Panchayat Elections: ਪੰਚਾਇਤੀ ਚੋਣਾਂ ’ਚ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਤਕੜੇ ਹੋ ਕੇ ਲੜੋ ਚੋਣਾਂ : ਰਣਦੀਪ ਸਿੰਘ ਨਾਭਾ

Panchayat Elections

Panchayat Elections: ਕਿਹਾ, ਪੰਚਾਇਤੀ ਚੋਣਾਂ ਕਰਵਾਉਣ ’ਚ ਸਭ ਤੋਂ ਨਿਕੰਮੀ ਸਾਬਤ ਹੋਈ ਭਗਵੰਤ ਮਾਨ ਸਰਕਾਰ

Panchayat Elections: ਅਮਲੋਹ (ਅਨਿਲ ਲੁਟਾਵਾ)। ਦੇਸ਼ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹੋਈ ਕਰਾਰੀ ਹਾਰ ਅਤੇ ਕਾਂਗਰਸ ਪਾਰਟੀ ਨੂੰ ਲੋਕਾਂ ਵੱਲੋਂ ਪਸੰਦ ਕਰਨਾ, ਪਿੰਡਾਂ ਵਿੱਚ ’ਆਪ’ ਦਾ ਵੋਟ ਬੈਂਕ ਘੱਟ ਜਾਣ ਤੋਂ ਡਰੀ ਭਗਵੰਤ ਮਾਨ ਸਰਕਾਰ ਪਿੰਡਾਂ ਵਿੱਚ ਪੰਚਾਇਤੀ ਚੋਣਾਂ ਕਰਵਾਉਣ ਤੋਂ ਪਿਛਲੇ ਇਕ ਸਾਲ ਤੋਂ ਟਾਲ ਮਟੋਲ ਦੀ ਨੀਤੀ ਤੇ ਤੁਰੀ ਹੋਈ ਸੀ, ਜਿਸ ਨੂੰ ਹਾਈਕੋਰਟ ਦੇ ਡੰਡੇ ਨਾਲ ਪੰਚਾਇਤੀ ਚੋਣਾਂ ਕਰਵਾਉਣ ਲਈ ਮਜਬੂਰ ਹੋਣਾ ਪਿਆ। ਇਸ ਗੱਲ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਕਾਂਗਰਸ ਦਫ਼ਤਰ ਅਮਲੋਹ ’ਚ ਰੱਖੀ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਪੰਚਾਇਤੀ ਚੋਣਾਂ ਵਿੱਚ ਕਿਸੇ ਨਾਲ ਵੀ ਧੱਕਾ ਜਾ ਧਾਦਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਕਾਂਗਰਸ ਪਾਰਟੀ ਦੇ ਵਰਕਰ ਤੇ ਆਗੂ ਤੱਕੜੇ ਹੋ ਕੇ ਪੰਚਾਇਤੀ ਚੋਣਾਂ ਲੜਨ। ਉਹਨਾਂ ਕਿਹਾ ਕਿ ਅੱਜ ਜਿੱਥੇ ਕਿਸਾਨ ਤੇ ਮਜ਼ਦੂਰ ਅਨਾਜ਼ ਮੰਡੀਆਂ ਵਿੱਚ ਰੁਲ ਰਹੇ ਹਨ। ਉਥੇ ਪੰਚਾਇਤੀ ਚੋਣਾਂ ਲੜਨ ਵਾਲੇ ਉਮੀਦਵਾਰ ਬੀ ਡੀ ਪੀ ਓ ਦਫ਼ਤਰਾਂ ਵਿੱਚ ਖੱਜਲ ਖੁਆਰ ਹੋ ਰਹੇ ਹਨ। ਸਾਬਕਾ ਕੈਬਨਿਟ ਮੰਤਰੀ ਨੇ ਕਿਹਾ ਕਿ ਮਾਨ ਸਰਕਾਰ ਪੰਚਾਇਤੀ ਚੋਣਾਂ ਕਰਵਾਉਣ ਵਿਚ ਸਭ ਤੋਂ ਨਿਕੰਮੀ ਸਰਕਾਰ ਸਾਬਤ ਹੋਈ ਹੈ, ਪਿਛਲੇ ਇੱਕ ਸਾਲ ਦੋਰਾਨ ਪੰਚਾਇਤੀ ਚੋਣਾਂ ਕਰਵਾਉਣ ਦੀ ਤਿਆਰੀ ਨਾ ਹੋਣ ਅਤੇ ਪੰਚਾਇਤੀ ਚੋਣਾਂ ਝੋਨੇ ਦੀ ਕਟਾਈ ਦੇ ਸੀਜਨ ਵਿੱਚ ਕਰਵਾਉਣ ਦੇ ਫੈਸਲੇ ਨਾਲ ਕਿਸਾਨਾਂ, ਮਜ਼ਦੂਰਾਂ ਨੂੰ ਮੰਡੀਆਂ ਵਿੱਚ ਅਤੇ ਲੋਕਾਂ ਨੂੰ ਦਫਤਰਾਂ ਵਿੱਚ ਖੱਜਲਖੁਆਰ ਹੋਣਾ ਪੈ ਰਿਹਾ ਹੈ।

Panchayat Elections

ਉਹਨਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 27 ਸਤੰਬਰ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਣੀ ਸੀ, ਪਿੰਡਾਂ ਦੀਆਂ ਵੋਟਰ ਸੂਚੀਆਂ ਨਾ ਮਿਲਣ ਕਾਰਨ ਕੋਈ ਵੀ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਜਮਾਂ ਨਹੀਂ ਕਰਵਾ ਸਕੇ ਉਨ੍ਹਾਂ ਕਿਹਾ ਕਿ ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰਾਂ ਐਨਓਸੀ ਲੈਣ ਅਤੇ ਚੁੱਲਾ ਟੈਕਸ ਜਮ੍ਹਾਂ ਕਰਵਾਉਣ ਲਈ ਘੰਟਿਆਂ ਬੱਧੀ ਲਾਈਨਾਂ ਵਿੱਚ ਪ੍ਰੇਸਾਨ ਹੋਣਾ ਪੈ ਰਿਹਾ ਹੈ, ਦਫਤਰਾਂ ਵਿੱਚ ਲੋੜੀਦੇ ਪ੍ਰਬੰਧ ਨਹੀਂ ਕੀਤੇ ਗਏ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਬਿਆਨ ਕਿ ਪੰਚਾਇਤੀ ਚੋਣਾਂ ਪਾਰਟੀ ਚੋਣ ਨਿਸਾਨ ਤੇ ਨਹੀਂ ਹੋਣਗੀਆਂ ਕਿੰਨੇ ਹਾਸੋਹੀਣੇ ਹਨ, ਜਦੋਂ ਕਿ ਅੱਜ ਤੱਕ ਕਦੇ ਵੀ ਪੰਚਾਇਤ ਦੀ ਚੋਣ ਪਾਰਟੀ ਚੋਣ ਨਿਸ਼ਾਨ ਤੇ ਨਹੀਂ ਹੋਈ ।

Panchayat Elections

ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਪੰਚਾਇਤੀ ਚੋਣਾਂ ਲੜਨ ਲਈ ਅੱਗੇ ਨਹੀਂ ਆ ਰਹੇ, ਜਿਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਜਿਹੇ ਬੇਤੁਕੇ ਬਿਆਨ ਦਿੱਤੇ ਜਾ ਰਹੇ ਹਨ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਪਿੰਡਾਂ ਵਿੱਚ ਪੂਰੀ ਮਜਬੂਤੀ ਨਾਲ ਪੰਚਾਇਤੀ ਚੋਣਾਂ ਲੜ ਕੇ ਵੱਡੇ ਪੱਧਰ ’ਤੇ ਪਿੰਡਾਂ ਵਿੱਚ ਆਪਣੀਆਂ ਪੰਚਾਇਤਾਂ ਬਣਾਉਣਗੇ, ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਧੱਕੇਸ਼ਾਹੀ ਅਤੇ ਧਾਂਦਲੀਆਂ ਬਰਦਾਸਤ ਨਹੀਂ ਕਰਾਂਗੇ।

Read Also : Panchayat Election: ‘ਨੋ ਡਿਊ’ ’ਚ ਉਲਝੇ ਪੰਚੀ-ਸਰਪੰਚੀ ਦੇ ਉਮੀਦਵਾਰਾਂ ਲਈ ਰਾਹਤ ਦੀ ਖ਼ਬਰ

ਜੇਕਰ ਕਿਸੇ ਵੀ ਅਧਿਕਾਰੀ ਜਾ ਆਮ ਆਦਮੀ ਪਾਰਟੀ ਦੇ ਆਗੂ ਨੇ ਇਹਨਾਂ ਚੋਣਾਂ ਵਿੱਚ ਧਾਦਲੀ ਕਰਨ ਦੀ ਕੋਸ਼ਿਸ਼ ਕੀਤੀ ਤਾ ਕਾਂਗਰਸ ਪਾਰਟੀ ਹਰ ਧਾਦਲੀ ਦਾ ਮੂੰਹ ਤੋੜਵਾਂ ਜਵਾਬ ਦੇਵੇਗੀ। ਇਸ ਮੌਕੇ ਇਸ ਮੌਕੇ ਬਲਾਕ ਕਾਂਗਰਸ ਦੇ ਬਲਾਕ ਅਮਲੋਹ ਦੇ ਪ੍ਧਾਨ ਜਗਵੀਰ ਸਿੰਘ ਸਲਾਣਾ, ਸੀਨੀਅਰ ਆਗੂ ਜਸਮੀਤ ਸਿੰਘ ਰਾਜਾ, ਡਾ. ਮਨਮੋਹਨ ਕੌਸ਼ਲ, ਮਹਿੰਦਰ ਪਜਨੀ, ਸ਼ਿਵ ਕੁਮਾਰ ਗਰਗ, ਬਲਵੀਰ ਸਿੰਘ ਮਿੰਟੂ ਕੁਲਦੀਪ ਸਿੰਘ ਚੋਬਦਾਰਾਂ, ਕੁਲਵਿੰਦਰ ਕੌਰ ਲਾਡਪੁਰ, ਦਫਤਰ ਇੰਚਾਰਜ ਮਨਪ੍ਰੀਤ ਸਿੰਘ ਮਿੰਟਾਂ ਤੋਂ ਇਲਾਵਾ ਕਾਂਗਰਸੀ ਵਰਕਰ ਹਾਜ਼ਰ ਸਨ।

LEAVE A REPLY

Please enter your comment!
Please enter your name here