Lehra Police News: ਮਾੜੇ ਅਨਸਰਾਂ ਦੇ ਹੌਸਲੇ ਬੁਲੰਦ, ਪੁਲਿਸ ਪਾਰਟੀ ’ਤੇ ਕੀਤਾ ਜਾਨਲੇਵਾ ਹਮਲਾ

Lehra Police News
ਲਹਿਰਾਗਾਗਾ: ਜਾਣਕਾਰੀ ਦਿੰਦੇ ਹੋਏ ਡੀਐਸਪੀ ਦੀਪਇੰਦਰ ਸਿੰਘ ਜੇਜੀ।

Lehra Police News: (ਰਾਜ ਸਿੰਗਲਾ/ਨੈਨਸੀ) ਲਹਿਰਾਗਾਗਾ। ਲਹਿਰਾ ਪੁਲਿਸ ਦੇ ਡੀਐਸਪੀ ਦੇ ਸਟਾਫ਼ ਜਿਸ ਵਿੱਚ ਸੀਨੀਅਰ ਕਾਂਸਟੇਬਲ ਸਮੇਤ ਪੁਲਿਸ ਪਾਰਟੀ ’ਤੇ ਉਸ ਟਾਈਮ ਹਮਲਾ ਕਰ ਦਿੱਤਾ ਗਿਆ ਜਦੋਂ ਇੱਕ ਗੁਪਤ ਸੂਚਨਾ ’ਤੇ ਪੁਲਿਸ ਪਾਰਟੀ ਕਾਰਵਾਈ ਕਰਨ ਗਈ ਸੀ। ਫੋਨ ’ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡੀਐਸਪੀ ਦੀਪਇੰਦਰ ਸਿੰਘ ਜੇਜੀ ਨੇ ਦੱਸਿਆ ਕਿ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਬੰਦੇ ਮਾੜੀ ਨੀਯਤ ਨਾਲ ਅਤੇ ਮਾਰੂ ਹਥਿਆਰ ਲੈ ਰੇਲ ਦੀ ਪਟੜੀ ’ਤੇ ਸਰਾਬ ਪੀ ਰਹੇ ਹਨ ਜੋ ਕਿ ਕਿਸੇ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਬੈਠੇ ਹਨ।

ਉਹਨਾਂ ਨੇ ਇਹ ਵੀ ਦੱਸਿਆ ਕਿ ਲਹਿਰਾ ਥਾਣੇ ਵਿੱਚ ਪੁਲਿਸ ਫੋਰਸ ਘੱਟ ਹੋਣ ਕਾਰਨ ਅਤੇ ਸੰਗਰੂਰ ਡਿਊਟੀ ’ਤੇ ਜਾਣ ਕਾਰਨ ਡੀਐਸਪੀ ਦਫ਼ਤਰ ’ਚ ਤੈਨਾਤ ਸੀਨੀਅਰ ਕਾਂਸਟੇਬਲ ਸੁਖਦੀਪ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਮੌਕੇ ’ਤੇ ਭੇਜਿਆ ਗਿਆ ਤਾਂ ਮੌਕੇ ’ਤੇ ਗੁਰਬਿੰਦਰ ਸਿੰਘ ਉਰਫ ਲੁੱਧਰ ਨੇ ਆਪਣੇ ਸਾਥੀਆਂ ਸਮੇਤ ਪੁਲਿਸ ਪਾਰਟੀ ’ਤੇ ਮਾਰਨ ਦੀ ਨੀਅਤ ਨਾਲ ਹਮਲਾ ਕਰ ਦਿੱਤਾ। ਪੁਲਿਸ ਨੂੰ ਆਪਣੀ ਜਾਨ ਬਚਾਉਣ ਲਈ ਹਵਾਈ ਫਾਇਰਿੰਗ ਵੀ ਕਰਨੀ ਪਈ। ਇਸ ਫਾਇਰਿੰਗ ਵਿੱਚ ਜਸਪ੍ਰੀਤ ਦੇ ਪੈਰ ਵਿੱਚ ਵੀ ਇੱਕ ਗੋਲੀ ਲੱਗੀ ਜਿਸ ਨੂੰ ਬਾਅਦ ਦੇ ਵਿੱਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਅਰਸਦੀਪ ਸਿੰਘ ਨੂੰ ਮੌਕੇ ਤੋਂ ਕਾਬੂ ਕੀਤਾ ਗਿਆ ਤੇ ਬਾਕੀ ਦੇ ਬੰਦੇ ਭੱਜਣ ਵਿੱਚ ਕਾਮਯਾਬ ਰਹੇ।

ਇਹ ਵੀ ਪੜ੍ਹੋ: Farmers News: ਭਾਰਤੀ ਕਿਸਾਨ ਯੂਨੀਅਨ ਨੇ ਕੀਤਾ ਝੰਡਾ ਮਾਰਚ

ਸੀਨੀਅਰ ਕਾਂਸਟੇਬਲ ਸੁਖਦੀਪ ਸਿੰਘ ਵੱਲੋਂ ਲਿਖਾਈ ਐਫ ਆਈਆਰ ਵਿੱਚ ਗੁਰਵਿੰਦਰ ਸਿੰਘ ਉਰਫ ਲੁੱਧਰ ਪੁੱਤਰ ਟਹਿਲ ਸਿੰਘ, ਕਿਸਨਾ ਸਿੰਘ ਪੁੱਤਰ ਬਲਦੇਵ ਸਿੰਘ ਪਿੰਡ ਰਾਮਗੜ੍ਹ ਸੰਧੂਆਂ, ਜਸਪ੍ਰੀਤ ਸਿੰਘ ਪੁੱਤਰ ਗੁਰਚਰਨ ਸਿੰਘ, ਅਰਸ਼ਦੀਪ ਸਿੰਘ, ਪ੍ਰਭਲੀਨ ਸਿੰਘ ਪਿੰਡ ਛਾਜਲੀ, ਆਕਾਸ਼ਦੀਪ ਸਿੰਘ ਪਿੰਡ ਸੰਗਤੀਵਾਲਾ ਸੁਮੇਤ 10- 12 ਅਗਿਆਤ ਵਿਅਕਤੀਆਂ ਖਿਲਾਫ ਵੱਖ ਵੱਖ ਧਾਰਾ ਦੇ ਤਹਿਤ ਕੇਸ ਦਰਜ ਕੀਤਾ ਗਿਆ। Lehra Police News