ਜਨਤਾ ਦੇ ਪੈਸੇ ਦੀ ਦੁਰਵਰਤੋਂ

ਇੱਕ ਵਾਰ ਮਹਾਤਮਾ ਗਾਂਧੀ ਲੰਦਨ ਗਏ ਹੋਏ ਸਨ ਉੱਥੇ ਉਨ੍ਹਾਂ ਨੂੰ ਇੱਕ ਸੱਜਣ ਨੇ ਭੋਜਨ ਲਈ ਸੱਦਾ ਦਿੱਤਾ ਉਹ ਉੱਥੇ ਵੀ ਉਹੀ ਭੋਜਨ ਲੈਂਦੇ ਸਨ, ਜੋ ਆਪਣੇ ਦੇਸ਼ ’ਚ ਲੈਂਦੇ ਸਨ ਮੀਰਾ ਸ਼ਹਿਦ ਦੀ ਬੋਤਲ ਲੈ ਕੇ ਉਨ੍ਹਾਂ ਦੇ ਨਾਲ ਜਾਂਦੀ ਹੁੰਦੀ ਸੀ ਪਰ ਸੰਯੋਗ ਦੀ ਗੱਲ ਕਿ ਉਸ ਦਿਨ ਉਹ ਸ਼ਹਿਦ ਦੀ ਬੋਤਲ ਲੈ ਕੇ ਜਾਣਾ ਭੁੱਲ ਗਈ ਭੋਜਨ ਦਾ ਸਮਾਂ ਹੋਇਆ ਤਾਂ ਉਨ੍ਹਾਂ ਨੂੰ ਧਿਆਨ ਆਇਆ ‘‘ਹੁਣ ਕੀ ਹੋਵੇਗਾ?’’ ਇਹ ਸੋਚ ਕੇ ਮੀਰਾ ਪਰੇਸ਼ਾਨ ਹੋ ਗਈ ਤੇ ਅਗਲੇ ਹੀ ਪਲ ਉਸ ਨੇ ਬਜ਼ਾਰ ’ਚੋਂ ਨਵੀਂ ਸ਼ਹਿਦ ਦੀ ਬੋਤਲ ਮੰਗਵਾਉਣ ਦਾ ਨਿਸ਼ਚਾ ਕੀਤਾ। (Public Money)

ਇਹ ਵੀ ਪੜ੍ਹੋ : Chandrayaan-3 Update : ਚੰਦਰਯਾਨ-3 ਨੂੰ ਲੈ ਕੇ ਵੱਡੀ ਖਬਰ, ਹੁਣੇ ਵੇਖੋ

ਤੁਰੰਤ ਆਦਮੀ ਭੇਜ ਕੇ ਸ਼ਹਿਦ ਮੰਗਵਾਇਆ ਗਿਆ ਮਹਾਤਮਾ ਗਾਂਧੀ ਨੂੰ ਜਦੋਂ ਭੋਜਨ ਨਾਲ ਸ਼ਹਿਦ ਪਰੋਸਿਆ ਗਿਆ ਤਾਂ ਬੋਤਲ ਵੱਲ ਵੇਖ ਕੇ ਗਾਂਧੀ ਜੀ ਬੋਲੇ, ‘‘ਇਹ ਬੋਤਲ ਤਾਂ ਨਵੀਂ ਲੱਗਦੀ ਹੈ ਪੁਰਾਣੀ ਬੋਤਲ ਕਿੱਥੇ ਗਈ?’’ ਮੀਰਾ ਹੌਲੀ ਜਿਹੀ ਬੋਲੀ, ‘‘ਬਾਪੂ ਜੀ, ਮੈਥੋਂ ਭੁੱਲ ਹੋ ਗਈ ਮੈਂ ਪੁਰਾਣੀ ਬੋਤਲ ਘਰ ਭੁੱਲ ਆਈ ਸੀ ਇਹ ਨਵੀਂ ਬੋਤਲ ਮੰਗਵਾਈ ਹੈ’’ ਇਹ ਸੁਣ ਕੇ ਗਾਂਧੀ ਜੀ ਗੰਭੀਰ ਹੋ ਗਏ ਤੇ ਬੋਲੇ, ‘‘ਜੇਕਰ ਇੱਕ ਦਿਨ ਮੈਨੂੰ ਸ਼ਹਿਦ ਨਾ ਮਿਲਿਆ ਹੁੰਦਾ ਤਾਂ ਮੈਂ ਭੁੱਖਾ ਨਾ ਮਰ ਜਾਂਦਾ ਤੰੂ ਇਹ ਨਵੀਂ ਬੋਤਲ ਕਿਉ ਮੰਗਵਾਈ? ਅਸੀਂ ਜਨਤਾ ਦੇ ਪੈਸਿਆਂ ’ਤੇ ਜਿਉਦੇ ਹਾਂ ਜਨਤਾ ਦਾ ਇੱਕ ਪੈਸਾ ਵੀ ਬੇਕਾਰ ਖਰਚ ਨਹੀਂ ਹੋਣਾ ਚਾਹੀਦਾ’’। (Public Money)

LEAVE A REPLY

Please enter your comment!
Please enter your name here