ਸ਼ਿਤਿਜ-21 ਪੈਰਾ ਇਵੈਂਟਸ ਕਰਵਾਉਣ ਵਾਲਾ ਪਹਿਲਾ ਸੱਭਿਆਚਾਰਕ ਉਤਸਵ ਬਣਿਆ
ਮੁੰਬਈ (ਸੱਚ ਕਹੂੰ ਨਿਊਜ਼) | ਵਰਤਮਾਨ ਸਮੇਂ ’ਚ ਜਿੱਥੇ ਹਰ ਕੋਈ ਦੁਨੀਆਂ ਬਾਰੇ ਆਪਣੀ ਰਾਏ ਪ੍ਰਗਟ ਕਰ ਰਿਹਾ ਹੈ, ਉੱਥੇ ਸਮਾਜ ਦੇ ਵੱਖ-ਵੱਖ ਅਣਗੌਲੇ ਵਰਗਾਂ ਦੀ ਪੀੜ ਨੂੰ ਸਮਝਦੇ ਹੋਏ ਉਨ੍ਹਾਂ ਨੂੰ ਅਪਣਾਇਆ ਜਾਣਾ ਸਹੀ ਅਰਥਾਂ ਵਿੱਚ ਸਮੇਂ ਦੀ ਲੋੜ ਹੈ। ਇਸ ਉਪਰੋਕਤ ਕਥਨ ਨਾਲ ਇਨਸਾਫ ਕਰਦੇ ਹੋਏ, ਸ਼ਿਤਿਜ ਦੇ ਐਸਵੀਕੇਐਮ (SVKM) ਦੇ ਮਿੱਠੀਬਾਈ ਕਾਲਜ (Mithibai College-Mumbai) ਨੇ ਅੰਤਰਰਾਸਟਰੀ ਇੰਟਰ-ਕਾਲਜੀਏਟ ਕਲਚਰਲ ਮਹਾਂਉਤਸਵ ਦੇ ਮਾਧਿਅਮ ਨਾਲ ਸਮਾਜ ਵਿੱਚ ਬਰਾਬਰੀ ਵੱਲ ਇੱਕ ਕਦਮ ਵਧਾਉਂਦੇ ਹੋਏ ਇਸ ਸਾਲ ਸ਼ਿਤਿਜ-21 (Kshitij-21 Fest) ਉਤਸਵ ਵਿੱਚ ‘‘ਪੈਰਾ ਇਵੈਂਟਸ’’ ਨੂੰ ਸ਼ਾਮਲ ਕਰਨ ਵਾਲੀ ਪਹਿਲੀ ਸੱਭਿਆਚਾਰਕ ਕਮੇਟੀ ਬਣ ਚੁੱਕਾ ਹੈ। ਇਹ ਗੱਲ ਇਵੈਂਟਸ ਦੇ ਵਾਈਸ ਚੇਅਰਪਰਸਨ ਨਿੱਛਲ ਨੇ ਮੀਡੀਆ ਨੂੰ ਜਾਰੀ ਇੱਕ ਬਿਆਨ ਵਿੱਚ ਕਹੀ। ਨਿੱਛਲ ਨੇ ਦੱਸਿਆ, ਇਸ ਸਾਲ ਸਾਡੇ ਕੋਲ ਨ੍ਰਿਤ, ਗਾਇਨ, ਕਹਾਣੀ ਦੇ ਨਾਲ-ਨਾਲ ਵਿਲੱਖਣ ਪੈਰਾ ਟੈਲੇਂਟ ਸ਼ੋਅ ਅਤੇ ਕਈ ਤਰ੍ਹਾਂ ਦੇ ਪ੍ਰੋਗਰਾਮ ਹਨ। ਖੁਸ਼ਕਿਸਮਤ ਜੇਤੂਆਂ ਨੂੰ 20000 ਰੁਪਏ ਦੇ ਨਕਦ ਇਨਾਮ ਤੋਂ ਇਲਾਵਾ ਰੋਮਾਂਚਕ ਤੋਹਫਿਆਂ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਸ ਤੋਂ ਇਲਾਵਾ, ਅਸੀਂ ਕੁਝ ਪ੍ਰੋਗਰਾਮਾਂ ਨੂੰ ਆਫਲਾਈਨ ਆਯੋਜਿਤ ਕਰਨ ’ਤੇ ਵੀ ਕੰਮ ਕਰ ਰਹੇ ਹਾਂ। ਪੈਰਾਲੰਪਿਕਸ 2020 (Paralympics) ਵਿੱਚ ਭਾਰਤੀ ਟੀਮ ਦੇ ਪ੍ਰਦਰਸ਼ਨ ਅਤੇ ਉੱਤਮਤਾ ਨੇ ਸਾਨੂੰ ਸ਼ਿਤਿਜ-21 ਵਿੱਚ ਦਿਵਿਆਂਗ ਵਿਅਕਤੀਆਂ ਦੀ ਪ੍ਰਤਿਭਾ ਦਾ ਸਨਮਾਨ ਕਰਨ ਲਈ ਪ੍ਰੇਰਿਤ ਕੀਤਾ। ਸ਼ਿਤਿਜ-21 ਦੀ ਇਹ ਵਿਸ਼ੇਸ਼ਤਾ ਇਸ ਨੂੰ ਹੋਰ ਸੱਭਿਆਚਾਰਕ ਪ੍ਰੋਗਰਾਮਾਂ ਨਾਲੋਂ ਅਨੋਖਾ ਬਣਾਉਂਦੀ ਹੈ। ਸ਼ਿਤਿਜ ਦੌਰਾਨ ਆਯੋਜਿਤ ਕੀਤੇ ਜਾਣ ਵਾਲੇ ਸਾਰੇ ਪੈਰਾ ਇਵੈਂਟਸ ਵਿੱਚ ਇਨ੍ਹਾਂ ਮੁਕਾਬਲੇਬਾਜ਼ਾਂ ਦੀ ਵਿਸ਼ੇਸ ਜ਼ਰੂਰਤ ਦਾ ਧਿਆਨ ਰੱਖਿਆ ਗਿਆ ਹੈ।
ਇਸ ਤੋਂ ਇਲਾਵਾ ਸਾਡੀ ਕੋਸ਼ਿਸ਼ ਹੈ ਕਿ ਸਟੇਜ ’ਤੇ ਮੌਜੂਦ ਹਰ ਨੁਮਾਇੰਦਾ ਦਿਵਿਆਂਗ ਵਰਗ ਦੇ ਸਨਮਾਨ ਦਾ ਪੂਰਾ ਧਿਆਨ ਰੱਖੇ। ਅਜਿਹਾ ਕਰਨ ਵਿੱਚ ਸਾਡਾ ਉਦੇਸ਼ ਉਹਨਾਂ ਨੂੰ ਹਰ ਆਮ ਸਮਾਜਿਕ ਗਤੀਵਿਧੀ ਦਾ ਇੱਕ ਅਨਿੱਖੜਵਾਂ ਅੰਗ ਬਣਾਉਣ ਦਾ ਹੈ, ਇਸ ਤਰ੍ਹਾਂ ਸਾਰੀਆਂ ਬੇਲੋੜੀਆਂ ਦੂਰੀਆਂ ਨੂੰ ਖਤਮ ਕਰਨਾ ਹੈ। ਅਸੀਂ ਇਵੈਂਟ ਦੇ ਸੋਸ਼ਲ ਮੀਡੀਆ ਹੈਂਡਲਸ ’ਤੇ ਇੱਕ ਵੀਡੀਓ ਰਾਹੀਂ ਦਿਵਿਆਂਗਾਂ ਦੇ ਦਿਲ ਵਿੱਚ ਛੁਪੇ ਹੋਏ ਪਹਿਲੂਆਂ ਅਤੇ ਮਜਬੂਤ ਭਾਵਨਾਵਾਂ ਨੂੰ ਦਰਸ਼ਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਨੂੰ ਹਜ਼ਾਰਾਂ ਲੋਕਾਂ ਨੇ ਸਲਾਹਿਆ ਹੈ
ਦਿਵਿਆਂਗ ਬੱਚਿਆਂ ਨੂੰ ਸਮਾਜ ਵਿੱਚ ਯੋਗ ਥਾਂ ਦੇਣਾ ਸਾਡਾ ਟੀਚਾ: ਨਿੱਛਲ
ਸਮਾਵੇਸ਼ ਬਾਰੇ ਆਈਸੀ ਪ੍ਰਿੰਸੀਪਲ ਡਾ. ਕ੍ਰਿਤਿਕਾ ਦੇਸਾਈ ਨੇ ਕਿਹਾ, ‘‘ਟੀਮ ਸ਼ਿਤਿਜ ਨੇ ਜੋ ਯਤਨ ਕੀਤੇ ਹਨ ਉਹ ਸੌਖਾ ਕੰਮ ਨਹੀਂ ਹੈ ਪਰ ਮਿੱਠੀਬਾਈ ਸ਼ਿਤਿਜ ਪੂਰੇ ਯਤਨ ਕਰ ਰਹੀ ਹੈ ਅਤੇ ਉਮੀਦ ਕਰ ਰਹੀ ਹੈ ਕਿ ਦਿਵਿਆਂਗ ਬੱਚਿਆਂ ਨੂੰ ਸਮਾਜ ’ਚ ਉਨ੍ਹਾਂ ਦੀ ਯੋਗ ਥਾਂ ਮਿਲ ਸਕੇ ਉੱਥੇ ਹੀ ਇਵੈਂਟ ਚੇਅਰਪਰਸਨ ਯਸ਼ਵੀ ਗੋਟੇਚਾ ਨੇ ਕਿਹਾ, ਸਮਾਜ ਵਿੱਚ ਤਬਦੀਲੀ ਲਿਆਉਣ ਲਈ, ਅਜਿਹੀ ਪਹਿਲ ਨੂੰ ਸਮਾਜਿਕ ਸਹਿਯੋਗ ਦੀ ਬਹੁਤ ਲੋੜ ਹੈ ਤਾਂ ਜੋ ਸਮਾਜ ਵਿਚ ਬਦਲਾਅ ਆ ਸਕੇ।
ਅਸੀਂ ਆਪਣੇ ਇਵੈਂਟ ਵਿੱਚ ਹਿੱਸਾ ਲੈਣ ਵਾਲਿਆਂ ਦਾ ਤਹਿਦਿਲੋਂ ਸਵਾਗਤ ਕਰਦੇ ਹਾਂ। ਉਹਨਾਂ ਨੂੰ ਆਪਣੀ ਪ੍ਰਤਿਭਾ ਨੂੰ ਖੋਜਣ ਵਿੱਚ ਉਹਨਾਂ ਦੀ ਮੱਦਦ ਕਰਨ ਲਈ ਵਚਨਬੱਧ ਹਾਂ। ਟੀਮ ਸ਼ਿਤਿਜ ਨੂੰ ਪੂਰੀ ਉਮੀਦਹੈ ਕਿ ਪੈਰਾ ਇਵੈਂਟਸ ਵਿਚ ਹੋਣ ਵਾਲਾ ਇਹ ਉਤਸਵ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਸਫਲ ਹੋਵੇਗਾ ਅਤੇ ਸਮਾਜ ਵਿੱਚ ਇੱਕਜੁਟਤਾ ਦੇ ਨਵੇਂ ਰਾਹ ਖੋਲ੍ਹੇਗਾ। ਇਸ ਕਾਲਜ ਫੈਸਟ ਵਿੱਚ ਸੱਚ ਕਹੂੰ ਮੀਡੀਆ ਪਾਰਟਨਰ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ