀਤਾ ਹੈ ਕਿ ਉਹ ਆਪਣੇ ਅਗਲੇ ਭਾਰਤ ਦੌਰੇ ਦੌਰਾਨ ਰਾਜਪੁਰਾ ਜਰੂਰ ਆਉਣਗੇ। ਉਨ੍ਹਾਂ ਕਿਹਾ ਕਿ ਮੈਨੂੰ ਪੂਰੀ ਉਮੀਦ ਹੈ ਕਿ ਸਾਂਸਦ ਜਾਰਜ ਚਾਹਲ ਆਪਣੇ ਅਗਲੇ ਭਾਰਤ ਦੌਰੇ ਦੌਰਾਨ ਰਾਜਪੁਰਾ ਪਹੁੰਚਣਗੇ ਤਾਂ ਜੋ ਪੰਜਾਬ ਅਤੇ ਕੈਨੇਡਾ ਦੇ ਰਿਸਤਿਆਂ ਵਿੱਚ ਹੋਰ ਮਜ਼ਬੂਤੀ ਮਿਲ ਸਕੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।