2024 ’ਚ ਖੇਡਿਆ ਸੀ ਆਪਣਾ ਆਖਿਰੀ ਟੀ20 ਮੁਕਾਬਲਾ
- 2027 ਇੱਕਰੋਜ਼ਾ ਵਿਸ਼ਵ ਕੱਪ ਤੇ ਐਸ਼ੇਜ ’ਤੇ ਕਰਨਗੇ ਧਿਆਨ ਕੇਂਦਰਿਤ
ਸਪੋਰਟਸ ਡੈਸਕ। Mitchell Starc T20 Retirement: ਅਸਟਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕੇਟ ਤੋਂ ਸੰਨਿਆਸ ਲੈ ਲਿਆ ਹੈ। 35 ਸਾਲਾ ਸਟਾਰਕ ਨੇ ਇਹ ਫੈਸਲਾ ਟੈਸਟ ਤੇ 2027 ’ਚ ਹੋਣ ਵਾਲੇ ਵਨਡੇ ਵਿਸ਼ਵ ਕੱਪ ’ਤੇ ਧਿਆਨ ਕੇਂਦਰਿਤ ਕਰਨ ਲਈ ਲਿਆ ਹੈ। ਉਸਨੇ 2024 ’ਚ ਵਿਸ਼ਵ ਕੱਪ ’ਚ ਆਪਣਾ ਆਖਰੀ ਟੀ-20 ਮੈਚ ਖੇਡਿਆ ਹੈ। Mitchell Starc T20 Retirement
ਸਟਾਰਕ ਦਾ ਟੀ20 ਕਰੀਅਰ ਸ਼ਾਨਦਾਰ | Mitchell Starc T20 Retirement
ਸਟਾਰਕ ਨੇ 65 ਟੀ-20 ਅੰਤਰਰਾਸ਼ਟਰੀ ਮੈਚ ਖੇਡੇ, ਜਿਸ ’ਚ ਉਸਨੇ 79 ਵਿਕਟਾਂ ਲਈਆਂ। ਉਹ ਅਸਟਰੇਲੀਆ ਲਈ ਟੀ-20 ’ਚ ਦੂਜੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ। ਉਸਦਾ ਸਭ ਤੋਂ ਵਧੀਆ ਪ੍ਰਦਰਸ਼ਨ 2022 ’ਚ ਵੈਸਟਇੰਡੀਜ਼ ਵਿਰੁੱਧ ਸੀ (4 ਵਿਕਟਾਂ)। ਸਟਾਰਕ 2021 ’ਚ ਯੂਏਈ ’ਚ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਅਸਟਰੇਲੀਆਈ ਟੀਮ ਦਾ ਹਿੱਸਾ ਸੀ। ਉਸਨੇ ਕਿਹਾ, ‘ਮੈਂ ਅਸਟਰੇਲੀਆ ਲਈ ਹਰ ਟੀ-20 ਮੈਚ ਦਾ ਆਨੰਦ ਮਾਣਿਆ, ਖਾਸ ਕਰਕੇ 2021 ਵਿਸ਼ਵ ਕੱਪ, ਨਾ ਸਿਰਫ਼ ਜਿੱਤ ਕਾਰਨ, ਸਗੋਂ ਉਸ ਮਹਾਨ ਟੀਮ ਤੇ ਉਸ ਸਮੇਂ ਦੌਰਾਨ ਹੋਏ ਮਜ਼ੇ ਕਾਰਨ।’
ਵਨਡੇ ਤੇ ਟੈਸਟ ਕ੍ਰਿਕੇਟ ’ਤੇ ਕਰਨਗੇ ਆਪਣਾ ਧਿਆਨ ਕੇਂਦਰਿਤ
ਸਟਾਰਕ ਨੇ ਕਿਹਾ ਕਿ ਟੈਸਟ ਕ੍ਰਿਕੇਟ ਹਮੇਸ਼ਾ ਹੀ ਮੇਰੀ ਪਹਿਲੀ ਤਰਜੀਹ ਰਹੀ ਹੈ। 2026 ’ਚ ਅਸਟਰੇਲੀਆ ਦਾ ਟੈਸਟ ਸ਼ਡਿਊਲ ਕਾਫ਼ੀ ਵਿਅਸਤ ਹੈ, ਜਿਸ ’ਚ ਬੰਗਲਾਦੇਸ਼ ਵਿਰੁੱਧ ਘਰੇਲੂ ਲੜੀ, ਦੱਖਣੀ ਅਫਰੀਕਾ ਦਾ ਦੌਰਾ, ਨਿਊਜ਼ੀਲੈਂਡ ਵਿਰੁੱਧ ਚਾਰ ਟੈਸਟ ਮੈਚਾਂ ਦੀ ਲੜੀ, ਜਨਵਰੀ 2027 ’ਚ ਭਾਰਤ ’ਚ ਪੰਜ ਟੈਸਟ ਮੈਚ, ਮੈਲਬੌਰਨ ’ਚ ਇੰਗਲੈਂਡ ਵਿਰੁੱਧ 150ਵੀਂ ਵਰ੍ਹੇਗੰਢ ਦਾ ਵਿਸ਼ੇਸ਼ ਟੈਸਟ ਤੇ ਫਿਰ 2027 ’ਚ ਇੰਗਲੈਂਡ ’ਚ ਐਸ਼ੇਜ਼ ਸੀਰੀਜ਼ ਸ਼ਾਮਲ ਹੈ। Mitchell Starc T20 Retirement
ਇਸ ਤੋਂ ਇਲਾਵਾ, ਅਕਤੂਬਰ-ਨਵੰਬਰ 2027 ’ਚ ਦੱਖਣੀ ਅਫਰੀਕਾ, ਜ਼ਿੰਬਾਬਵੇ ਤੇ ਨਾਮੀਬੀਆ ’ਚ ਇੱਕ ਵਨਡੇ ਵਿਸ਼ਵ ਕੱਪ ਹੋਵੇਗਾ, ਜਿਸ ’ਚ ਅਸਟਰੇਲੀਆ ਡਿਫੈਂਡਿੰਗ ਚੈਂਪੀਅਨ ਵਜੋਂ ਪ੍ਰਵੇਸ਼ ਕਰੇਗਾ। ਸਟਾਰਕ ਨੇ ਕਿਹਾ, ‘ਭਾਰਤ ’ਚ ਟੈਸਟ ਦੌਰੇ, ਐਸ਼ੇਜ਼ ਤੇ 2027 ਦੇ ਵਨਡੇ ਵਿਸ਼ਵ ਕੱਪ ਨੂੰ ਵੇਖਦੇ ਹੋਏ, ਇਹ ਫੈਸਲਾ ਮੈਨੂੰ ਇਨ੍ਹਾਂ ਵੱਡੇ ਟੂਰਨਾਮੈਂਟਾਂ ਲਈ ਤਾਜ਼ਾ ਤੇ ਫਿੱਟ ਰਹਿਣ ’ਚ ਮਦਦ ਕਰੇਗਾ। ਨਾਲ ਹੀ, ਇਸ ਨਾਲ ਨਵੀਂ ਗੇਂਦਬਾਜ਼ੀ ਇਕਾਈ ਨੂੰ ਅਗਲੇ ਟੀ-20 ਵਿਸ਼ਵ ਕੱਪ ਲਈ ਤਿਆਰੀ ਕਰਨ ਦਾ ਸਮਾਂ ਮਿਲੇਗਾ।’
ਚੋਣ ਕਮੇਟੀ ਦੇ ਚੇਅਰਮੈਨ ਨੇ ਸਟਾਰਕ ਦੀ ਕੀਤੀ ਪ੍ਰਸ਼ੰਸਾ | Mitchell Starc T20 Retirement
ਚੋਣ ਕਮੇਟੀ ਦੇ ਚੇਅਰਮੈਨ ਜਾਰਜ ਬੇਲੀ ਨੇ ਸਟਾਰਕ ਦੇ ਟੀ-20 ਕਰੀਅਰ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ, ਮਿਸ਼ੇਲ ਨੂੰ ਉਸਦੇ ਟੀ-20 ਕਰੀਅਰ ’ਤੇ ਮਾਣ ਹੋਣਾ ਚਾਹੀਦਾ ਹੈ। ਉਹ 2021 ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦਾ ਇੱਕ ਮਹੱਤਵਪੂਰਨ ਹਿੱਸਾ ਸੀ। ਉਸਦੀ ਵਿਕਟ ਲੈਣ ਦੀ ਯੋਗਤਾ ਨੇ ਮੈਚ ਦਾ ਰੁਖ਼ ਕਈ ਵਾਰ ਬਦਲ ਦਿੱਤਾ। ਅਸੀਂ ਸਹੀ ਸਮੇਂ ’ਤੇ ਉਸਦੇ ਟੀ-20 ਕਰੀਅਰ ਨੂੰ ਸ਼ਰਧਾਂਜਲੀ ਦੇਵਾਂਗੇ, ਪਰ ਇਹ ਖੁਸ਼ੀ ਦੀ ਗੱਲ ਹੈ ਕਿ ਉਹ ਟੈਸਟ ਤੇ ਵਨਡੇ ਕ੍ਰਿਕੇਟ ’ਚ ਲੰਬੇ ਸਮੇਂ ਤੱਕ ਖੇਡਣਾ ਚਾਹੁੰਦਾ ਹੈ।