ਬਦਮਾਸਾਂ ਨੇ ਪੈਟਰੋਲ ਪੰਪ ਲੁੱਟਿਆ

Punk, Robbery, Petrol Pump

ਦੋ ਗ੍ਰਾਹਕਾਂ ਨੂੰ ਮਾਰੀ ਗੋਲੀ

ਹਰਦੋਈ, (ਏਜੰਸੀ)। ਉਤਰ ਪ੍ਰਦੇਸ਼ ‘ਚ ਹਰਦੋਈ ਦੇ ਦੇਹਾਤ ਕੋਤਵਾਲੀ ਇਲਾਕੇ ‘ਚ ਹਥਿਆਰਬੰਦ ਬਦਮਾਸਾਂ ਨੇ ਪੈਟਰੋਲ ਪੰਪ ‘ਤੇ ਧਾਵਾ ਬੋਲਦਿਆਂ ਕਰਮਚਾਰੀਆਂ ਨੂੰ ਬੰਧਕ ਬਣਾ ਕੇ ਹਜ਼ਾਰਾਂ ਰੁਪਏ ਦੀ ਨਗਦੀ ਲੁੱਟ ਲਈ ਅਤੇ ਵਿਰੋਧ ਕਰਨ ‘ਤੇ ਦੋ ਗ੍ਰਾਹਕਾਂ ਨੂੰ ਗੋਲੀ ਮਾਰ ਦਿੱਤੀ।ਡੀਐਸਪੀ ਰਾਣਾ ਵਿਜੈ ਸਿੰਘ ਨੇ ਵੀਰਵਾਰ ਨੂੰ ਦੱਸਿਆ ਕਿ ਬੁੱਧਵਾਰ ਰਾਤ ਲਗਭਗ 9 ਵਜੇ ਕੋਤਵਾਲੀ ਦੇਹਾਤ ਇਲਾਕੇ ‘ਚ ਹਰਦੋਈ-ਸ਼ਾਹਜਹਾਂਪੁਰ ਮਾਰਗ ਤੇ ਸਥਿਤ ਆਈਟੀਸੀ ਚੌਪਾਲ ਸਾਗਰ ਦੇ ਪੈਟਰੋਲ ਪੰਪ ‘ਤੇ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਧਾਵਾ ਬੋਲ ਕੇ ਕਰਮਚਾਰੀਆਂ ਨੂੰ ਬੰਧਕ ਬਣਾ ਲਿਆ।

ਉਹਨਾਂ ਨੇ ਪਿਸਤੌਲ ਦੇ ਦਮ ‘ਤੇ ਉਥੇ ਰੱਖਿਆ ਹਜ਼ਾਰਾਂ ਰੁਪਇਆ ਲੁੱਟ ਲਿਆ। ਪਿਸਤੌਲ ਲਹਿਰਾਉਂਦੇ ਹੋਏ ਫਰਾ ਹੁੰਦੇ ਸਮੇਂ ਪੈਟਰੋਲ ਪੰਪ ‘ਤੇ ਮੌਜ਼ੂਦ ਕੁਝ ਗ੍ਰਾਹਕਾਂ ਨੇ ਬਦਮਾਸਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਫਾਇਰਿੰਗ ਕਰ ਦਿੱਤੀ, ਇਸ ਘਟਨਾ ‘ਚ ਗੋਲੀ ਲੱਗਣ ਕਾਰਨ ਰਮੇਸ਼ ਕੁਮਾਰ ਅਤੇ ਸ਼ਿਵਪ੍ਰਤਾਪ ਜ਼ਖਮੀ ਹੋ ਗਏ। ਗੰਭੀਰ ਹਾਲਤ ‘ਚ ਦੋਵਾਂ ਨੂੰ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਹੈ। ਲੁੱਟ ਦੀ ਪੂਰੀ ਵਾਰਦਾਤ ਪੈਟਰੋਲ ਪੰਪ ‘ਤੇ ਲੱਗੇ ਸੀਸੀਟੀਵੀ ‘ਚ ਕੈਦ ਹੋ ਗਈ ਹੈ। ਪੁਲਿਸ ਸੀਸੀਟੀਵੀ ‘ਚ ਕੈਦ ਤਸਵੀਰਾਂ ਰਾਹੀਂ ਲੁਟੇਰਿਆਂ ਤੱਕ ਪਹੁੰਚਣ ਦਾ ਦਾਅਵਾ ਕਰ ਰਹੀ ਹੈ।

LEAVE A REPLY

Please enter your comment!
Please enter your name here