ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News ਡੇਰਾ ਸੱਚਾ ਸੌਦ...

    ਡੇਰਾ ਸੱਚਾ ਸੌਦਾ ਦੀ ਸੋਚ ਨੂੰ ਅਪਣਾ ਕੇ ਬਚਾਈਆਂ ਜਾ ਸਕਦੀਆਂ ਨੇ ਲੱਖਾਂ ਜ਼ਿੰਦਗੀਆਂ

    Dera-Sacha-Sauda

    ਮਹਾਂਰਾਸ਼ਟਰ ’ਚ ਵਾਪਰੇ ਭਿਆਨਕ ਹਾਦਸੇ ਨੂੰ ਸੁਣਨਾ ਤੇ ਇਸ ਦੀ ਕਲਪਨਾ ਕਰਨਾ ਬੇਹੱਦ ਦੁਖਦਾਈ ਤੇ ਹੌਲਨਾਕ ਹੈ। ਅੱਧੀ ਰਾਤ ਨੂੰ ਬੱਸ ਡਿਵਾਈਡਰ ’ਚ ਵੱਜ ਕੇ ਲਪਟਾਂ ਫੜ ਗਈ। ਕਿੰਨਾ ਭਿਆਨਕ ਦਿ੍ਰਸ਼ ਤੇ ਦਰਦਨਾਕ ਅਹਿਸਾਸ ਹੋਵੇਗਾ ਜਦੋਂ ਦਰਜਨਾਂ ਮੁਸਾਫਰ ਜਿਉਂਦੇ ਜੀ ਸੜ ਰਹੇ ਹੋਣਗੇ। ਇਸ ਭਿਆਨਕ ਪਲ ਦੌਰਾਨ ਉਹ ਚੀਕ ਚੀਕ ਕੇ ਮੱਦਦ ਵੀ ਮੰਗ ਰਹੇ ਹੋਣਗੇ ਪਰ ਕੋਲੋਂ ਲੰਘ ਰਹੀਆਂ ਤੇਜ਼ ਰਫਤਾਰ ਗੱਡੀਆਂ ’ਚ ਸਵਾਰ ਲੋਕਾਂ ਨੂੰ ਅੱਗ ਲੱਗੀ ਬੱਸ ਵੇਖ ਕੇ ਤਰਸ ਨਹੀਂ ਆਇਆ ਤੇ ਉਹ ਗੱਡੀਆਂ ਉਸੇ ਰਫਤਾਰ ਹੀ ਅੱਗੇ ਲੰਘ ਗਈਆਂ। ਬਹੁਤ ਭਿਆਨਕ ਹਾਦਸਾ ਸੀ ਪਰ ਹਾਦਸੇ ’ਚੋਂ ਬਚੇ ਕੁਝ ਮੁਸਫਰ ਤੇ ਮੱਦਦ ਲਈ ਆਏ ਲੋਕ ਕਹਿ ਰਹੇ ਹਨ ਕਾਸ਼! ਤੇਜ਼ ਰਫਤਾਰ ਗੱਡੀਆਂ ਰੁਕ ਜਾਂਦੀਆਂ ਤੇ ਉਹ ਲੋਕ ਮੱਦਦ ਕਰਦੇ ਤਾਂ ਕੁਝ ਹੋਰ ਜਾਨਾਂ ਬਚ ਸਕਦੀਆਂ ਹਨ। (Dera Sacha Sauda)

    ਸਮੇਂ ਸਿਰ ਬੱਸ ਦੇ ਸ਼ੀਸ਼ੇ ਭੰਨੇ ਜਾ ਸਕਦੇ ਸਨ ਜੇਕਰ ਅੱਠ ਲੋਕਾਂ ਨੇ ਆਪਣੇ ਆਪ ਨੂੰ ਬਚਾ ਲਿਆ ਤਾਂ ਦਰਜਨਾਂ ਵਿਅਕਤੀ ਮੱਦਦ ਕਰਕੇ ਬੱਸ ’ਚੋਂ ਲੋਕਾਂ ਨੂੰ ਕੱਢ ਸਕਦੇ ਸਨ। ਹਾਦਸਾ ਤਾਂ ਬਹੁਤ ਦੁਖਦਾਈ ਹੈ ਪਰ ਰਾਹਗੀਰਾਂ ਦਾ ਬਿਨਾਂ ਰੁਕੇ ਲੰਘ ਜਾਣਾ ਤੇ ਮਰ ਰਹੇ ਨੂੰ ਮਰਨ ਲਈ ਛੱਡ ਦੇਣਾ ਆਧੁਨਿਕਤਾ ਦੇ ਰੰਗ ’ਚ ਲਿਸ਼ਕੇ-ਪੁਸ਼ਕੇ ਸਮਾਜ ’ਚ ਇੱਕ ਹੋਰ ਕਰੂਪ ਚਿਹਰਾ ਹੈ ਜਿੱਥੇ ਮਨੁੱਖ ਲਈ ਮਨੁੱਖ ਦੀ ਕੋਈ ਕਦਰ ਨਹੀਂ। ਕਹਿਣ ਨੂੰ ਭੌਤਿਕਵਾਦੀ ਵਿਚਾਰਧਾਰਾ ਵਾਲੇ ਲੋਕ ਆਧੁਨਿਕ ਯੁੱਗ ਨੂੰ ਮਨੁੱਖ ਦਾ ਯੁੱਗ ਕਹਿੰਦੇ ਹਨ ਤੇ ਅਧਿਆਤਮਕਤਾ ਨੂੰ ਗੁਜ਼ਰੇ ਜ਼ਮਾਨੇ ਦੀ ਚੀਜ਼ ਕਰਾਰ ਦੇ ਰਹੇ ਹਨ ਪਰ ਤੜਫ ਰਹੇ ਵੱਲ ਵੇਖਣਾ ਵੀ ਨਾ ਕਿਹੜੇ ਪਾਸਿਓਂ ਮਨੁੱਖਤਾ ਹੈ।

    ਦਿਨ ਵੇਲੇ ਵੀ ਰੋਜ਼ਾਨਾ ਹਾਦਸੇ ਵਾਪਰਦੇ ਰਹਿੰਦੇ ਹਨ

    ਰਾਤ ਹੀ ਨਹੀਂ ਦਿਨ ਵੇਲੇ ਵੀ ਰੋਜ਼ਾਨਾ ਹਾਦਸੇ ਵਾਪਰਦੇ ਰਹਿੰਦੇ ਹਨ ਤੇ ਦਿਨੇ ਵੀ ਜ਼ਿਆਦਾਤਰ ਲੋਕ ਗੱਡੀਆਂ ਦੀ ਰਫਤਾਰ ਵਧਾ ਕੇ ਕੋਲੋਂ ਲੰਘ ਜਾਂਦੇ ਹਨ ਹਲਾਂਕਿ ਸੁਪਰੀਮ ਕੋਰਟ ਨੇ ਵੀ ਇਹ ਰੂਲਿੰਗ ਦਿੱਤੀ ਹੈ ਕਿ ਹਾਦਸੇ ਦੇ ਜਖਮੀਆਂ ਨੂੰ ਸੰਭਾਲਣ ਵਾਲੇ ਨੂੰ ਕਾਨੂੰਨੀ ਕਾਰਵਾਈ ਦਾ ਹਿੱਸਾ ਨਹੀਂ ਬਣਾਇਆ ਜਾਵੇਗਾ ਫਿਰ ਵੀ ਲੋਕ ਮੱਦਦ ਕਰਨ ਤੋਂ ਕੰਨੀ ਕਰਤਾਉਂਦੇ ਹਨ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਇਸ ਖੇਤਰ ’ਚ ਮਿਸਾਲ ਪੈਦਾ ਕੀਤੀ ਹੈ। ਡੇਰਾ ਸ਼ਰਧਾਲੂ ਹਾਦਸੇ ਵਾਲੀ ਥਾਂ ’ਤੇ ਰੁਕ ਕੇ ਜਖ਼ਮੀਆਂ ਨੂੰ ਹਸਪਤਾਲ ਤਾਂ ਪਹੁੰਚਾਉਂਦੇ ਹੀ ਹਨ ਇਸ ਦੇ ਨਾਲ ਹੀ ਜਿੱਥੇ ਵੀ ਕਿਤੇ ਹਾਦਸਾ ਸੁਣਦੇ ਹਨ ਤਾਂ ਮੱਦਦ ਲਈ ਪਹੁੰਚਦੇ ਹਨ।

    ਜਖ਼ਮੀਆਂ ਦੀ ਮੱਦਦ ਕਰਨਾ ਸੱਚੀ ਇਨਸਾਨੀਅਤ | Dera Sacha Sauda

    ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਚਨ ਹਨ ਕਿ ਜਖ਼ਮੀਆਂ ਦੀ ਮੱਦਦ ਕਰਨਾ ਸੱਚੀ ਇਨਸਾਨੀਅਤ ਹੈ। ਪਸ਼ੂ ਵੀ ਆਪਣੇ ਸਾਥੀ ਦੇ ਜ਼ਖਮੀ ਹੋਣ ਦਾ ਦੁੱਖ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਨ ਫਿਰ ਇਨਸਾਨ ਦਾ ਤਾਂ ਫਰਜ ਬਣਦਾ ਹੈ। ਇਨਸਾਨੀਅਤ ਹੀ ਸੱਚਾ ਧਰਮ ਤੇ ਕਰਮ ਹੈ। ਇਨਸਾਨ ਨੂੰ ਇਨਸਾਨ ਦੇ ਕੰਮ ਆਉਣਾ ਚਾਹੀਦਾ ਹੈ। ਇਨਸਾਨੀਅਤ ਤੋਂ ਕੋਰੀ ਸੱਭਿਅਤਾ ਨੂੰ ਆਧੁਨਿਕ ਕਹਿਣ ’ਚ ਵੀ ਸ਼ਰਮ ਆਉਂਦੀ ਹੈ। ਅਸਲ ’ਚ ਆਧੁਨਿਕ ਜੀਵਨਸ਼ੈਲੀ ਓਹੀ ਮੰਨੀ ਜਾਵੇਗੀ ਜਦੋਂ ਬੰਦਾ ਬੰਦੇ ਦਾ ਦਾਰੂ ਬਣੇਗਾ ।

    ਇਹ ਵੀ ਪੜ੍ਹੋ : ਹੁਣ ਇਸ ਸੂਬੇ ਦੇ ਮੁੱਖ ਮੰਤਰੀ ਨੇ ਕਰ ਦਿੱਤਾ ਯੂਸੀਸੀ ਦਾ ਵਿਰੋਧ

    LEAVE A REPLY

    Please enter your comment!
    Please enter your name here