bhakda | 22 ਦਿਨਾਂ ਤੋਂ ਸੀ ਨੌਜਵਾਨ ਲਾਪਤਾ
- ਤਹਿਸੀਲ ਨੰਗਲ ਦਾ ਨਿਵਾਸੀ ਸੀ ਨੌਜਵਾਨ
- ਲਾਸ਼ ਕੋਟਲਾ ਪਾਵਰ ਹਾਊਸ ਨੇੜੇ ਗੇਟ ਨੰਬਰ 3 ‘ਤੇ ਨਹਿਰ ਵਿਚੋਂ ਮਿਲੀ
- ਲਾਸ਼ ਪੂਰੀ ਤਰ੍ਹਾਂ ਸੜ ਚੁੱਕੀ ਸੀ
- ਗੌਰਵ ਰਾਣਾ ਸੀ ਲਾਪਤਾ ਨੌਜਵਾਨ ਦਾ ਨਾਂਅ
ਨੰਗਲ। ਤਹਿਸੀਲ ਨੰਗਲ ਅਧੀਂਨ ਪੈਂਦੇ ਪਿੰਡ ਦੁਬੇਟਾ ਦਾ ਗੌਰਵ ਰਾਣਾ ਪਿਛਲੇ 22 ਦਿਨਾਂ ਤੋਂ ਲਾਪਤਾ ਸੀ, ਜਿਸਦੀ ਲਾਸ਼ ਐਤਵਾਰ ਨੂੰ ਕੋਟਲਾ ਪਾਵਰ ਹਾਊਸ ਨੇੜੇ ਗੇਟ ਨੰਬਰ 3 ‘ਤੇ ਨਹਿਰ ਵਿਚੋਂ ਮਿਲੀ ਹੈ। ਪਰਿਵਾਰਕ ਮੈਂਬਰਾਂ ਵੱਲੋਂ ਪਿਛਲੇ 22 ਦਿਨਾਂ ਤੋਂ ਗੌਰਵ ਨੂੰ ਲੱਭਣ ਦੇ ਲਗਾਤਾਰ ਯਤਨ ਕੀਤੇ ਜਾ ਰਹੇ ਸਨ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪੰਜਾਬ ਹੌਮਗਾਰਡ ਦੇ ਗੋਤਾਖੌਰਾਂ ਨੇ ਕਿਹਾ ਕਿ ਦੁਪਹਿਰ 12 ਵਜੇ ਦੇ ਕਰੀਬ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਕੋਟਲਾ ਪਾਵਰ ਹਾਊਸ ਨੇੜੇ ਨਹਿਰ ਵਿਚ ਇਕ ਲਾਸ਼ ਫਸੀ ਹੋਈ ਹੈ।
ਲਾਸ਼ ਪੂਰੀ ਤਰ੍ਹਾਂ ਸੜ ਚੁੱਕੀ ਸੀ, ਜਿਸਦੀ ਪਛਾਣ ਕਰਨੀ ਵੀ ਬਹੁਤ ਮੁਸ਼ਕਿਲ ਸੀ ਪਰ ਇਸ ਗੱਲ ਦਾ ਅੰਦਾਜ਼ਾ ਇਹ ਵੀ ਲਗਾਇਆ ਜਾ ਰਿਹਾ ਸੀ ਕਿ ਇਹ ਲਾਸ਼ ਤਰਕਰੀਬਨ 20-25 ਦਿਨ ਪੁਰਾਣੀ ਹੈ, ਜਿਸਨੂੰ ਲੈ ਕੇ ਸ਼ੱਕ ਦੀ ਸੂਈ ਨੰਗਲ ਦੇ ਨੌਜਵਾਨ ਗੌਰਵ ਰਾਣਾ ‘ਤੇ ਗਈ ਕਿਉਂਕਿ ਜਦੋਂ ਗੌਰਵ ਰਾਣਾ ਲਾਪਤਾ ਹੋਇਆ ਸੀ, ਉਸੇ ਰਾਤ ਉਸਦੀਆਂ ਚੱਪਲਾਂ ਤੇ ਐਕਟਿਵਾ ਨੰਗਲ ਐੱਮ ਪੀ ਕੋਠੀ ਨੇੜੇ ਨਹਿਰ ਕਿਨਾਰੇ ਖੜ੍ਹੀ ਮਿਲੀ ਸੀ। ਗੌਰਵ ਦਾ ਸਸਕਾਰ ਅੱਜ ਸਤਲੁਜ ਪਾਰਕ ਲਾਗੇ ਬਣੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।