ਬਦਲਦੇ ਦੌਰ ’ਚ ਆਧੁਨਿਕਤਾ ’ਚ ਵਾਧਾ ਹੋਣ ਦੀ ਵਜ੍ਹਾ ਨਾਲ ਹਰ ਇੱਕ ਕੰਮ ਕਿਚਨ ਅਪਲਾਇੰਸਸ ’ਤੇ ਨਿਰਭਰ ਹੋ ਗਿਆ ਹੈ। ਮਿਕਸਰ ਗ੍ਰਾਇੰਡਰ ਤੋਂ ਬਿਨਾ ਕੋਈ ਵੀ ਡਿਸ਼ ਬਣਾਉਣੀ ਮੁਸ਼ਕਿਲ ਲੱਗਦੀ ਹੈ ਕਿਉਂਕਿ ਕੁਝ ਨਾ ਕੁਝ ਪੀਸਣ ਦੀ ਲੋੜ ਪੈ ਹੀ ਜਾਂਦੀ ਹੈ। ਘੰਟਿਆਂ ਦਾ ਕੰਮ ਮਿੰਟਾਂ ’ਚ ਹੁੰਦਾ ਹੈ ਤਾਂ ਹੁਣ ਮਿਕਸਰ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ। ਲਗਭਗ ਹਰ ਰਸੋਈ ’ਚ ਮਿਕਸਰ ਜ਼ਰੂਰ ਦੇਖਣ ਨੂੰ ਮਿਲਦਾ ਹੈ। ਹਾਲਾਂਕਿ ਮਿਕਸਰ ਨੂੰ ਜੇਕਰ ਸਹੀ ਤਰੀਕੇ ਨਾਲ ਇਸਤੇਮਾਲ ਨਾ ਕੀਤਾ ਜਾਵੇ ਤਾਂ ਬਹੁਤ ਜ਼ਲਦੀ ਖਰਾਬ ਵੀ ਹੋ ਸਕਦਾ ਹੈ। (Mixer Grinder Blender)
- ਹਾਟ ਲਿਕਵਿਡ (ਗਰਮ ਤਰਲ ਪਦਾਰਥ): ਬਲੈਂਡਰ ’ਚ ਕਦੇ ਵੀ ਹਾਟ ਲਿਕਵਿਡ (ਗਰਮ ਤਰਲ ਪਦਾਰਥ) ਨੂੰ ਪਾਉਣ ਦੀ ਗਲਤੀ ਨਾ ਕਰੋ। ਕਿਉਂਕਿ ਗਰਮ ਤਰਲ ਪਦਾਰਥ ਭਾਫ਼ ਪੈਦਾ ਕਰਦੇ ਹਨ, ਜੋ ਜਲਦੀ ਬਲੈਂਡਰ ’ਚ ਦਬਾਅ ਬਣਾਉਂਦੀ ਹੈ। ਨਤੀਜੇ ਵਜੋਂ ਮਿਕਸਰ ਨੂੰ ਚਾਲੂ ਕਰਦਿਆਂ ਹੀ ਇਸ ਨਾਲ ਜਾਰ ਦਾ ਢੱਕਣ ਫਟ ਸਕਦਾ ਹੈ। ਇਸ ਲਈ ਇਹ ਲਾਪ੍ਰਵਾਹੀ ਕਦੇ ਨਾ ਕਰੋ।
- ਫ੍ਰੋਜਨ ਆਈਟਮਾਂ (ਜੰਮੇ ਹੋਏ ਪਦਾਰਥ) : ਗ੍ਰਾਇੰਡਰ ਅਤੇ ਬਲੈਂਡਰ ਕੰਮ ਨੂੰ ਆਰਾਮਦਾਇਕ ਬਣਾਉਣ ਲਈ ਇੱਕ ਬਿਹਤਰੀਨ ਟੂਲ ਹਨ, ਪਰ ਵੱਡੇ ਜਾਂ ਅਸਧਾਰਨ ਰੂਪ ਨਾਲ ਜੰਮੇ ਖੁਰਾਕ ਪਦਾਰਥਾਂ ਜਿਵੇਂ ਬੇਰੀਜ ਜਾਂ ਬਦਾਮ ਤੇ ਮੱਖਣ ਪਾਉਣ ਨਾਲ ਬਲੈਂਡਰ ਕੰਟੇਨਰ ਜਾਂ ਬਲੇਡ ਟੁੱਟ ਸਕਦੇ ਹਨ। ਕਿਉਂਕਿ ਬਹੁਤ ਜ਼ਿਆਦਾ ਫ੍ਰੋਜਨ ਆਈਟਮਾਂ ਹਾਰਡ ਹੁੰਦੀਆਂ ਹਨ। ਇਸ ਲਈ ਇਸ ਤਰ੍ਹਾਂ ਦੇ ਫੂਡ ਨੂੰ ਬਿਲਕੁਲ ਵੀ ਪੀਸਣ ਦੀ ਕੋਸ਼ਿਸ਼ ਨਾ ਕਰੋ।
- ਸਟਾਰਚ ਵਾਲੀ ਸਬਜ਼ੀ: ਆਲੂ ਨਾਲ ਹੀ ਹੋਰ ਸਟਾਰਚ ਵਾਲੀਆਂ ਸਬਜ਼ੀਆਂ ਨੂੰ ਮਿਕਸਰ ’ਚ ਪੀਹਣਾ ਬਹੁਤ ਵੱਡੀ ਗਲਤੀ ਹੋ ਸਕਦੀ ਹੈ। ਜਿਵੇਂ ਕਿ ਆਲੂ ’ਚ ਪਹਿਲਾਂ ਤੋਂ ਹੀ ਬਹੁਤ ਜ਼ਿਆਦਾ ਸਟਾਰਚ ਹੁੰਦਾ ਹੈ ਅਤੇ ਜਦੋਂ ਉਹ ਬਲੇਡ ਦੀ ਤੇਜ਼ੀ ਨਾਲ ਘੁੰਮਦਾ ਹੈ ਤਾਂ ਹੋਰ ਜ਼ਿਆਦਾ ਸਟਾਰਚਰ ਰਿਲੀਜ਼ ਕਰ ਸਕਦਾ ਹੈ।
- ਬੀਜ ਵਾਲੇ ਫਲ ਤੇ ਡਰਾਈ ਫੂਡ: ਐਵੋਕੈਡੋ, ਅਪ੍ਰੀਕਾਟ ਵਰਗੇ ਫਲ ਜਿਨ੍ਹਾਂ ’ਚ ਵੱਡੇ ਬੀਜ ਹੁੰਦੇ ਹਨ ਉਨ੍ਹਾਂ ਨੂੰ ਕਦੇ ਵੀ ਬਲੈਂਡਰ ’ਚ ਨਹੀਂ ਪਾਉਣਾ ਚਾਹੀਦਾ। ਅਜਿਹਾ ਕਰਨ ਨਾਲ ਫਲ ਦਾ ਬੀਜ ਬਲੇਡ ’ਚ ਅੜ ਸਕਦਾ ਹੈ ਅਤੇ ਫਿਰ ਬਲੇਡ ਟੁੱਟ ਸਕਦਾ ਹੈ। ਇਸ ਤੋਂ ਇਲਾਵਾ ਡ੍ਰਾਈ ਫੂਡ ਅੰਦਰ ਦੇ ਚਿਪਚਿਪੇਪਣ ਕਾਰਨ ਇਹ ਬਲੇਡ ਨਾਲ ਚਿਪਕ ਸਕਦੇ ਹਨ ਤੇ ਉਨ੍ਹਾਂ ਨੂੰ ਬੇਕਾਰ ਕਰ ਸਕਦੇ ਹਨ।
Also Read : Old Pension Scheme: ਸਰਕਾਰੀ ਮੁਲਾਜ਼ਮਾਂ ਦੀ ਇਹ ਮੰਗ ਹੋਈ ਪੂਰੀ