ਸਾਡੇ ਨਾਲ ਸ਼ਾਮਲ

Follow us

15.3 C
Chandigarh
Thursday, January 22, 2026
More
    Home Breaking News Punjab Transp...

    Punjab Transport Strike: ਮਿੰਨੀ ਬੱਸ ਆਪਰੇਟਰਾਂ ਦਾ ਫੁੱਟਿਆ ਗੁੱਸਾ ਪ੍ਰਸ਼ਾਸਨ ਤੇ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ

    Punjab Transport Strike

    ਪਿੰਡਾਂ ਵੱਲ ਨੂੰ ਚੱਲ ਰਹੇ ਈ ਰਿਕਸ਼ਾ ਅਤੇ ਥ੍ਰੀ ਵਹੀਕਲਾਂ ਤੋਂ ਨਰਾਜ਼ ਬੱਸ ਆਪਰੇਟਰ , ਜੇਕਰ ਨਹੀਂ ਕੀਤਾ ਹੱਲ ਤਾਂ ਸੰਘਰਸ਼ ਦਿੱਤੀ ਚੇਤਾਵਨੀ | Punjab Transport Strike

    Punjab Transport Strike: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਅੱਜ-ਕੱਲ੍ਹ ਦੇ ਸਮੇਂ ਦੇ ਵਿੱਚ ਈ ਰਿਕਸ਼ਾ, ਤਿੰਨ ਪਹੀਆ ਵਾਹਨ ਇੰਨੇ ਵੱਧ ਚੁੱਕੇ ਨੇ ਜਿਸ ਕਾਰਨ ਜਿੱਥੇ ਟਰੈਫਿਕ ਦੀ ਕਾਫੀ ਸਮੱਸਿਆ ਹੈ ਲਗਾਤਾਰ ਐਕਸੀਡੈਂਟ ਦੇ ਕਾਰਨ ਬਣਦੇ ਜਾ ਰਹੇ ਨੇ ਤਾਂ ਅੱਜ ਈ ਰਕਸ਼ਾ ਵਾਲਿਆਂ ਦੇ ਖਿਲਾਫ ਮਿੰਨੀ ਬੱਸ ਆਪਰੇਟਰਾਂ ਨੇ ਸ਼ਹਿਰ ਵਿੱਚ ਰੋਸ ਮਾਰਚ ਕੱਢ ਕੇ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਦਫਤਰ ਬਾਹਰ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਉਹਨਾਂ ਵੱਲੋਂ ਮੰਗ ਕੀਤੀ ਕਿ ਈ ਰਿਕਸ਼ਾ ਅਤੇ ਤਿੰਨ ਪਈਆਂ ਵਹਾਨਾਂ ਨੂੰ ਪਿੰਡ ਵਿੱਚ ਜਾਣ ਤੋਂ ਰੋਕਿਆ ਜਾਵੇ। ਕਿਉਂਕਿ ਉਹਨਾਂ ਦਾ ਰੁਜ਼ਗਾਰ ਘੱਟ ਰਿਹਾ ਹੈ।

    ਇਹ ਵੀ ਪੜ੍ਹੋ: Blood Donation Poster: ਮੈਗਾ ਖੂਨਦਾਨ ਕੈਂਪ ‘ਮੇਲਾ ਖੂਨਦਾਨੀਆਂ ਦਾ’ ਪੋਸਟਰ ਐਸਐਸਪੀ ਨੇ ਕੀਤਾ ਰਿਲੀਜ਼

    ਇਸ ਮੌਕੇ ਗੱਲਬਾਤ ਕਰਦਿਆਂ ਬਲਤੇਜ ਸਿੰਘ ਮਿੰਨੀ ਬੱਸ ਆਪਰੇਟਰ ਪੰਜਾਬ ਪ੍ਰਧਾਨ ਨੇ ਦੱਸਿਆ ਕਿ ਉਹਨਾਂ ਵੱਲੋਂ ਲਗਾਤਾਰ ਪ੍ਰਸ਼ਾਸਨ ਨੂੰ ਪਹਿਲਾਂ ਵੀ ਧਿਆਨ ਵਿੱਚ ਲਿਆਇਆ ਗਿਆ ਕਿ ਮਿੰਨੀ ਬੱਸਾਂ ਵਾਲਿਆਂ ਨੂੰ ਈ ਰਿਕਸ਼ਾ ਅਤੇ ਥ੍ਰੀ ਵਹੀਕਲਾਂ ਦੇ ਕਾਰਨ ਕਾਫੀ ਖੱਜਲ ਖਰਾਬ ਹੋਣਾ ਪੈ ਰਿਹਾ ਉਹਨਾਂ ਕਿਹਾ ਕਿ ਇਹਨਾਂ ਕੋਲ ਕੋਈ ਵੀ ਪਰਮਿਟ ਨਹੀਂ ਅਤੇ ਨਾ ਹੀ ਇਹਨਾਂ ਦੀ ਇਹ ਹਦੂਦ ਬਣਦੀ ਹੈ। ਇਹ ਸਿਰਫ ਆਪਣੇ ਸ਼ਹਿਰ ਦੀ ਹਦੂਦ ਅੰਦਰ ਹੀ ਰਿਸਕਾ ਚਲਾ ਸਕਦੇ ਨੇ ਕਿਉਂਕਿ ਮਾਨਯੋਗ ਹਾਈਕੋਰਟ ਵੱਲੋਂ ਵੀ ਅਦੇਸ਼ ਜਾਰੀ ਕੀਤੇ ਗਏ ਨੇ ਪਰ ਪ੍ਰਸ਼ਾਸਨ ਵੱਲੋਂ ਇਹ ਲਾਗੂ ਨਹੀਂ ਕੀਤੇ ਜਾ ਰਹੇ ਜਿਸ ਦੇ ਚੱਲਦੇ ਅੱਜ ਉਹਨਾਂ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ ਹ ਅਤੇ ਚੇਤਾਵਨੀ ਦਿੱਤੀ ਗਈ ਹੈ ਜੇਕਰ ਸਰਕਾਰ ਉਹਨਾਂ ਦੀਆਂ ਮੰਗਾਂ ਵੱਲ ਨਹੀਂ ਧਿਆਨ ਦਿੰਦੀ ਤਾਂ ਉਹ ਸੰਘਰਸ਼ ਵਿੱਢਣਗੇ। Punjab Transport Strike